ਬਨੂੜ(ਗੁਰਪਾਲ)-ਬਨੂੜ ਇਲਾਕੇ ਵਿਚ ਮੁਫਤ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰ ਰਹੀ 108 ਐਂਬੂਲੈਂਸ ਦਾ ਪੱਖਾ ਤੇ ਏ. ਸੀ. ਖਰਾਬ ਹੋਣ ਕਾਰਨ ਸੇਵਾਵਾਂ ਦਾ ਲਾਭ ਉਠਾ ਰਹੇ ਮਰੀਜ਼ ਤੇ ਉਨ੍ਹਾਂ ਦੇ ਰਿਸ਼ਤੇਦਾਰ ਪ੍ਰੇਸ਼ਾਨ ਹੋ ਰਹੇ ਹਨ। ਦੱਸਣਯੋਗ ਹੈ ਕਿ ਬਨੂੜ ਇਲਾਕੇ ਵਿਚ 108 ਐਮਰਜੈਂਸੀ ਐਂਬੂਲੈਂਸ ਗੱਡੀ ਵਿਚ ਲੱਗਾ ਹੋਇਆ ਏ. ਸੀ. ਤੇ ਪੱਖਾ ਲਗਭਗ ਪਿਛਲੇ 1 ਸਾਲ ਤੋਂ ਬੰਦ ਪਿਆ ਹੈ, ਜਿਸ ਕਾਰਨ ਗੱਡੀ ਵਿਚ ਜਾਣ ਵਾਲੇ ਮਰੀਜ਼ਾਂ ਨੂੰ ਪੈ ਰਹੀ ਅੱਤ ਦੀ ਗਰਮੀ ਵਿਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਕੋਈ ਹਾਦਸਾ ਵਾਪਰਦਾ ਹੈ ਤਾਂ ਹਾਦਸੇ ਵਿਚ ਜ਼ਖਮੀ ਹੋਏ ਵਿਅਕਤੀ ਨੂੰ ਹਸਪਤਾਲ ਭਰਤੀ ਕਰਵਾਉਣ ਲਈ ਇਸ ਗੱਡੀ ਰਾਹੀਂ ਲੈ ਕੇ ਜਾਂਦੇ ਹਨ ਤਾਂ ਉਸ ਨਾਲ ਜਾਣ ਵਾਲੇ ਵਿਅਕਤੀਆਂ ਨੂੰ ਪੱਖੀ ਝੱਲਣੀ ਪੈਂਦੀ ਹੈ। ਐਂਬੂਲੈਂਸ ਦਾ ਫੁੱਟਰੈਸਟ ਵੀ ਟੁੱਟਾ ਪਿਆ ਹੈ, ਜਿਸ ਕਾਰਨ ਮਰੀਜ਼ਾਂ ਤੇ ਗਰਭਵਤੀ ਔਰਤਾਂ ਨੂੰ ਐਂਬੂਲੈਂਸ ਵਿਚ ਚੜ੍ਹਨ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਮਾਮਲਾ ਮੇਰੇ ਧਿਆਨ 'ਚ ਨਹੀਂ
ਜਦੋਂ ਇਲਾਕੇ ਦੀ ਐਂਬੂਲੈਂਸ ਬਾਰੇ ਕੰਪਨੀ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ ਤੇ ਹੁਣ ਮਾਮਲਾ ਧਿਆਨ ਵਿਚ ਆ ਗਿਆ ਹੈ ਤੇ ਅੱਜ ਹੀ ਗੱਡੀ ਦਾ ਸਾਰਾ ਕੰਮ ਕਰਵਾ ਦਿੱਤਾ ਜਾਵੇਗਾ।
ਭਾਰ ਘਟਾਉਣਾ ਹੈ ਤਾਂ ਦੁਪਹਿਰ ਤੋਂ ਬਾਅਦ ਖਾਣੇ ਤੋਂ ਬਣਾਓ ਦੂਰੀ
NEXT STORY