ਜਲੰਧਰ (ਸ਼ੋਰੀ)— ਅਲਟਰਾਸਾਊਂਡ ਕਰਵਾਉਣ ਲਈ ਗਰਭਵਤੀ ਔਰਤ ਨੂੰ ਲੰਬੀ ਤਰੀਕ ਦੇਣ ਕਾਰਨ ਗਰਭ 'ਚ ਬੱਚੀ ਦੀ ਮੌਤ ਹੋਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੈਡੀਕਲ ਸੁਪਰਡੈਂਟ ਡਾ. ਬਾਵਾ ਨੇ ਜਾਂਚ ਦੇ ਹੁਕਮ ਦਿੱਤੇ ਹਨ। ਡਾ. ਬਾਵਾ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਨਹੀਂ ਦਿੱਤੀ, ਫਿਰ ਵੀ ਉਨ੍ਹਾਂ ਨੇ ਡਾ. ਰਮਨ ਸ਼ਰਮਾ ਤੇ ਡਾ. ਕੁਲਵਿੰਦਰ ਕੌਰ ਦੀ ਇਸ ਮਾਮਲੇ 'ਚ ਡਿਊਟੀ ਲਗਾਈ ਹੈ ਕਿ ਉਹ ਜਾਂਚ ਕਰਨ ਕਿ ਦੋਸ਼ੀ ਕੌਣ ਹੈ ਤਾਂ ਜੋ ਉਸ 'ਤੇ ਕਾਰਵਾਈ ਕੀਤੀ ਜਾ ਸਕੇ।
ਜ਼ਿਕਰਯੋਗ ਹੈ ਕਿ ਨਰਿੰਦਰ ਗਿੱਲ ਨਿਵਾਸੀ ਬਸਤੀ ਪੀਰਦਾਦ ਆਪਣੀ ਗਰਭਵਤੀ ਪਤਨੀ ਸਲਮਾ ਨਾਲ 14 ਮਈ ਨੂੰ ਐਕਸਰੇ ਵਿਭਾਗ 'ਚ ਅਲਟਰਾਸਾਊਂਡ ਕਰਵਾਉਣ ਪਹੁੰਚਿਆ ਤਾਂ ਉਥੇ ਬੈਠੀ ਮਹਿਲਾ ਸਟਾਫ ਮੈਂਬਰ ਨੇ ਉਨ੍ਹਾਂ ਨੂੰ 25 ਮਈ ਨੂੰ ਆਉਣ ਲਈ ਕਿਹਾ। ਕੁਝ ਦਿਨ ਬਾਅਦ ਪ੍ਰਾਈਵੇਟ ਹਸਪਤਾਲ 'ਚ ਅਲਟਰਾਸਾਊਂਡ ਕਰਵਾਉਣ 'ਤੇ ਪਤਾ ਲੱਗਾ ਕਿ ਕੁੱਖ 'ਚ ਪਲ ਰਹੀ ਬੱਚੀ ਦੀ ਮੌਤ ਹੋ ਚੁੱਕੀ ਹੈ। ਨਰਿੰਦਰ ਦਾ ਦੋਸ਼ ਸੀ ਕਿ ਜੇਕਰ ਸਮੇਂ 'ਤੇ ਸਿਵਲ ਹਸਪਤਾਲ 'ਚ ਉਸ ਦੀ ਪਤਨੀ ਦਾ ਅਲਟਰਾਸਾਊਂਡ ਹੋ ਜਾਂਦਾ ਤਾਂ ਅੱਜ ਉਸ ਦੀ ਬੱਚੀ ਜ਼ਿੰਦਾ ਹੁੰਦੀ।
ਪਾਕਿਸਤਾਨ ਦੇ ਕਰਾਚੀ ਅਤੇ ਸਿੰਧ 'ਚ ਲੂ ਦੀ ਚਿਤਾਵਨੀ ਜਾਰੀ
NEXT STORY