ਨਵੀਂ ਦਿੱਲੀ (ਬਿਊਰੋ)— ਭਾਰਤੀ ਐਮੇਚੇਓਰ ਕਬੱਡੀ ਮਹਾਸੰਘ (ਏ.ਕੇ.ਐੱਫ.ਆਈ.) ਦੇ ਸਾਰੀ ਉਮਰ ਦੇ ਪ੍ਰਧਾਨ ਜਨਾਰਦਨ ਸਿੰਘ ਗਹਿਲੋਤ 'ਤੇ ਇਸ ਅਦਾਰੇ ਨੂੰ ਉਨ੍ਹਾਂ ਦੇ ਪਰਿਵਾਰ ਵੱਲੋਂ ਇਕ ਨਿਜੀ ਸੰਪਤੀ ਦੇ ਤੌਰ 'ਤੇ ਚਲਾਉਣ ਅਤੇ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ। ਅਰਜੁਨ ਪੁਰਸਕਾਰ ਜੇਤੂ ਅਤੇ ਕੌਮਾਂਤਰੀ ਖਿਡਾਰੀ ਮਹੀਪਾਲ ਸਿੰਘ, ਹਰਿਆਣਾ ਕਬੱਡੀ ਸੰਘ ਦੇ ਪ੍ਰਧਾਨ ਵਿਜੇ ਪ੍ਰਕਾਸ਼ ਅਤੇ ਉਨ੍ਹਾਂ ਦੇ ਕਾਨੂੰਨੀ ਮਾਹਰ ਭਾਰਤ ਨਾਗਰ ਨੇ ਬੁੱਧਵਾਰ ਨੂੰ ਇੱਥੇ ਇਕ ਪੱਤਰਕਾਰ ਸੰਮੇਲਨ 'ਚ ਗਹਿਲੋਤ 'ਤੇ ਇਹ ਦੋਸ਼ ਲਗਾਇਆ।
ਉਨ੍ਹਾਂ ਕਿਹਾ ਕਿ ਪਿਛਲੇ 20 ਸਾਲਾਂ ਤੋਂ ਵੱਧ ਸਮੇਂ ਤੋਂ ਫੈਡਰੇਸ਼ਨ ਇਕ ਹੀ ਪਰਿਵਾਰ ਦੇ ਹੱਥਾਂ 'ਚ ਹੈ ਅਤੇ ਲਗਾਤਾਰ ਧੋਖਾਧੜੀ ਕਰਕੇ ਉਹ ਫੈਡਰੇਸ਼ਨ ਨੂੰ ਖੋਖਲਾ ਕਰ ਰਿਹਾ ਹੈ। ਨਾਗਰ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਗਹਿਲੋਤ ਅਤੇ ਉਨ੍ਹਾਂ ਦਾ ਪਰਿਵਾਰ ਫੈਡਰੇਸ਼ਨ ਨੂੰ ਇਕ ਨਿੱਜੀ ਸੰਪਤੀ ਦੇ ਤੌਰ 'ਤੇ ਚਲਾ ਰਿਹਾ ਹੈ ਅਤੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਨਿੱਜੀ ਫਾਇਦੇ ਦੇ ਤੌਰ 'ਤੇ ਕਰ ਰਿਹਾ ਹੈ। ਗਹਿਲੋਤ 21 ਸਾਲ ਤੱਕ ਫੈਡਰੇਸ਼ਨ ਦੇ ਪ੍ਰਧਾਨ ਰਹੇ ਅਤੇ ਫਿਰ ਉਨ੍ਹਾਂ ਨੇ ਸੰਵਿਧਾਨ 'ਚ ਸੋਧ ਕਰਕੇ ਖ਼ੁਦ ਨੂੰ ਸਾਰੀ ਜ਼ਿੰਦਗੀ ਲਈ ਪ੍ਰਧਾਨ ਬਣਾ ਲਿਆ।
ਬੀ. ਜੇ. ਪੀ. ਨੇਤਾ ਦੇ ਲੜਕੇ 'ਤੇ ਵਿਦਿਆਰਥਣ ਨੇ ਲਗਾਇਆ ਛੇੜਛਾੜ ਦਾ ਦੋਸ਼
NEXT STORY