ਕਪੂਰਥਲਾ, (ਮਲਹੋਤਰਾ)- ਇਕ ਵਿਆਹੁਤਾ ਨੂੰ ਕੁੱਟ-ਮਾਰ ਕਰ ਕੇ ਘਰੋਂ ਕੱਢਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ (ਕਪੂਰਥਲਾ) 'ਚ ਭਰਤੀ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਇਲਾਜ ਅਧੀਨ ਜਯੋਤੀ ਪਤਨੀ ਚਰਨਜੀਤ ਸਿੰਘ ਨਿਵਾਸੀ ਪਿੰਡ ਭੰਡਾਲ ਬੇਟ (ਕਪੂਰਥਲਾ) ਦੀ ਮਾਤਾ ਬਲਵਿੰਦਰ ਕੌਰ ਪਤਨੀ ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ 9 ਮਹੀਨੇ ਪਹਿਲਾਂ ਭੰਡਾਲ ਬੇਟ ਨਿਵਾਸੀ ਚਰਨਜੀਤ ਸਿੰਘ ਹੋਇਆ ਸੀ। ਉਨ੍ਹਾਂ ਨੇ ਆਪਣੀ ਹੈਸੀਅਤ ਤੋਂ ਵਧ ਕੇ ਵਿਆਹ ਕਰਦੇ ਹੋਏ ਘਰੇਲੂ ਸਾਮਾਨ ਦਿੱਤਾ ਸੀ।
ਪੀੜਤ ਨੇ ਦੱਸਿਆ ਕਿ ਉਸ ਦਾ ਜਵਾਈ ਕਥਿਤ ਤੌਰ 'ਤੇ ਨਸ਼ਾ ਕਰਨ ਦਾ ਆਦੀ ਹੈ ਤੇ ਉਹ ਕੋਈ ਕੰਮ ਧੰਦਾ ਵੀ ਨਹੀਂ ਕਰਦਾ। ਉਸ ਨੇ ਬੀਤੀ ਰਾਤ ਉਸ ਦੀ ਲੜਕੀ ਦੀ ਕੁੱਟ-ਮਾਰ ਕੀਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋਈ ਫਿਰ ਉਸ ਨੂੰ ਜ਼ਖਮੀ ਹਾਲਤ 'ਚ ਘਰ 'ਚੋਂ ਕੱਢ ਦਿੱਤਾ। ਉਹ ਪੂਰੀ ਰਾਤ ਘਰ ਦੇ ਬਾਹਰ ਹੀ ਬੈਠੀ ਰਹੀ ਤੇ ਸਵੇਰੇ ਸਥਾਨਕ ਥਾਣੇ 'ਚ ਪੁਲਸ ਨੂੰ ਸੂਚਨਾ ਦੇਣ ਤੋਂ ਬਾਅਦ ਉਹ ਕਪੂਰਥਲਾ ਆ ਗਈ, ਜਿਸ ਤੋਂ ਬਾਅਦ 'ਚ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਨੇ ਰਾਇਲ ਸਿਟੀ ਕਾਲੋਨੀ ਨਿਵਾਸੀ
NEXT STORY