ਨਵੀਂ ਦਿੱਲੀ— ਗਰਭ ਅਵਸਥਾ ਦੌਰਾਨ ਔਰਤਾਂ ਨੂੰ ਜਿੰਨੀ ਖੁਸ਼ੀ ਹੁੰਦੀ ਹੈ ਉਨੀ ਹੀ ਦਿਮਾਗ 'ਤੇ ਟੈਂਸ਼ਨ ਵੀ ਹੁੰਦੀ ਹੈ। ਗਰਭ ਅਵਸਥਾ ਦੇ ਦੂਜੇ ਮਹੀਨੇ ਤੋਂ ਲੈ ਕੇ ਤੀਜੇ ਮਹੀਨੇ ਦੇ ਆਲੇ-ਦੁਆਲੇ ਔਰਤਾਂ ਦੇ ਸਰੀਰ 'ਚ ਪ੍ਰੋਜੇਸਟਰੋਨ ਲੈਵਲ ਵਧ ਜਾਂਦਾ ਹੈ, ਜਿਸ ਨਾਲ ਕਬਜ਼ ਦੀ ਸਮੱਸਿਆ ਹੋਣ ਲੱਗਦੀ ਹੈ। ਜੇ ਤੁਹਾਨੂੰ ਵੀ ਡਾਕਟਰੀ ਟ੍ਰੀਟਮੈਂਟ ਦੌਰਾਨ ਵੀ ਕਬਜ਼ ਦੀ ਸਮੱਸਿਆ ਤੋਂ ਰਾਹਤ ਨਹੀਂ ਮਿਲ ਰਹੀ ਤਾਂ ਆਪਣੀ ਰੂਟੀਨ ਦੀਆਂ ਆਦਤਾਂ ਅਤੇ ਖਾਣ-ਪੀਣ 'ਚ ਬਦਲਾਅ ਲਿਆਓ। ਆਓ ਜਾਣਦੇ ਹਾਂ ਗਰਭ ਅਵਸਥਾ 'ਚ ਕਿਹੜੀ-ਕਿਹੜੀਆਂ ਸਾਵਧਾਨੀਆਂ ਰੱਖ ਕੇ ਕਬਜ਼ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।
ਕਬਜ਼ ਦੀ ਸਮੱਸਿਆ ਹੋਣ ਦਾ ਕਾਰਨ
ਗਰਭ ਅਵਸਥਾ ਦੌਰਾਨ ਔਰਤਾਂ ਦੇ ਸਰੀਰ 'ਚ ਹਾਰਮੋਨਲ ਬਦਲਾਅ ਅਤੇ ਯੂਟ੍ਰਸ ਫੈਲ ਜਾਂਦਾ ਹੈ। ਇਸ ਦੌਰਾਨ ਅੰਤੜੀਆਂ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦੀ ਜ਼ਰੂਰਤ ਹੁੰਦੀ ਹੈ। ਆਰਾਮ ਦੇ ਕਾਰਨ ਅਪਸ਼ਿਸ਼ਟ ਪਦਾਰਥ ਇਕੱਠੇ ਹੋਣ ਲੱਗਦੇ ਹਨ, ਜਿਸ ਕਾਰਨ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ।
ਕਬਜ਼ ਤੋਂ ਰਾਹਤ ਪਾਉਣ ਲਈ ਫੋਲੋ ਕਰੋ ਇਹ ਟਿਪਸ
1. ਫਾਈਬਰ ਯੁਕਤ ਭੋਜਨ
ਕਬਜ਼ ਦੀ ਸਮੱਸਿਆ ਤੋਂ ਬਚਣ ਲਈ ਫਾਈਬਰ ਯੁਕਤ ਆਹਾਰ ਜਿਵੇਂ ਸਾਬਤ ਅਨਾਜ, ਬ੍ਰੈਡ,ਫਲੀਆ, ਤਾਜ਼ੇ ਫਲ ਅਤੇ ਹਰੀਆਂ ਸਬਜ਼ੀਆਂ ਦੀ ਜ਼ਿਆਦਾ ਮਾਤਰਾ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਗਰਭਵਤੀ ਔਰਤਾਂ ਲਈ ਕੀਵੀ ਕਾਫੀ ਫਾਇਦੇਮੰਦ ਹੁੰਦਾ ਹੈ।
2. ਇਕਦਮ ਜ਼ਿਆਦਾ ਭੋਜਨ ਨਾ ਕਰੋ
ਜ਼ਿਆਦਾ ਫਾਈਬਰਯੁਕਤ ਭੋਜਨ ਲੈਣ ਨਾਲ ਗੈਸ ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਸਮੱਸਿਆ ਤੋਂ ਬਚਣ ਲਈ ਇਕੋ ਵਾਰ 'ਚ ਜ਼ਿਆਦਾ ਭੋਜਨ ਨਾ ਖਾਓ। ਥੋੜ੍ਹਾ-ਥੋੜ੍ਹਾ ਭੋਜਨ ਕਰੋ। ਇਕਦਮ ਭੋਜਨ ਕਰਨ ਨਾਲ ਇਸ ਨੂੰ ਪਚਾਉਣ 'ਚ ਕਾਫੀ ਮੁਸ਼ਕਿਲ ਆਉਂਦੀ ਹੈ, ਜਿਸ ਕਾਰਨ ਕਬਜ਼ ਦੀ ਸਮੱਸਿਆ ਹੁੰਦੀ ਹੈ।
3. ਜ਼ਿਆਦਾ ਮਾਤਰਾ 'ਚ ਪਾਣੀ ਪੀਓ
ਗਰਭ ਅਵਸਥਾ ਦੌਰਾਨ ਜਿੰਨਾ ਪਾਣੀ ਪੀਤਾ ਜਾਵੇ ਉਨ੍ਹਾਂ ਹੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਕ ਦਿਨ 'ਚ ਘੱਟ ਤੋਂ ਘੱਟ 8 ਗਲਾਸ ਪਾਣੀ ਪੀਓ। ਇਸ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ।
4. ਇਕ ਥਾਂ ਬੈਠੀ ਨਾ ਰਹੋ
ਗਰਭ ਅਵਸਥਾ ਦੌਰਾਨ ਔਰਤਾਂ ਨੂੰ ਇਕ ਹੀ ਥਾਂ ਬੈਠੇ ਰਹਿਣਾ ਨਹੀਂ ਚਾਹੀਦਾ। ਥੋੜ੍ਹੀ-ਥੋੜ੍ਹੀ ਦੇਰ ਬਾਅਦ ਟਹਿਲਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਵੇਰੇ ਅਤੇ ਸ਼ਾਮ ਦੀ ਸੈਰ ਜ਼ਰੂਰ ਕਰਨੀ ਚਾਹੀਦੀ ਹੈ। ਜੇ ਤੁਹਾਨੂੰ ਡਾਕਟਰ ਨੇ ਆਰਾਮ ਕਰਨ ਲਈ ਕਿਹਾ ਹੈ ਤਾਂ ਇਸ ਦੇ ਲਈ ਡਾਕਟਰ ਦੀ ਸਲਾਹ ਲਓ।
ਮਿਸ ਅਮਰੀਕਾ ਮੁਕਾਬਲਾ : ਹੁਣ ਰੂਪ-ਰੰਗ 'ਤੇ ਨਹੀਂ ਸਗੋਂ ਸ਼ਖਸੀਅਤ 'ਤੇ ਹੋਵੇਗੀ ਨਜ਼ਰ
NEXT STORY