ਵਾਸ਼ਿੰਗਟਨ (ਬਿਊਰੋ)— ਮਿਸ ਅਮਰੀਕਾ ਬਣਨ ਦੀ ਚਾਹਵਾਨ ਔਰਤਾਂ ਨੂੰ ਹੁਣ ਸਵਿਮ ਸੂਟ ਮੁਕਾਬਲੇ ਵਿਚ ਹਿੱਸਾ ਨਹੀਂ ਲੈਣਾ ਪਵੇਗਾ। ਇਹ ਮੁਕਾਬਲਾ ਕਰਾਉਣ ਵਾਲੇ 'ਦੀ ਮਿਸ ਅਮਰੀਕਾ ਸੰਗਠਨ' ਨੇ ਮੁਕਾਬਲੇ ਇਸ ਵਰਗ ਨੂੰ ਹਟਾ ਦਿੱਤਾ ਹੈ। ਇਸ ਨਾਲ 9 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਮੁਕਾਬਲੇ ਵਿਚ ਇਹ ਬਦਲਾਅ ਲਾਗੂ ਹੋਵੇਗਾ।
ਮਿਸ ਅਮਰੀਕਾ ਸੰਗਠਨ ਨੇ ਮੰਗਲਵਾਰ ਨੂੰ ਐਲਾਨ ਕਰਦੇ ਹੋਏ ਕਿਹਾ ਕਿ ਹੁਣ ਇਸ ਮੁਕਾਬਲੇ ਵਿਚ ਸਰੀਰਕ ਅਕਸ ਨੂੰ ਨਹੀਂ ਦੇਖਿਆ ਜਾਵੇਗਾ। ਮਿਸ ਅਮਰੀਕਾ ਗ੍ਰੇਚਨ ਕਾਰਲਸਨ ਨੇ ਇਕ ਪ੍ਰੋਗਰਾਮ ਦੌਰਾਨ ਇਨ੍ਹਾਂ ਤਬਦੀਲੀਆਂ ਦੀ ਜਾਣਕਾਰੀ ਦਿੱਤੀ। ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹੁਣ ਮੁਕਾਬਲੇ ਵਿਚ ਹਿੱਸਾ ਲੈਣ ਵਾਲਿਆਂ ਨੂੰ ਉਨ੍ਹਾਂ ਦੇ ਰੰਗ-ਰੂਪ ਨਾਲ ਨਹੀਂ ਬਲਕਿ ਅਕਲਮੰਦੀ ਤੇ ਸ਼ਖਸੀਅਤ ਦੇ ਆਧਾਰ 'ਤੇ ਪਰਖਿਆ ਜਾਵੇਗਾ। ਸਾਬਕਾ ਮਿਸ ਅਮਰੀਕਾ ਅਤੇ ਸੰਗਠਨ ਦੇ ਬੋਰਡ ਆਫ ਟਰੱਸਟੀ ਦੀ ਪ੍ਰਮੁੱਖ ਗ੍ਰੇਟਚੇਨ ਕਾਰਲਸਨ ਨੇ ਕਿਹਾ,''ਸੰਗਠਨ ਸ਼ਾਮ ਨੂੰ ਪਾਏ ਜਾਣ ਵਾਲੇ ਕੱਪੜੇ (evening wear) ਮੁਕਾਬਲੇ ਵਿਚ ਵੀ ਤਬਦੀਲੀ ਕਰੇਗਾ। ਸਾਡੀ ਕੋਸ਼ਿਸ਼ ਹੈ ਕਿ ਭਾਗੀਦਾਰਾਂ ਦਾ ਉਨ੍ਹਾਂ ਦੇ ਪਹਿਰਾਵੇ ਦੇ ਆਧਾਰ 'ਤੇ ਮੁਲਾਂਕਣ ਨਾ ਕੀਤਾ ਜਾਵੇ।''
ਦੱਸਣਯੋਗ ਹੈ ਕਿ ਕਰੀਬ 100 ਸਾਲ ਪਹਿਲਾਂ ਸ਼ੁਰੂ ਹੋਏ ਮੁਕਾਬਲੇ ਵਿਚ ਇਹ ਤਬਦੀਲੀ ਬੀਤੇ ਸਾਲ ਹੋਏ ਈ-ਮੇਲ ਸਕੈਂਡਲ ਦੇ ਬਾਅਦ ਕੀਤੀ ਗਈ ਹੈ। ਅਸਲ ਵਿਚ ਸੰਗਠਨ ਦੇ ਕੁਝ ਅਧਿਕਾਰੀਆਂ ਨੇ ਈ-ਮੇਲ ਵਿਚ ਪਹਿਲਾਂ ਚੁਣੀਆਂ ਜਾ ਚੁੱਕੀਆਂ ਸਾਰੀਆਂ ਮਿਸ ਅਮਰੀਕਾ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਸੀ। ਸਕੈਂਡਲ ਦੇ ਖੁਲਾਸੇ ਦੇ ਬਾਅਦ ਸੰਗਠਨ ਨੇ ਤਿੰਨ ਉੱਚ ਅਹੁਦਿਆਂ ਵਿਚ ਤਬਦੀਲੀ ਕੀਤੀ ਗਈ। ਫਿਲਹਾਲ ਤਿੰਨੋਂ ਅਹੁਦੇ ਔਰਤਾਂ ਸੰਭਾਲ ਰਹੀਆਂ ਹਨ।
CM ਯੋਗੀ ਨੇ ਕੀਤੀ ਯੋਗਗੁਰੂ ਰਾਮਦੇਵ ਨਾਲ ਗੱਲ, ਯੂ.ਪੀ ਤੋਂ ਬਾਹਰ ਨਹੀਂ ਜਾਵੇਗਾ ਪਤੰਜਲੀ ਫੂਡ ਪਾਰਕ
NEXT STORY