ਅਸੀਂ ਸਭ ਤੋਂ ਇਹ ਗੱਲ ਤਾਂ ਸੁਣਦੇ ਹਾਂ ਕਿ ਸਾਨੂੰ ਪ੍ਰੋਟੀਨ ਯੁਕਤ ਭੋਜਨ ਖਾਣਾ ਚਾਹੀਦਾ ਹੈ। ਪ੍ਰੋਟੀਨ ਦੀ ਕਮੀ ਨਾਲ ਕਈ ਬੀਮਾਰੀਆਂ ਲੱਗ ਸਕਦੀਆਂ ਹਨ। ਪ੍ਰੋਟੀਨ ਸਾਡੇ ਸਰੀਰ ਲਈ ਇੰਨਾ ਜ਼ਰੂਰੀ ਹੈ ਕਿ ਇਸ ਦੇ ਬਿਨ੍ਹਾਂ ਸਾਡਾ ਸਰੀਰ ਅੱਧਾ ਰਹਿ ਜਾਵੇਗਾ। ਆਓ, ਜਾਣਦੇ ਹਾਂ ਇਸ ਬਾਰੇ
1. ਠੀਕ ਮਾਤਰਾ ਵਿਚ ਪ੍ਰੋਟੀਨ ਨਾ ਲੈਣ ਨਾਲ ਜੋੜਾਂ ਦੇ ਦਰਦ ਸ਼ੁਰੂ ਹੋ ਜਾਂਦੇ ਹਨ। ਇਸ ਲਈ ਕੋਸ਼ਿਸ਼ ਕਰੋ ਕਿ ਤੁਸੀਂ ਰੋਜ਼ਾਨਾ ਦੇ ਭੋਜਨ ਵਿਚ ਪ੍ਰੋਟੀਨ ਦੀ ਵਰਤੋਂ ਕਰੋ।
2. ਸਰੀਰ ਵਿਚ ਪ੍ਰੋਟੀਨ ਦੀ ਘਾਟ ਹੋਣ ਨਾਲ ਚਿੱਟੇ ਖੂਨ ਕਣਾਂ ਦੀ ਸੰਖਿਆ ਘੱਟ ਹੋ ਜਾਂਦੀ ਹੈ। ਇਸ ਤਰ੍ਹਾਂ ਬੀਮਾਰੀਆਂ ਨਾਲ ਲੜਨ ਦੀ ਸਰੀਰ ਦੀ ਤਾਕਤ ਘੱਟ ਹੋ ਜਾਂਦੀ ਹੈ।
3. ਪ੍ਰੋਟੀਨ ਸਾਡੇ ਸਰੀਰ ਵਿਚ ਗਲੂਕੋਜ਼ ਦੀ ਮਾਤਰਾ ਠੀਕ ਰੱਖਦਾ ਹੈ। ਜੇਕਰ ਪ੍ਰੋਟੀਨ ਦੀ ਕਮੀ ਹੋ ਜਾਵੇ ਤਾਂ ਸਰੀਰਕ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਹੁੰਦੀ ਹੈ।
4. ਪ੍ਰੋਟੀਨ ਦੀ ਕਮੀ ਨਾਲ ਵਾਲ ਅਤੇ ਨਹੁੰ ਵੱਧਦੇ ਨਹੀਂ ਅਤੇ ਕਈ ਬੀਮਾਰੀਆਂ ਵੀ ਲੱਗ ਜਾਂਦੀਆਂ ਹਨ।
5. ਜੇਕਰ ਤੁਸੀਂ ਵਾਰ-ਵਾਰ ਬੀਮਾਰ ਹੋ ਜਾਂਦੇ ਹੋ ਤਾਂ ਇਸ ਦਾ ਕਾਰਨ ਪ੍ਰੋਟੀਨ ਹੀ ਹੈ। ਇਸ ਲਈ ਪ੍ਰੋਟੀਨ ਵਾਲੇ ਭੋਜਨ ਖਾਓ।
ਇੰਝ ਬਣਾਓ ਨਵੇਂ ਸਾਲ 'ਤੇ ਖਾਸ ਅਤੇ ਸੁਆਦੀ ਪਨੀਰ ਦੀ ਖੀਰ
NEXT STORY