ਮਿੱਠੇ 'ਚ ਜੇਕਰ ਤੁਸੀਂ ਬਦਾਮ ਦਾ ਇੱਕ ਬਿਲਕੁਲ ਨਵਾਂ ਸੁਆਦ ਚੱਖਣਾ ਚਾਹੁੰਦੇ ਹੋ ਤਾਂ ਤੁਸੀਂ ਬਦਾਮਾਂ ਦੀ ਬਰਫ਼ੀ ਬਣਾ ਸਕਦੇ ਹੋ। ਇਸ ਨੂੰ ਬਣਾਉਣਾ ਬਿਲਕੁਲ ਆਸਾਨ ਹੈ। ਇਹ ਖਾਣ 'ਚ ਬਹੁਤ ਹੀ ਸੁਆਦੀ ਹੁੰਦੀ ਹੈ। ਇਹ ਹੈ ਇਸ ਨੂੰ ਬਣਾਉਣ ਦੀ ਵਿਧੀ:
ਸਮੱਗਰੀ
* 250 ਗ੍ਰਾਮ— ਬਦਾਮ
* ਇੱਕ ਕੱਪ— ਦੁੱਧ
* 2 ਚੁਟਕੀਆਂ— ਕੇਸਰ
* ਇੱਕ ਕੱਪ— ਖੰਡ
* ਇੱਕ ਚਮਚ— ਘਿਓ
ਵਿਧੀ
* ਸਭ ਤੋਂ ਪਹਿਲਾਂ ਇੱਕ ਭਾਂਡੇ 'ਚ ਪਾਣੀ ਪਾ ਕੇ ਇਸ ਨੂੰ ਗੈਸ 'ਤੇ ਉਬਲਣ ਲਈ ਰੱਖ ਦਿਓ।
* ਪਾਣੀ ਦੇ ਉਬਲਣ ਤੋਂ ਬਾਅਦ ਗੈਸ ਨੂੰ ਬੰਦ ਕਰ ਦਿਓ ਅਤੇ ਇਸ ਪਾਣੀ 'ਚ ਬਦਾਮ ਪਾ ਕੇ ਭਾਂਡੇ ਨੂੰ ਢੱਕ ਦਿਓ।
* 5 ਮਿੰਟ ਬਾਅਦ ਭਾਂਡੇ ਨੂੰ ਖੋਲ੍ਹ ਕੇ ਬਦਾਮ ਨੂੰ ਠੰਡੇ ਪਾਣੀ 'ਚ ਪਾਓ ਅਤੇ ਇਨ੍ਹਾਂ ਨੂੰ ਛਿੱਲ ਲਓ।
* ਹੁਣ ਛਿੱਲੇ ਹੋਏ ਬਦਾਮਾਂ ਨੂੰ ਗਰਮ ਪਾਣੀ 'ਚ ਪਾ ਕੇ ਇੱਕ ਘੰਟੇ ਤੱਕ ਭਿਓਂ ਦਿਓ।
* ਜਦੋਂ ਬਦਾਮ ਫੁੱਲ ਜਾਣ ਤਾਂ ਇਨ੍ਹਾਂ ਨੂੰ ਪਾਣੀ 'ਚੋਂ ਕੱਢ ਦਿਓ। ਫਿਰ ਮਿਕਸੀ 'ਚ ਦੁੱਧ ਅਤੇ ਬਦਾਮ ਪਾ ਕੇ ਇਨ੍ਹਾਂ ਨੂੰ ਬਾਰੀਕ ਪੀਹ ਲਵੋ।
* ਇਸ ਤੋਂ ਬਾਅਦ ਇੱਕ ਕੜਾਹੀ 'ਚ ਘਿਓ ਗਰਮ ਕਰਕੇ ਇਸ 'ਚ ਬਦਾਮਾਂ ਦਾ ਪੇਸਟ, ਕੇਸਰ ਅਤੇ ਖੰਡ ਪਾ ਕੇ ਘੱਟ ਗੈਸ 'ਤੇ ਇਨ੍ਹਾਂ ਨੂੰ ਪਕਾਓ।
* ਇਸ ਪੇਸਟ 'ਚ ਲਗਾਤਾਰ ਕੜਛੀ ਫੇਰਦੇ ਰਹੋ। ਇਸ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਕਿ ਪੇਸਟ ਨਰਮ ਗੁੰਨ੍ਹੇ ਹੋਏ ਆਟੇ ਵਾਂਗ ਨਾ ਹੋ ਜਾਵੇ।
* ਫਿਰ ਗੈਸ ਨੂੰ ਬੰਦ ਕਰ ਦਿਓ ਅਤੇ ਇਸ ਪੇਸਟ ਨੂੰ ਠੰਡਾ ਕਰ ਲਓ।
* ਇੱਕ ਟਰੇਅ 'ਚ ਘਿਓ ਲਗਾ ਕੇ ਇਸ ਨੂੰ ਚਿਕਨੀ ਕਰ ਲਓ। ਫਿਰ ਇਸ 'ਚ ਬਾਦਮਾਂ ਦਾ ਪੇਸਟ ਪਾ ਕੇ ਇਸ ਨੂੰ ਟਰੇਅ 'ਚ ਫੈਲਾਓ।
* ਇਸ ਤੋਂ ਬਾਅਦ ਇਸ ਨੂੰ ਮਨਚਾਹੇ ਆਕਾਰ 'ਚ ਕੱਟ ਲਓ।
* ਲਓ ਜੀ ਤਿਆਰ ਹੈ ਬਦਾਮਾਂ ਦੀ ਬਰਫ਼ੀ। ਇਸ ਨੂੰ ਇੱਕ ਡੱਬੇ 'ਚ ਪਾ ਕੇ ਫਰਿੱਜ 'ਚ ਰੱਖ ਲਓ ਅਤੇ ਜਦੋਂ ਚਾਹੇ ਮਿੱਠੇ 'ਚ ਸਰਵ ਕਰੋ।
ਚੰਦਨ ਦੀ ਨਿਯਮਿਤ ਵਰਤੋਂ ਨਾਲ ਪਾਓ ਖ਼ੂਬਸੂਰਤ ਚਮੜੀ
NEXT STORY