ਬਹੁਤ ਸਾਰੇ ਲੋਕਾਂ ਨੂੰ ਪਾਸਤਾ ਪਸੰਦ ਹੈ ਪਰ ਖਾਸ ਕਰਕੇ ਬੱਚਿਆਂ ਨੂੰ ਜ਼ਿਆਦਾ ਪਸੰਦ ਹੁੰਦਾ ਹੈ। ਇਸ ਲਈ ਤੁਸੀਂ ਉਨ੍ਹਾਂ ਨੂੰ ਘਰ 'ਚ ਪਾਸਤਾ ਬਣਾ ਕੇ ਦਿੰਦੇ ਹੋ ਜਾਂ ਬਾਹਰੋਂ ਮੰਗਵਾ ਕੇ ਦਿੰਦੇ ਹੋ। ਅੱਜ ਅਸੀਂ ਤੁਹਾਨੂੰ ਪਾਸਤੇ ਦੀ ਅਲੱਗ ਡਿਸ਼ ਬਾਰੇ ਦੱਸਾਂਗੇ। ਇਹ ਖਾਣ 'ਚ ਵੀ ਸਵਾਦ ਲੱਗੇਗਾ ਅਤੇ ਇਹ ਬਣਾਉਣ 'ਚ ਵੀ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
ਬਣਾਉਣ ਲਈ ਸਮੱਗਰੀ:
- 1 ਕੱਪ ਸਪੇਗੇਟੀ
- ਸ਼ਿਮਲਾ ਮਿਰਚ(ਕੱਟੀ ਹੋਈ)
-ਅੱਧਾ ਕੱਪ ਤਾਜ਼ੀ ਕ੍ਰੀਮ
- 1 ਵੱਡਾ ਚਮਚ ਕਾਲੀ ਮਿਰਚ ਪਾਊਡਰ
- ਅੱਧਾ ਛੋਟਾ ਚਮਚ ਚਿਲੀ ਫਲੇਕਸ
- 1 ਵੱਡਾ ਚਮਚ ਮੱਖਣ
- ਨਮਕ(ਜ਼ਰੂਰਤ ਅਨੁਸਾਰ)
- ਤੇਲ(ਜ਼ਰੂਰਤ ਅਨੁਸਾਰ)
ਬਣਾਉਣ ਲਈ ਵਿਧੀ:
-ਸਭ ਤੋਂ ਪਹਿਲਾਂ ਪੰਜ ਕੱਪ ਪਾਣੀ 'ਚ ਨਮਕ ਅਤੇ ਵੱਡਾ ਚਮਚ ਤੇਲ ਪਾ ਕੇ ਸਪੇਗੇਟੀ ਨੂੰ ਉਬਾਲੋ। ਜਦੋਂ ਸਪੇਗੇਟੀ ਉਬਲ ਜਾਵੇ ਤਾਂ ਇਸ ਨੂੰ ਛਾਣਨੀ ਨਾਲ ਛਾਣ ਕੇ ਠੰਡਾ ਪਾਣੀ ਪਾਓ।
- ਪਾਣੀ ਨਿਕਾਲ ਕੇ ਸਪੇਗੇਟੀ 'ਚ ਇਕ ਚਮਚ ਤੇਲ ਮਿਲਾਓ।
- ਹੁਣ ਇਕ ਪੈਨ 'ਚ ਮੱਖਣ ਗਰਮ ਕਰਕੇ ਸ਼ਿਮਲਾ ਮਿਰਚ ਨੂੰ ਭੁੰਨ੍ਹੋ। ਸਪੇਗੇਟੀ ਮਿਲਾ ਕੇ 2 ਮਿੰਟ ਲਈ ਹੋਰ ਭੁੰਨ੍ਹੋ। ਹੁਣ ਇਸ 'ਚ ਨਮਕ, ਚਿਲੀ ਫਲੇਕਸ, ਕਾਲੀ ਮਿਰਚ ਪਾਊਡਰ ਮਿਲਾਓ ਅਤੇ ਗੈਸ ਬੰਦ ਕਰ ਦਿਓ।
- ਤਿਆਰ ਸਪੇਗੇਟੀ ਪਾਸਤੇ ਨੂੰ ਗਰਮਾ-ਗਰਮ ਖਾਓ ਅਤੇ ਪਰੋਸੋ।
ਫਰਿੱਜ਼ 'ਚ ਬਣਾਓ ਪਨੀਰ ਚੀਜ਼ ਕੇਕ
NEXT STORY