ਨਵੀਂ ਦਿੱਲੀ— ਕੀ ਤੁਸੀਂ ਕਦੀ ਕਿਸੇ ਅਜਿਹੇ ਹੋਟਲ 'ਚ ਬੈਠ ਕੇ ਚਾਹ ਪੀਤੀ ਹੈ, ਜਿੱਥੇ ਆਲੇ-ਦੁਆਲੇ ਕਬਰਾਂ ਹੋਣ। ਇਹ ਕਬਰਾਂ ਗਿਣਤੀ 'ਚ ਇਕ-ਦੋ ਨਹੀਂ ਬਲਕਿ ਗਿਣਤੀ 'ਚ 26 ਹੋਣ। ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਹੋਟਲ ਬਾਰੇ ਗੱਲ ਕਰ ਰਹੇ ਹਾਂ ਜਾਂ ਕਬਰਸਤਾਨ ਦੀ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੋਟਲ ਬਾਰੇ ਦੱਸ ਰਹੇ ਹਾਂ, ਜਿਸ ਦੇ ਅੰਦਰ ਗਾਹਕ ਕਬਰਾਂ ਦੇ 'ਚ ਬੈਠ ਕੇ ਆਪਣੀ ਚਾਹ ਅਤੇ ਸਨੈਕਸ ਖਾਂਦੇ ਹਨ। ਅਸੀਂ ਗੱਲ ਕਰ ਰਹੇ ਹਾਂ ਅਹਿਮਦਾਬਾਦ ਦੇ ਲਾਲ ਦਰਵਾਜਾ ਸਥਿਤ ਨਿਊ ਲਕੀ ਹੋਟਲ ਦੇ ਬਾਰੇ 'ਚ।
ਇਹ ਕੈਫੇ ਆਪਣੀ ਚਾਹ ਅਤੇ ਬਨ ਮਸਕਾ ਤੋਂ ਜਿਆਦਾ ਹੋਟਲ 'ਚ ਬਣੀਆਂ ਕਬਰਾਂ ਕਾਰਨ ਜਿਆਦਾ ਪ੍ਰਸਿੱਧ ਹੈ। ਇੱਥੋਂ ਤੱਕ ਕਿ ਮਸ਼ਹੂਰ ਕਲਾਕਾਰ ਐਮ. ਐਫ. ਹੁਸੈਨ ਵੀ ਇਸ ਹੋਟਲ 'ਚ ਕਈ ਵਾਰੀ ਚਾਹ ਪੀ ਚੁੱਕੇ ਹਨ। ਉਨ੍ਹਾਂ ਨੇ ਇਸ ਹੋਟਲ ਦੇ ਮਾਲਕ ਨੂੰ ਆਪਣੇ ਹੱਥਾਂ ਨਾਲ ਬਣਾਈ ਇਕ ਪੇਟਿੰਗ ਤੋਹਫੋ ਵਜੋਂ ਦਿੱਤੀ ਸੀ, ਜੋ ਅੱਜ ਵੀ ਇਸ ਹੋਟਲ ਦੀ ਦੀਵਾਰ 'ਤੇ ਲੱਗੀ ਹੋਈ ਹੈ।
ਇਸ ਹੋਟਲ ਦੀ ਸ਼ੁਰੂਆਤ ਸਾਲ 1950 'ਚ ਮੁਸਲਿਮ ਕਬਰਸਤਾਨ ਦੇ ਬਾਹਰ ਇਕ ਛੋਟੇ ਟੀ-ਸਟਾਲ ਦੇ ਰੂਪ 'ਚ ਐੱਚ ਮੁਹੰਮਦ ਨੇ ਕੀਤੀ ਸੀ। ਜਿਵੇਂ-ਜਿਵੇਂ ਇਹ ਹੋਟਲ ਪ੍ਰਸਿੱਧ ਹੋਇਆ, ਉਸ ਨੇ ਹੋਲੀ-ਹੋਲੀ ਕਬਰਾਂ ਦੇ ਆਲੇ-ਦੁਆਲੇ ਹੋਟਲ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ। ਕਈ ਸਾਲ ਇਹ ਹੋਟਲ ਚਲਾਉਣ ਬਾਅਦ ਮੁਹੰਮਦ ਨੇ ਇਸ ਨੂੰ ਕ੍ਰਿਸ਼ਨਨ ਕੁੱਟੀ ਨਾਇਰ ਨੂੰ ਵੇਚ ਦਿੱਤਾ।
ਹੋਟਲ 'ਚ ਬਣੀਆਂ ਕਬਰਾਂ ਦੀ ਸਲਾਮਤੀ ਲਈ ਇਨ੍ਹਾਂ ਨੂੰ ਲੋਹੇ ਦੀਆਂ ਸਲਾਖਾਂ ਨਾਲ ਸੀਲ ਕਰ ਦਿੱਤਾ ਗਿਆ ਹੈ। ਰੋਜ਼ਾਨਾ ਇਨ੍ਹਾਂ ਕਬਰਾਂ ਦੀ ਸਫਾਈ ਕੀਤੀ ਜਾਂਦੀ ਹੈ ਅਤੇ ਚਮਕਦਾਰ ਕੱਪੜਿਆਂ ਅਤੇ ਫੁੱਲਾਂ ਨਾਲ ਸਜਾਇਆ ਜਾਂਦਾ ਹੈ।
ਇਸ ਹੋਟਲ ਨੂੰ ਹੁਣ ਤੱਕ ਕਈ ਇੰਟਰਨੈਸ਼ਨਲ ਮੀਡੀਆ ਕਵਰ ਕਰ ਚੁੱਕੇ ਹਨ। ਹਿਸਟਰੀ ਟੀ. ਵੀ. 'ਤੇ ਵੀ ਇਸ ਹੋਟਲ ਬਾਰੇ ਦੱਸਿਆ ਜਾ ਚੁੱਕਿਆ ਹੈ।
ਹੋਟਲ ਦੇ ਮਾਲਕ ਕ੍ਰਿਸ਼ਨਨ ਦਾ ਕਹਿਣਾ ਹੈ ਕਿ ਇਹ ਕਬਰਸਤਾਨ ਉਨ੍ਹਾਂ ਲਈ ਗੁਡ ਲਕ ਲਿਆਇਆ ਹੈ। ਇਨ੍ਹਾਂ ਕਬਰਾਂ ਕਾਰਨ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਅਨੁਭਵ ਮਿਲਦੇ ਹਨ।
5 ਅਜਿਹੀਆਂ ਨੌਕਰੀਆਂ, ਜਿੱਥੇ ਕਰਮਚਾਰੀ ਹੁੰਦੇ ਹਨ ਤਣਾਅ ਦਾ ਸ਼ਿਕਾਰ
NEXT STORY