ਨਵੀਂ ਦਿੱਲੀ— ਗਰਮੀਆਂ ਦੇ ਮੌਸਮ 'ਚ ਜ਼ਿਆਦਾਤਰ ਲੋਕਾਂ ਨੂੰ ਪਸੀਨਾ ਆਉਂਦਾ ਹੈ। ਇਹ ਪਸੀਨਾ ਬਦਬੂ ਦਾ ਕਾਰਨ ਬਣਦਾ ਹੈ। ਇਸ ਬਦਬੂ ਨੂੰ ਦੂਰ ਕਰਨ ਲਈ ਜ਼ਿਆਦਾਤਰ ਲੋਕ ਡਿਓ ਜਾਂ ਪਰਫਿਊਮ ਦੀ ਵਰਤੋਂ ਕਰਦੇ ਹਨ। ਜੇ ਤੁਸੀਂ ਘਰ 'ਚ ਹੀ ਕੁਝ ਉੁਪਾਅ ਰੋਜ਼ਾਨਾ ਕਰੋ ਤਾਂ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਕੁਝ ਘਰੇਲੂ ਨੁਕਤੇ ਦੱਸ ਰਹੇ ਹਾਂ।
1. ਕੋਟਨ ਦੀ ਮਦਦ ਨਾਲ ਨਿੰਬੂ ਦੇ ਰਸ ਨੂੰ ਪਸੀਨੇ ਵਾਲੀ ਥਾਂ 'ਤੇ ਲਗਾਓ। 10 ਮਿੰਟ ਬਾਅਦ ਨਹਾ ਲਓ।
2. ਇਕ ਚਮਚ ਬੇਕਿੰਗ ਸੋਡਾ ਅਤੇ ਇਕ ਚਮਚ ਨਿੰਬੂ ਦੇ ਰਸ ਨੂੰ ਮਿਲਾ ਲਓ। ਇਸ ਮਿਸ਼ਰਣ ਨੂੰ ਆਪਣੇ ਸਰੀਰ 'ਤੇ ਲਗਾਓ। ਪੰਜ ਮਿੰਟ ਬਾਅਦ ਨਹਾ ਲਓ।
3. ਕੋਟਨ ਦੀ ਮਦਦ ਨਾਲ ਐਪਲ ਸਾਈਡਰ ਵਿਨੇਗਰ ਨੂੰ ਅੰਡਰ ਆਰਮਸ 'ਤੇ ਲਗਾਓ ਅਤੇ 10 ਮਿੰਟ ਬਾਅਦ ਨਹਾ ਲਓ।
4. ਇਕ ਚਮਚ ਮਸਰਾਂ ਦੀ ਦਾਲ ਦੇ ਪਾਊਡਰ ਨੂੰ ਤਿੰਮ ਚਮਚ ਨਿੰਬੂ ਦੇ ਰਸ 'ਚ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਆਪਣੇ ਸਰੀਰ 'ਤੇ ਲਗਾਓ ਅਤੇ ਲਗਭਗ 10 ਮਿੰਟ ਬਾਅਦ ਨਹਾ ਲਓ।
6. ਅੱਧਾ ਚਮਚ ਚੰਦਨ ਦਾ ਪੇਸਟ ਬਣਾ ਕੇ ਅੰਡਰ ਆਰਮਸ 'ਤੇ ਲਗਾਓ। 10 ਮਿੰਟ ਬਾਅਦ ਨਹਾ ਲਓ।
7. ਸ਼ਲਗਮ ਦੇ ਰਸ ਨੂੰ ਪਸੀਨੇ ਵਾਲੀ ਥਾਂ 'ਤੇ ਲਗਾਓ ਅਤੇ 15 ਮਿੰਟ ਬਾਅਦ ਨਹਾ ਲਓ।
8. ਪਸੀਨੇ ਦੀ ਬਦਬੂ ਨੂੰ ਦੂਰ ਕਰਨ ਲਈ ਨਹਾਉਣ ਵਾਲੇ ਪਾਣੀ 'ਚ ਛਾਣਿਆ ਹੋਇਆ ਟਮਾਟਰ ਦਾ ਰਸ ਮਿਲਾ ਕੇ ਨਹਾਓ।
9. ਨਹਾਉਣ ਵਾਲੇ ਪਾਣੀ 'ਚ ਫਿਟਕਰੀ ਪਾ ਲਓ ਅਤੇ ਇਸ ਪਾਣੀ ਨਾਲ ਨਹਾਓ।
10. ਇਸ ਦੇ ਇਲਾਵਾ ਨਹਾਉਣ ਵਾਲੇ ਪਾਣੀ 'ਚ ਕਪੂਰ ਦਾ ਤੇਲ ਪਾ ਕੇ ਨਹਾਉਣ ਨਾਲ ਵੀ ਸਰੀਰ 'ਚੋਂ ਪਸੀਨੇ ਦੀ ਬਦਬੂ ਦੂਰ ਹੁੰਦੀ ਹੈ।
ਬੱਚੇ ਦੇ ਪਹਿਲੇ ਝੂਠ ਨੂੰ ਨਾ ਕਰੋ ਨਜ਼ਰ ਅੰਦਾਜ
NEXT STORY