ਵੈੱਬ ਡੈਸਕ - ਪਹਿਲੇ ਸਮੇਂ ’ਚ ਸੋਸ਼ਲ ਮੀਡੀਆ ਸਿਰਫ ਆਪਣਿਆਂ ਨਾਲ ਜੁੜਨ ਦਾ ਇਕ ਸਾਧਨ ਹੁੰਦਾ ਸੀ। ਇਸ ਦੇ ਸ਼ੁਰੂਆਤੀ ਪੜਾਅ ’ਚ ਸੋਸ਼ਲ ਮੀਡੀਆ ਨੇ ਉਨ੍ਹਾਂ ਲੋਕਾਂ ਨੂੰ ਇਕੱਠਾ ਕੀਤਾ ਜੋ ਕਈ ਸਾਲਾਂ ਤੋਂ ਇਕ-ਦੂਜੇ ਤੋਂ ਵੱਖ ਸਨ। ਸਕੂਲ ਦੇ ਦੋਸਤ, ਕਾਲਜ ਦੇ ਦੋਸਤ, ਉਹ ਸਾਰੇ ਕਈ ਸਾਲਾਂ ਬਾਅਦ ਸੋਸ਼ਲ ਮੀਡੀਆ ’ਤੇ ਦੋਸਤ ਬਣੇ। ਇਸ ਤੋਂ ਬਾਅਦ ਦੂਰ-ਦੁਰਾਡੇ ਰਹਿੰਦੇ ਹੋਏ ਵੀ ਆਪਣੇ ਪਿਆਰਿਆਂ ਨਾਲ ਜੁੜੇ ਰਹਿਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾਣ ਲੱਗੀ ਪਰ ਸਮੇਂ ਦੇ ਨਾਲ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦਾ ਤਰੀਕਾ ਬਦਲ ਗਿਆ। ਖਾਸ ਕਰਕੇ ਕਰੋਨਾ ਦੇ ਦੌਰ ’ਚ ਸੋਸ਼ਲ ਮੀਡੀਆ ਮਨੋਰੰਜਨ ਦਾ ਸਾਧਨ ਬਣ ਗਿਆ ਸੀ। ਹੁਣ ਸੋਸ਼ਲ ਮੀਡੀਆ ’ਤੇ ਲੋਕਾਂ ਨੂੰ ਦੇਸ਼ ਅਤੇ ਦੁਨੀਆ ਬਾਰੇ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਦੇ ਨਾਲ-ਨਾਲ ਕਈ ਤਰ੍ਹਾਂ ਦੇ ਬ੍ਰੇਨ ਟੀਜ਼ਰ ਵੀ ਮਿਲਦੇ ਹਨ। ਅਜਿਹਾ ਹੀ ਇਕ ਸਵਾਲ ਜੋ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ।
ਕੁੜੀ ਨੇ ਪੁੱਛਿਆ ਮਜ਼ਾਕੀਆ ਸਵਾਲ
ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸ਼ੇਅਰ ਕੀਤੀ ਗਈ ਸੀ, ਜਿਸ ’ਚ ਇਕ ਲੜਕੀ ਸਕੂਲ ਜਾ ਰਹੀ ਇਕ ਲੜਕੀ ਨੂੰ ਸਵਾਲ ਕਰਦੀ ਨਜ਼ਰ ਆ ਰਹੀ ਸੀ ਕਿ ਇਸ ਮਾਸੂਮ ਬੱਚੀ ਨੂੰ ਪੁੱਛਿਆ ਗਿਆ ਕਿ ਉਹ ਕਿਹੜਾ ਕੱਪੜਾ ਹੈ, ਜੋ ਇਕ ਵਿਅਕਤੀ ਆਪਣੀ ਜ਼ਿੰਦਗੀ ’ਚ ਸਿਰਫ ਇਕ ਵਾਰ ਹੀ ਪਹਿਣਦਾ ਹੈ। ਸਵਾਲ ਸੁਣ ਕੇ ਕੁੜੀ ਬਹੁਤ ਪਰੇਸ਼ਾਨ ਹੋ ਗਈ। ਸਵਾਲ ਨੂੰ ਦੁਹਰਾਉਂਦੇ ਹੋਏ, ਉਸਨੇ ਆਪਣੇ ਆਪ ਨੂੰ ਇਹ ਵੀ ਪੁੱਛਿਆ ਕਿ ਉਹ ਕਿਹੜਾ ਕੱਪੜੇ ਹੈ ਜੋ ਇਕ ਵਿਅਕਤੀ ਸਿਰਫ ਇਕ ਵਾਰ ਪਹਿਣਦਾ ਹੈ। ਇਸ ਤੋਂ ਬਾਅਦ ਸਵਾਲ ਪੁੱਛਣ ਵਾਲੇ ਵਿਅਕਤੀ ਨੇ ਇਸ਼ਾਰਾ ਕਰਕੇ ਉਸ ਦੀ ਮਦਦ ਕੀਤੀ ਕਿ ਕਿਸੇ ਵਿਅਕਤੀ ਨੂੰ ਉਹ ਕੱਪੜਾ ਦੁਬਾਰਾ ਪਹਿਣਨ ਦਾ ਮੌਕਾ ਨਹੀਂ ਮਿਲਦਾ।
ਕੀ ਤੁਹਾਨੂੰ ਪਤਾ ਹੈ ਇਸਦਾ ਜਵਾਬ
ਇਸ ਸਵਾਲ ਦਾ ਜਵਾਬ ਵੀਡੀਓ ’ਚ ਨਹੀਂ ਦਿੱਤਾ ਗਿਆ ਹੈ। ਅਜਿਹੇ ’ਚ ਲੋਕ ਖੁਦ ਹੀ ਇਸ ਦਾ ਜਵਾਬ ਦੇਣ ਲੱਗੇ। ਜੇਕਰ ਤੁਸੀਂ ਵੀ ਅਜੇ ਤੱਕ ਇਸ ਸਵਾਲ ਦਾ ਹੱਲ ਨਹੀਂ ਕੱਢ ਸਕੇ ਤਾਂ ਅਸੀਂ ਤੁਹਾਡੀ ਮਦਦ ਕਰਾਂਗੇ। ਅਸਲ ’ਚ, ਕਫ਼ਨ ਇਕ ਅਜਿਹਾ ਕੱਪੜਾ ਹੈ, ਜਿਸ ਨੂੰ ਵਿਅਕਤੀ ਆਪਣੀ ਜ਼ਿੰਦਗੀ ’ਚ ਸਿਰਫ਼ ਇਕ ਵਾਰ ਹੀ ਪਹਿਣਦਾ ਹੈ। ਇਸ ਤੋਂ ਬਾਅਦ ਉਸ ਦਾ ਸਸਕਾਰ ਕਰ ਦਿੱਤਾ ਜਾਂਦਾ ਹੈ ਅਤੇ ਉਹ ਮੁੜ ਕਦੇ ਕਫ਼ਨ ਨਹੀਂ ਪਹਿਣ ਸਕਦਾ। ਬਹੁਤ ਸਾਰੇ ਲੋਕਾਂ ਨੇ ਟਿੱਪਣੀ ਭਾਗ ’ਚ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਬਹੁਤ ਸਾਰੇ ਲੋਕ ਇਸ ਦਾ ਜਵਾਬ ਨਹੀਂ ਦੇ ਸਕੇ।
ਹਾਏ ਓ ਰੱਬਾ! ਸ਼ਖਸ ਨੇ ਵਿਦਿਆਰਥਣ, ਅਧਿਆਪਕ ਤੇ ਪ੍ਰਿੰਸੀਪਲ ਨਾਲ ਹੀ ਕਰਵਾ ਲਿਆ ਵਿਆਹ (ਵੀਡੀਓ)
NEXT STORY