ਨਵੀਂ ਦਿੱਲੀ- ਆਲੂ ਦੇ ਪਰਾਂਠੇ ਤਾਂ ਤੁਹਾਡੇ ਬੱਚੇ ਖੂਬ ਮਜ਼ੇ ਨਾਲ ਖਾਂਦੇ ਹੀ ਹੋਣਗੇ ਪਰ 5 ਮਿੰਟ 'ਚ ਤਿਆਰ ਹੋਣ ਵਾਲਾ ਇਹ ਆਲੂ ਦਾ ਚਿੱਲਾ ਖਾ ਕੇ ਵੀ ਖੁਸ਼ ਹੋ ਜਾਣਗੇ। ਆਓ ਜਾਣਦੇ ਹਾਂ ਇਸ ਦੀ ਆਸਾਨ ਵਿਧੀ ਬਾਰੇ।
ਬਣਾਉਣ ਲਈ ਵਰਤੋਂ ਹੋਣ ਵਾਲੀ ਸਮੱਗਰੀ
ਆਲੂ - 400 ਗ੍ਰਾਮ
ਪਾਣੀ
ਕਾਰਨ ਫਲੋਰ- 2 ਚਮਚੇ
ਵੇਸਣ- 2 ਚਮਚੇ
ਕਾਲੀ ਮਿਰਚ- 1/2 ਚਮਚਾ
ਜੀਰਾ-1/2 ਚਮਚਾ
ਹਰੀ ਮਿਰਚ- 1 ਚਮਚਾ
ਹਰੇ ਪਿਆਜ਼- 2 ਚਮਚੇ
ਲੂਣ- 1/2 ਚਮਚਾ
ਤੇਲ- ਫਰਾਈ ਲਈ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਆਲੂ ਲੈ ਕੇ ਧੋ ਲਓ ਅਤੇ ਫਿਰ ਛਿੱਲ ਕੇ ਕੱਦੂਕਸ ਕਰ ਲਓ।
2. ਕੱਦੂਕਸ ਕੀਤੇ ਆਲੂਆਂ ਨੂੰ 5 ਮਿੰਟ ਲਈ ਪਾਣੀ 'ਚ ਭਿਉ ਦਿਓ।
3. ਆਲੂ ਚੰਗੀ ਤਰ੍ਹਾਂ ਨਾਲ ਨਚੋੜ ਦਿਓ ਅਤੇ ਉਨ੍ਹਾਂ ਨੂੰ ਇਕ ਕਟੋਰੇ 'ਚ ਪਾ ਲਓ।
4. ਹੁਣ ਇਸ 'ਚ ਸਾਰੀਆਂ ਚੀਜ਼ਾਂ ਜਿਵੇਂ ਕਾਰਨ ਫਲੋਰ,ਵੇਸਣ, ਕਾਲੀ ਮਿਰਚ, ਜੀਰਾ, ਹਰੀ ਮਿਰਚ,ਹਰੇ ਪਿਆਜ਼, ਲੂਣ ਪਾ ਕੇ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾ ਲਓ।
5. ਹੁਣ ਇਕ ਪੈਨ ਵਿਚ ਤੇਲ ਗਰਮ ਕਰੋ, ਉਸ 'ਤੇ ਆਲੂ ਦਾ ਮਿਸ਼ਰਣ ਪਾ ਕੇ ਫੈਲਾਓ।
6. ਇਸ ਦੇ ਕੋਨਿਆਂ ਨੂੰ ਚਾਰੇ ਪਾਸੇ ਹਲਕਾ ਤੇਲ ਲਗਾ ਦਿਓ ਤਾਂ ਕਿ ਇਹ ਚਿਪਕੇ ਨਾ।
7. ਘੱਟ ਗੈਸ 'ਤੇ 2-3 ਮਿੰਟ ਲਈ ਕੁੱਕ ਕਰੋ ਅਤੇ ਸਾਈਡ ਚੇਂਜ ਕਰਕੇ ਪਕਾ ਲਓ।
8. ਹੁਣ ਇਸ ਨੂੰ ਸਾਸ ਨਾਲ ਗਰਮਾ-ਗਰਮ ਸਰਵ ਕਰੋ।
ਮਰਦਾਨਾ ਕਮਜ਼ੋਰੀ ਕਿਵੇਂ ਆਉਂਦੀ ਹੈ? ਲਵੋ ਸਹੀ ਜਾਣਕਾਰੀ ਤੇ ਭਰੋਸੇਮੰਦ ਇਲਾਜ
NEXT STORY