ਨਵੀਂ ਦਿੱਲੀ— ਜਿੱਥੇ ਕੁਝ ਦੇਸ਼ ਆਪਣੀ ਖੂਬਸੂਰਤੀ ਲਈ ਪੂਰੀ ਦੁਨੀਆ 'ਚ ਮਸ਼ਹੂਰ ਹਨ, ਉੱਥੇ ਹੀ ਕੁਝ ਦੇਸ਼ ਆਪਣੇ ਕਾਰਨਾਮਿਆਂ ਕਾਰਨ ਬਦਨਾਮ ਵੀ ਹਨ। ਕਈ ਦੇਸ਼ਾਂ 'ਚ ਲੋਕਾਂ ਦੀ ਵਿਕਰੀ ਦਾ ਕੰਮ ਅੱਜ ਵੀ ਚੱਲ ਰਿਹਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਦੇਸ਼ਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਪੂਰੀ ਦੁਨੀਆ 'ਚ ਬਦਨਾਮ ਹਨ।
1. ਸੋਮਾਲਿਆ
ਸੋਮਾਲਿਆ ਮਨੁੱਖੀ ਤਸਕਰੀ ਦੇ ਮਾਮਲੇ 'ਚ ਸਭ ਤੋਂ ਅੱਗੇ ਹੈ। ਇੱਥੋਂ ਦੇ ਲੋਕ ਗਰੀਬੀ ਅਤੇ ਕੁਦਰਤੀ ਮੁਸੀਬਤਾਂ ਕਾਰਨ ਖੁਦ ਹੀ ਮਨੁੱਖੀ ਤਸਕਰੀ 'ਚ ਫੱਸ ਜਾਂਦੇ ਹਨ।
2. ਲੀਬੀਆ
ਲੀਬੀਆ 'ਚ ਸੱਭ ਤੋਂ ਜ਼ਿਆਦਾ ਤੇਲ ਦਾ ਵਪਾਰ ਹੁੰਦਾ ਹੈ। ਇਸ ਦੇ ਇਲਾਵਾ ਇਥੇ ਮਨੁੱਖੀ ਤਸਕਰੀ ਦਾ ਕਾਰੋਬਾਰ ਵੀ ਵੱਡੇ ਪੱਧਰ 'ਤੇ ਹੁੰਦਾ ਹੈ। ਇੱਥੇ ਅਪਰਾਧ ਵੀ ਦਿਨੋਂ-ਦਿਨ ਵੱਧ ਰਿਹਾ ਹੈ।
3. ਯਮਨ
ਇੱਥੇ ਇਨਸਾਨਾਂ ਨੂੰ ਦੂਜੇ ਦੇਸ਼ਾਂ 'ਤੋਂ ਲਿਆ ਕੇ ਵੇਚਣ ਦਾ ਕਾਰੋਬਾਰ ਵੱਡੇ ਪੱਧਰ 'ਤੇ ਚੱਲ ਰਿਹਾ ਹੈ।
4. ਵੈਨੇਜ਼ੁਏਲਾ
ਇੱਥੇ ਲੋਕਾਂ ਨੂੰ ਵਰਗਲਾ ਕੇ ਦੂਜੇ ਦੇਸ਼ਾਂ 'ਚ ਵੇਚਿਆ ਜਾਂਦਾ ਹੈ। ਇਨ੍ਹਾਂ 'ਚ ਜ਼ਿਆਦਾਤਰ ਛੋਟੇ ਬੱਚੇ ਅਤੇ ਬੱਚੀਆਂ ਹੁੰਦੀਆਂ ਹਨ।
5. ਉੱਤਰੀ ਕੋਰੀਆ
ਇਹ ਦੇਸ਼ ਪੂਰੀ ਦੂਨੀਆਂ 'ਚ ਬਦਨਾਮ ਹੈ। ਇਸ ਦੇਸ਼ 'ਚ ਲੋਕਾਂ ਤੋਂ ਜਬਰੀ ਮਜ਼ਦੂਰੀ ਕਰਵਾਈ ਜਾਂਦੀ ਹੈ।
ਲੂ ਤੋਂ ਬਚਣ ਲਈ ਧਿਆਨ 'ਚ ਰੱਖੋ ਇਹ ਗੱਲਾਂ
NEXT STORY