ਹੈਲਥ ਡੈਸਕ- ਆਧੁਨਿਕ ਲਾਈਫਸਟਾਈਲ ਦਾ ਸਭ ਤੋਂ ਵੱਧ ਅਸਰ ਹੁਣ ਬੱਚਿਆਂ ਦੀਆਂ ਅੱਖਾਂ 'ਤੇ ਪੈ ਰਿਹਾ ਹੈ। ਆਨਲਾਈਨ ਕਲਾਸਾਂ, ਮੋਬਾਈਲ ਗੇਮਾਂ ਅਤੇ ਟੀਵੀ ਦੇ ਵੱਧ ਇਸਤੇਮਾਲ ਕਾਰਨ ਬੱਚਿਆਂ ਦਾ ਸਕ੍ਰੀਨ ਟਾਈਮ ਕਾਫ਼ੀ ਵੱਧ ਗਿਆ ਹੈ, ਜਿਸ ਨਾਲ ਅੱਖਾਂ ਦੀ ਸਿਹਤ 'ਤੇ ਗੰਭੀਰ ਪ੍ਰਭਾਵ ਪੈ ਰਹੇ ਹਨ। ਮਾਹਿਰਾਂ ਦੇ ਅਨੁਸਾਰ, ਲਗਾਤਾਰ ਸਕ੍ਰੀਨ 'ਤੇ ਧਿਆਨ ਕੇਂਦਰਿਤ ਕਰਨ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ 'ਤੇ ਦਬਾਅ ਪੈਂਦਾ ਹੈ ਅਤੇ ਬੱਚਿਆਂ ਨੂੰ ਦੂਰ ਦੀਆਂ ਚੀਜ਼ਾਂ ਧੁੰਦਲੀਆਂ ਦਿਖਾਈ ਦੇਣ ਲੱਗਦੀਆਂ ਹਨ।
ਮਾਇਓਪੀਆ– ਬੱਚਿਆਂ 'ਚ ਵੱਧ ਰਹੀ ਅੱਖਾਂ ਦੀ ਬੀਮਾਰੀ
ਪਹਿਲਾਂ ਮਾਇਓਪੀਆ (Myopia) ਨੌਜਵਾਨ ਵਰਗ ਤੱਕ ਹੀ ਸੀਮਿਤ ਸੀ, ਪਰ ਹੁਣ ਇਹ ਛੋਟੇ ਬੱਚਿਆਂ 'ਚ ਵੀ ਤੇਜ਼ੀ ਨਾਲ ਵੱਧ ਰਹੀ ਹੈ। ਬਹੁਤ ਸਾਰੇ ਬੱਚੇ ਛੋਟੀ ਉਮਰ ਤੋਂ ਹੀ ਦੂਰ ਦੀਆਂ ਚੀਜ਼ਾਂ ਠੀਕ ਤਰ੍ਹਾਂ ਨਹੀਂ ਦੇਖ ਸਕਦੇ। ਵਿਗਿਆਨਕ ਖੋਜਾਂ 'ਚ ਕਿਹਾ ਗਿਆ ਹੈ ਕਿ ਜੇ ਸਮੇਂ 'ਤੇ ਅੱਖਾਂ ਦੀ ਜਾਂਚ ਨਾ ਕਰਾਈ ਜਾਵੇ ਜਾਂ ਇਲਾਜ ਨਾ ਕੀਤਾ ਜਾਵੇ ਤਾਂ ਇਹ ਸਮੱਸਿਆ ਜੀਵਨ ਭਰ ਰਹਿ ਸਕਦੀ ਹੈ।
ਧੁੱਪ ਤੇ ਆਉਟਡੋਰ ਖੇਡਾਂ ਦੀ ਘਾਟ
ਅੱਜਕੱਲ੍ਹ ਦੇ ਬਿਜ਼ੀ ਲਾਈਫਸਟਾਈਲ 'ਚ ਬਹੁਤ ਸਾਰੇ ਮਾਤਾ-ਪਿਤਾ ਵਰਕਿੰਗ ਹਨ, ਜਿਸ ਕਰਕੇ ਉਹ ਬੱਚਿਆਂ ਨੂੰ ਬਾਹਰ ਖੇਡਣ ਲਈ ਪ੍ਰੇਰਿਤ ਨਹੀਂ ਕਰ ਪਾਉਂਦੇ। ਪਰ ਰਿਸਰਚਾਂ ਅਨੁਸਾਰ ਧੁੱਪ 'ਚ ਖੇਡਣ ਨਾਲ ਅੱਖਾਂ ਦਾ ਵਿਕਾਸ ਠੀਕ ਤਰੀਕੇ ਨਾਲ ਹੁੰਦਾ ਹੈ। ਜੋ ਬੱਚੇ ਜ਼ਿਆਦਾ ਸਮਾਂ ਘਰ ਅੰਦਰ ਬਿਤਾਉਂਦੇ ਹਨ ਤੇ ਬਾਹਰ ਨਹੀਂ ਖੇਡਦੇ, ਉਨ੍ਹਾਂ 'ਚ ਮਾਇਓਪੀਆ ਦਾ ਖਤਰਾ ਵੱਧ ਜਾਂਦਾ ਹੈ।
ਮਾਇਓਪੀਆ ਦੇ ਮੁੱਖ ਲੱਛਣ
- ਬੱਚੇ ਦਾ ਅੱਖਾਂ ਸਿਕੋੜ ਕੇ ਦੇਖਣਾ
- ਲਗਾਤਾਰ ਸਿਰਦਰਦ ਦੀ ਸ਼ਿਕਾਇਤ
- ਕਲਾਸ 'ਚ ਬੋਰਡ ਸਾਫ਼ ਨਾ ਦਿਖਣਾ
- ਅੱਖਾਂ ਦਾ ਲਾਲ ਰਹਿਣਾ ਜਾਂ ਖੁਜਲੀ ਹੋਣਾ
ਇਲਾਜ ਤੇ ਸਾਵਧਾਨੀਆਂ
ਮਾਇਓਪੀਆ ਨੂੰ ਪੂਰੀ ਤਰ੍ਹਾਂ ਠੀਕ ਨਹੀਂ ਕੀਤਾ ਜਾ ਸਕਦਾ, ਪਰ ਇਸ ਦੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਹੈ।
ਡਾਕਟਰਾਂ ਦੇ ਅਨੁਸਾਰ,''ਖਾਸ ਡਰਾਪਸ, ਚਸ਼ਮੇ ਜਾਂ ਨਾਈਟ ਲੈਂਸ ਦੀ ਵਰਤੋਂ ਨਾਲ ਇਸ ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ। ਬੱਚਿਆਂ ਦਾ ਸਕ੍ਰੀਨ ਟਾਈਮ ਘਟਾਓ ਅਤੇ ਉਨ੍ਹਾਂ ਨੂੰ ਰੋਜ਼ ਬਾਹਰ ਖੇਡਣ ਲਈ ਪ੍ਰੇਰਿਤ ਕਰੋ। ਅੱਖਾਂ ਦੀ ਸਾਲਾਨਾ ਜਾਂਚ ਜ਼ਰੂਰ ਕਰਵਾਓ। ਮਾਹਿਰਾਂ ਦੀ ਸਲਾਹ ਹੈ,''ਮਾਤਾ-ਪਿਤਾ ਬੱਚਿਆਂ ਦੇ ਸਕ੍ਰੀਨ ਸਮੇਂ 'ਤੇ ਨਿਗਰਾਨੀ ਰੱਖਣ ਅਤੇ ਉਨ੍ਹਾਂ ਨੂੰ ਬਾਹਰਲੇ ਗਤੀਵਿਧੀਆਂ ਲਈ ਉਤਸ਼ਾਹਿਤ ਕਰਨ ਨਾਲ ਅੱਖਾਂ ਦੀ ਸਿਹਤ ਬਚਾਈ ਜਾ ਸਕਦੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੱਚਿਆਂ ਲਈ ਖਤਰਨਾਕ ਹੋ ਸਕਦੇ ਹਨ ਕੁਝ ਕਫ਼ ਸਿਰਪ: ਮਾਪਿਆਂ ਨੂੰ ਸਾਵਧਾਨ ਰਹਿਣ ਦੀ ਲੋੜ
NEXT STORY