ਨਵੀਂ ਦਿੱਲੀ— ਗਰਮੀ ਦੇ ਮੌਸਮ 'ਚ ਬਹੁਤ ਲੋਕਾਂ ਨੂੰ ਭੁੱਖ ਨਾ ਲੱਗਣ ਅਤੇ ਨੀਂਦ ਨਾ ਆਉਣ ਦੀ ਪਰੇਸ਼ਾਨੀ ਹੋ ਜਾਂਦੀ ਹੈ। ਗਲਤ ਖਾਣ-ਪਾਣ ਵੀ ਇਸ ਦਾ ਕਾਰਨ ਹੋ ਸਕਦਾ ਹੈ ਭੋਜਨ 'ਚ ਕਮੀ ਕਾਰਨ ਵੀ ਪਾਚਨ ਕਿਰਿਆ 'ਚ ਗੜਬੜ ਆ ਸਕਦੀ ਹੈ। ਭੋਜਨ ਹਮੇਸ਼ਾ ਉਹੀ ਖਾਣਾ ਚਾਹੀਦਾ ਹੈ ਜੋ ਵਿਟਾਮਿਨ, ਮਿਨਰਲਸ,ਅਤੇ ਪੋਸ਼ਕ ਤੱਤਾਂ ਨਾਲ ਭਰਿਆ ਹੋਵੇ। ਕੋਸ਼ਿਸ਼ ਕਰੋ ਕਿ ਬਾਹਰ ਦਾ ਖਾਣਾ ਨਾ ਖਾਓ। ਗਰਮੀ 'ਚ ਚੰਗੀ ਨੀਂਦ ਪਾਉਣ ਲਈ ਆਪਣੇ ਭੋਜਨ 'ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ
1. ਕੱਦੂ
ਕੱਦੂ ਬਹੁਤ ਹੀ ਲਾਭਕਾਰੀ ਸਬਜ਼ੀ ਹੈ ਇਸ 'ਚ ਟਰੀਟੋਫਾਨ ਹੁੰਦਾ ਹੈ ਜੋ ਸਰੀਰ 'ਚ ਸੇਰੋਟੋਨਿਨ ਦਾ ਉਤਪਾਦਨ ਕਰਦੇ ਹਨ। ਜੋ ਮੂਡ ਨੂੰ ਬਹਿਤਰ ਬਣਾਉਦਾ ਹੈ, ਉਦਾਸੀ ਨੂੰ ਦੂਰ ਕਰਦਾ ਹੈ ਅਤੇ ਤਣਾਅ 'ਚੋਂ ਬਾਹਰ ਕੱਢਦਾ ਹੈ। ਇਸ ਨਾਲ ਨੀਂਦ ਵੀ ਚੰਗੀ ਆਉਂਦੀ ਹੈ। ਕੱਦੂ 'ਚ ਪੋਟਾਸ਼ਿਅਮ ਅਤੇ ਫਾਇਵਰ ਹੁੰਦਾ ਹੈ।
2. ਲੌਕੀ
ਗਰਮੀ ਦੇ ਮੌਸਮ 'ਚ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੋਣ ਦੇਣੀ ਚਾਹੀਦੀ। ਇਸ ਲਈ ਹਰੀ ਸਬਜ਼ਿਆਂ,ਫਲ, ਅਤੇ ਲਗਾਤਾਰ ਪਾਣੀ ਦਾ ਸੇਵਨ ਕਰਨਾ ਬਹਿਤਰ ਹੁੰਦਾ ਹੈ। ਠੀਕ ਤਰ੍ਹਾਂ ਦਾ ਨੀਂਦ ਨਾ ਆਉਣ ਨਾਲ ਸਰੀਰ ਦੀ ਡੀਹਾਈਡਰੇਸ਼ਨ ਵੀ ਕਾਰਨ ਹੋ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਖਾਣੇ 'ਚ ਲੌਕੀ ਨੂੰ ਸ਼ਾਮਲ ਕੀਤਾ ਜਾਵੇ ਅਤੇ ਰਾਇਤੇ ਦੇ ਰੂਪ 'ਚ ਵੀ ਇਸ ਦੀ ਵਰਤੋ ਕੀਤੀ ਜਾਵੇ। ਇਸ ਨਾਲ ਸਰੀਰ 'ਚ ਠੰਡਕ ਬਣੀ ਰਹਿੰਦੀ ਹੈ।
3. ਆਲੂ
ਜਿਨ੍ਹਾਂ ਲੋਕਾ ਨੂੰ ਨੀਂਦ ਨਾ ਆਉਣ ਦੀ ਬੀਮਾਰੀ ਹੈ ਉਨ੍ਹਾਂ ਨੂੰ ਉਬਲੇ ਜਾਂ ਭੁਣੇ ਹੋਏ ਆਲੂਆਂ ਦੀ ਵਰਤੋ ਕਰਨੀ ਚਾਹੀਦੀ ਹੈ। ਉਬਲਿਆ ਜਾਂ ਭੂਣਿਆ ਹੋਇਆ ਆਲੂ ਜਲਦੀ ਪਚ ਜਾਂਦਾ ਹੈ ਅਤੇ ਸਰੀਰ 'ਚ ਗਰਮੀ ਪੈਦਾ ਹੋਣ ਤੋਂ ਰੋਕਦਾ ਹੈ। ਜਿਸ ਨਾਲ ਨੀਂਦ ਦੀ ਕੋਈ ਪਰੇਸ਼ਾਨੀ ਨਹੀਂ ਆਉਂਦੀ।
4. ਤੌਰੀ
ਗਰਮੀ 'ਚ ਸਾਡੇ ਸਰੀਰ 'ਚੋਂ ਪਾਣੀ ਬਹੁਤ ਜ਼ਿਆਦਾ ਬਾਹਰ ਨਿਕਲਦਾ ਹੈ ਕਿਉਂਕਿ ਇਸ ਮੌਸਮ 'ਚ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਆਪਣੇ ਖਾਣ-ਪਾਣ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਇਸ ਲਈ ਤੌਰੀ ਖਾਣਾ ਇਸ ਮੌਸਮ 'ਚ ਬਹੁਤ ਚੰਗਾ ਹੁੰਦਾ ਹੈ। ਇਹ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕਰਦੀ ਹੈ।
ਇਨ੍ਹਾਂ ਕਾਰਨਾਂ ਕਰਕੇ ਔਰਤਾਂ ਸੰਬੰਧ ਬਣਾਉਣ ਤੋਂ ਹਨ ਕਤਰਾਉਂਦੀਆਂ
NEXT STORY