ਨਵੀਂਦਿੱਲੀ— ਰਹਿਣ-ਸਹਿਣ ਬਦਲਣ ਦੇ ਕਾਰਨ ਲੋਕਾਂ ਨੂੰ ਕਈ ਪਰੇਸ਼ਾਨੀਆ ਦਾ ਸਾਹਮਣਾ ਕਰਨਾ ਪੈਂਦਾ ਹੈ। ਖਾਸਕਰ ਔਰਤਾਂ ਸਿਹਤ ਸਮੱਸਿਆਵਾਂ ਨੂੰ ਨਜ਼ਰ ਅੰਦਾਜ ਕਰ ਦਿੰਦੀਆ ਹਨ ਜੋ ਕਿ ਬਾਅਦ 'ਚ ਵੱਡੀ ਬੀਮਾਰੀ ਦੇ ਰੂਪ 'ਚ ਸਾਹਮਣੇ ਆਉਂਦੀਆਂ ਹਨ। ਇਸ ਲਈ ਛੋਟੀ ਤੋਂ ਛੋਟੀ ਸਿਹਤ ਸੰਬੰਧੀ ਸਮੱਸਿਆ ਨੂੰ ਨਜ਼ਰ ਅੰਦਾਜ ਨਾ ਕਰੋ। ਅੱਜ ਅਸੀਂ ਤੁਹਾਨੂੰ ਔਰਤਾਂ ਨਾਲ ਜੁੜੀਆਂ ਕੁਝ ਸਮੱਸਿਆਵਾਂ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ।
1.ਬ੍ਰੈਸਟ 'ਚ ਬਦਲਾਅ
ਬ੍ਰੈਸਟ 'ਚ ਸੋਜ ਜਾਂ ਫਿਰ ਗੰਢ ਨੂੰ ਨਜ਼ਰ ਅੰਦਾਜ ਨਾ ਕਰੋ। ਇਹ ਕੋਈ ਵੱਡੀ ਸਮੱਸਿਆ ਵੀ ਹੋ ਸਕਦੀ ਹੈ। ਇਸ ਲਈ ਤਰੁੰਤ ਡਾਕਟਰ ਦੀ ਸਲਾਹ ਲਓ।
2. ਤਨਾਅ
ਵਿਅਸਥ ਜਿੰਦਗੀ ਹੋਣ ਨਾਲ ਜ਼ਿਆਦਾਤਰ ਔਰਤਾਂ ਤਨਾਅ 'ਚ ਰਹਿੰਦੀਆਂ ਹਨ। ਤਨਾਅ 'ਚ ਰਹਿਣ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਹੋਣ ਦਾ ਖਤਰਾਂ ਰਹਿੰਦਾ ਹੈ। ਇੰਨਾ ਹੀ ਨਹੀਂ, ਇਸ ਨਾਲ ਭਾਰ ਵੀ ਤੇਜੀ ਨਾਲ ਵੱਧਦਾ ਹੈ।
3. ਖੂਨ ਦੀ ਕਮੀ
ਗਲਤ ਖਾਨਪਾਨ ਦੇ ਕਾਰਨ ਹਮੇਸ਼ਾ ਔਰਤਾਂ ਨੂੰ ਸਰੀਰ 'ਚ ਖੂਨ ਦੀ ਕਮੀ ਹੋ ਜਾਂਦੀ ਹੈ। ਇਸ ਲਈ ਆਪਣੀ ਡਾਈਟ 'ਤੇ ਪੂਰਾ ਧਿਆਨ ਦਿਓ ਅਤੇ ਜ਼ਰੂਰਤ ਪੈਣ 'ਤੇ ਡਾਕਟਰੀ ਸਲਾਹ ਲਓ।
4. ਵਜਾਇਨਲ ਡਿਸਚਾਰਜ
ਵਜਾਇਨਲ ਡਿਸਚਾਰਜ ਦੀ ਪਰੇਸ਼ਾਨੀ ਨੂੰ ਜ਼ਿਆਦਾਤਰ ਲੜਕੀਆਂ ਨੂੰ ਰਹਿੰਦੀ ਹੈ ਪਰ ਜੇਕਰ ਇਸਦਾ ਰੰਗ ਹਰਾ ਜਾਂ ਪੀਲਾ ਹੋ ਜਾਵੇ ਤਾਂ ਇਹ ਇੱਕ ਗੰਭੀਰ ਸਮੱਸਿਆ ਹੋ ਸਕਦੀ ਹੈ।
5. ਕਮਜੋਰ ਹੱਡੀਆਂ
ਸਹੀ ਡਾਈਟ ਨਾ ਲੈਣ ਨਾਲ ਹੱਡੀਆ ਕਮਜੋਰ ਹੋ ਜਾਂਦੀਆਂ ਹਨ, ਜਿਸ ਨਾਲ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਆਪਣੀ ਡਾਈਟ 'ਚ ਦੁੱਧ, ਦਹੀ ਅਤੇ ਪਨੀਰ ਨੂੰ ਸ਼ਾਮਿਲ ਕਰੋਂ।
ਚਿਹਰੇ ਨੂੰ ਚਮਕਦਾਰ ਬਣਾਉਣ ਲਈ ਘਰ 'ਚ ਬਣਾਓ ਇਹ ਬਲੀਚ
NEXT STORY