ਜਲੰਧਰ— ਅੱਜ ਕੂਸ਼ਮਾਂਡਾ ਮਾਤਾ ਦਾ ਚੌਥਾ ਨੌਰਾਤਾ ਹੈ। ਜ਼ਿਆਦਾਤਰ ਲੋਕਾਂ ਦਾ ਇਸ ਦਿਨ ਵਰਤ ਹੁੰਦਾ ਹੈ। ਨੌਰਾਤਿਆਂ 'ਚ ਮਾਤਾ ਦੁਰਗਾ ਨੂੰ ਖੁਸ਼ ਕਰਨ ਦੇ ਲਈ ਸਾਰੇ ਭਗਤ ਵਰਤ ਰੱਖਣਾ ਪਸੰਦ ਕਰਦੇ ਹਨ, ਪਰ ਵਰਤ 'ਚ ਫਲ ਆਦਿ ਵੀ ਬਹੁਤ ਜ਼ਰੂਰੀ ਹੁੰਦਾ ਹੈ। ਚੌਥੇ ਦਿਨ ਵਰਤ ਕਾਰਨ ਊਰਜਾ ਕਾਫੀ ਘੱਟ ਹੋ ਜਾਂਦੀ ਹੈ। ਇਸ ਲਈ ਤੁਸੀਂ ਸਾਡੇ ਦੱਸੇ ਹੋਏ ਤਰੀਕੇ ਨਾਲ ਘਰ 'ਚ ਹੀ ਡ੍ਰਾਈ ਫਰੂਟ ਸ਼ੇਕ ਬਣਾ ਸਕਦੇ ਹੋ। ਇਹ ਇਕ ਊਰਜਾ ਵਾਲੀ ਡ੍ਰਿੰਕ ਹੈ। ਆਓ ਦੇਖਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ
ਸਮੱਗਰੀ
- 3 ਕੱਪ ਠੰਡਾ ਦੁੱਧ
- 2 ਚਮਚ ਸ਼ਹਿਦ
- 8 ਕਾਜੂ
- 6 ਬਦਾਮ
- 10 ਕਿਸ਼ਮਿਸ਼
- 8 ਪਿਸਤੇ
- 1 ਅਖਰੋਟ
- ਅੱਧਾ ਚਮਚ ਇਲਾਇਚੀ ਪਾਉੂਡਰ
- 3 ਅੰਜੀਰ ਅਤੇ ਖ਼ਜੂਰ
- ਸ਼ੱਕਰ ਸੁਆਦ ਮੁਤਾਬਕ
- 3 ਚਮਚ ਵਨੀਲਾ ਅਸੈਂਸ
- ਮਿਕਸ ਡਰਾਈ ਫਰੂਟ
ਬਣਾਉਣ ਦੀ ਵਿਧੀ
1. ਸ਼ੇਕ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਮਿਕਸੀ 'ਚ ਭਿਗੋਏ ਹੋਏ ਅੰਜੀਰ-ਖਜੂਰ, ਅੱਧਾ ਕੱਪ ਦੁੱਧ ਅਤੇ ਸਾਰੇ ਡ੍ਰਾਈ ਫਰੂਟ ਪਾ ਕੇ ਪੀਸ ਲਓ।
2. ਦੁੱਧ 'ਚ ਇਲਾਇਚੀ ਪਾਊਡਰ ਅਤੇ ਸ਼ੱਕਰ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
3. ਹੁਣ ਇਸ ਡ੍ਰਾਈ ਫਰੂਟ ਪੇਸਟ ਅਤੇ ਵਨੀਲਾ ਅਸੈਂਸ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
4. ਜਦੋਂ ਸ਼ੇਕ ਬਣ ਜਾਵੇ ਤਾਂ ਫਰਿੱਜ਼ 'ਚ ਅੱਧੇ ਘੰਟੇ ਦੇ ਲਈ ਠੰਡਾ ਕਰਨ ਦੇ ਲਈ ਰੱਖੋ। ਫਿਰ ਗਿਲਾਸ 'ਚ ਪਾ ਕੇ ਡ੍ਰਾਈ ਫਰੂਟ ਨਾਲ ਸਜਾ ਕੇ ਠੰਡਾ-ਠੰਡਾ ਸਰਵ ਕਰੋ।
ਘਰ ਦੀਆਂ ਇਨ੍ਹਾਂ ਚੀਜ਼ਾਂ ਨੂੰ ਵੀ ਕਰੋ ਰੋਜ਼ਾਨਾ ਸਾਫ
NEXT STORY