ਮੁੰਬਈ (ਬਿਊਰੋ)— ਹਾਲ ਹੀ 'ਚ ਸ਼ਰੱਦਾ ਕਪੂਰ ਇਕ ਐਵਾਰਡ ਫੰਕਸ਼ਨ 'ਚ ਸ਼ਾਮਿਲ ਹੋਈ, ਜਿੱਥੇ ਉਨ੍ਹਾਂ ਨੇ ਇਕ ਇੰਟਰਵਿਯੂ ਦਿੱਤਾ। ਇਸ ਦੌਰਾਨ ਸ਼ਰੱਦਾ ਕਪੂਰ ਨੇ ਯੈਲੋ ਸ਼ਨਸ਼ਾਇਨ ਡਰੈੱਸ ਪਹਿਨੀ, ਜਿਸ 'ਚ ਉਹ ਕਾਫੀ ਖੂਬਸੂਰਤ ਨਜ਼ਰ ਆ ਰਹੀ ਸੀ।

ਸ਼ਰੱਦਾ ਨੇ ਡਿਜ਼ਾਈਨਰ ਪ੍ਰਵਲ ਗੁਰੂੰਗ ਦੀ ਯੈਲੋ ਬੋਟਮ ਥਾਈ-ਹਾਈ ਸਲੀਟ ਡਰੈੱਸ 'ਚ ਆਪਣਾ ਸਟਾਈਲਿਸ਼ ਅੰਦਾਜ਼ ਦਿਖਾਇਆ। ਉਨ੍ਹਾਂ ਨੇ ਆਪਣੀ ਰਫੱਲ ਡਰੈੱਸ ਨਾਲ ਨਿਊਲ ਸੈਂਡਲ ਪਹਿਨੇ ਅਤੇ ਸਾਫਟ ਹੇਅਰ ਕਲਰ ਅਤੇ ਮਿਨੀਮਲ ਮੇਕਅੱਪ ਨਾਲ ਆਪਣੇ ਲੁੱਕ ਨੂੰ ਕੰਪਲੀਟ ਕੀਤਾ।

ਦੱਸ ਦੇਈਏ ਕਿ ਹਾਲ ਹੀ 'ਚ ਸ਼ਰੱਦਾ ਕਪੂਰ ਆਈਫਾ ਐਵਾਰਡ 2018 'ਚ ਦਿਖੀ ਸੀ, ਜਿੱਥੇ ਉਨ੍ਹਾਂ ਨੇ ਨੇਵੀ ਬਲੂ ਸ਼ਿਅਰ ਡਰੈੱਸ ਪਹਿਨੀ, ਜੋ ਉਨ੍ਹਾਂ ਨੂੰ ਖੂਬਸੂਰਤ ਲੁੱਕ ਦੇ ਰਹੀ ਸੀ। ਇਸ ਤੋਂ ਇਲਾਵਾ ਇਸ ਐਵਾਰਡ ਫੰਕਸ਼ਨ 'ਚ ਬਾਲੀਵੁੱਡ ਦੇ ਕਈ ਮਸ਼ਹੂਰ ਸਿਤਾਰੇ ਵੀ ਨਜ਼ਰ ਆਏ।
ਸਰੀਰ 'ਚ ਨਹੀਂ ਹੋਵੇਗੀ ਖੂਨ ਦੀ ਕਮੀ, ਰੋਜ਼ਾਨਾ ਪੀਓ ਖੁਰਮਾਨੀ ਦਾ ਜੂਸ
NEXT STORY