ਜਲੰਧਰ— ਅਕਸਰ ਜਦੋਂ ਅਸੀਂ ਵਿਆਹ, ਪਾਰਟੀ ਜਾਂ ਕਿਸੇ ਹੋਟਲ 'ਚ ਖਾਣਾ ਖਾਣ ਜਾਂਦੇ ਹਾਂ ਤਾਂ ਸਾਨੂੰ ਖਾਣੇ ਮਗਰੋਂ ਸੌਂਫ ਜ਼ਰੂਰ ਦਿੱਤੀ ਜਾਂਦੀ ਹੈ। ਇਸ ਨੂੰ ਖਾਣ ਦਾ ਵੱਖਰਾ ਹੀ ਮਜ਼ਾ ਹੁੰਦਾ ਹੈ। ਸੌਂਫ ਨੂੰ 'ਮਸਾਲਿਆਂ ਦੀ ਰਾਣੀ' ਅਤੇ 'ਪਾਨ ਦੀ ਜਾਨ' ਵੀ ਕਿਹਾ ਜਾਂਦਾ ਹੈ। ਸੌਂਫ ਦੇ ਦਾਣਿਆਂ ਨਾਲ ਮੂੰਹ ਤਾਜ਼ਾ ਰਹਿੰਦਾ ਹੈ ਕਿਉਂਕਿ ਇਸ ਦੀ ਤਾਸੀਰ ਠੰਡੀ ਹੁੰਦੀ ਹੈ। ਕੁਝ ਲੋਕਾਂ ਨੂੰ ਪਤਾ ਨਹੀਂ ਕਿ ਸੌਂਫ ਦੀ ਚਾਹ ਵੀ ਬਣਦੀ ਹੈ ਜੋ ਕਿ ਕਈ ਰੋਗਾਂਤੋਂ ਛੁਟਕਾਰਾ ਦਵਾਉਂਦੀ ਹੈ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਸੌਂਫ ਦੇ ਕੀ ਫਾਇਦੇ ਹਨ।
1. ਸੌਂਫ ਦੋ ਦਾਣੇ ਹਰੇ ਅਤੇ ਛੋਟੇ ਹੁੰਦੇ ਹਨ। ਆਮ ਤੌਰ 'ਤੇ ਸੌਂਫ ਛੋਟੀ ਅਤੇ ਵੱਡੀ ਦੋ ਤਰ੍ਹਾਂ ਦੀ ਹੁੰਦੀ ਹੈ। ਸੌਂਫ ਦੀ ਵਰਤੋਂ ਅਚਾਰ ਅਤੇ ਸਬਜੀਆਂ ਨੂੰ ਸੁਆਦੀ ਬਣਾਉਣ ਦੇ ਇਲਾਵਾ ਦਵਾਈ ਵਜੋਂ ਬਹੁਤ ਕੀਤੀ ਜਾਂਦੀ ਹੈ। ਆਯੁਰਵੇਦ ਮੁਤਾਬਕ ਸੌਂਫ ਤ੍ਰਿਦੋਸ਼ ਨਾਸ਼ਕ ਹੈ।
2. ਸੌਂਫ ਦੀ ਚਾਹ ਪੀਣ ਨਾਲ ਪੀਲੀਆ ਹੋਣ ਦਾ ਖਤਰਾ ਘੱਟ ਜਾਂਦਾ ਹੈ। ਇਸ ਦੇ ਨਾਲ ਹੀ ਇਹ ਗੁਰਦੇ ਦੇ ਕੰਮ ਨੂੰ ਤੇਜ਼ ਕਰਕੇ ਖੂਨ ਨੂੰ ਸਾਫ ਕਰਦੀ ਹੈ।
3. ਰਾਤ ਨੂੰ ਠੀਕ ਤਰ੍ਹਾਂ ਸੋਣ ਨਾ ਕਾਰਨ ਅੱਖਾਂ 'ਚ ਸੋਜ ਹੋ ਜਾਂਦੀ ਹੈ। ਇਸ ਲਈ ਤੁਸੀਂ ਸੌਂਫ ਦੀ ਚਾਹ ਬਣਾਓ ਅਤੇ ਫਿਰ ਕੋਟਨ ਇਸ 'ਚ ਡੁਬੋ ਕੇ ਆਪਣੀਆਂ ਅੱਖਾਂ ਨੂੰ ਦੱਸ ਮਿੰਟ ਲਈ ਸੇਕੋ।
4. ਸੌਂਫ ਦੀ ਚਾਹ ਪੀਣ ਨਾਲ ਤੁਸੀਂ ਅਸਾਨੀ ਨਾਲ ਆਪਣੇ ਜੋੜਾਂ ਦੇ ਦਰਦ ਤੋਂ ਰਾਹਤ ਪਾ ਸਕਦੇ ਹੋ।
ਬੱਚਿਆਂ ਦਾ ਕਮਰਾ ਸਜਾਉਣ ਜਾ ਰਹੇ ਹੋ ਤਾਂ ਧਿਆਨ 'ਚ ਰੱਖੋ ਇਹ ਗੱਲਾਂ
NEXT STORY