ਜਲੰਧਰ- ਬੱਚਿਆਂ ਵਿਚ ਚੋਰੀ ਕਰਨ ਦੀ ਆਦਤ ਤਾਂ ਤੁਸੀਂ ਅਕਸਰ ਦੇਖੀ ਹੀ ਹੋਵੇਗੀ, ਜੋ ਕਿ ਇੱਕ ਆਮ ਸਮੱਸਿਆ ਹੈ। ਛੋਟੀ ਉਮਰ ‘ਚ ਅਜਿਹੇ ਕਈ ਬੱਚੇ ਹੁੰਦੇ ਹਨ ਜੋ ਛੋਟੀਆਂ-ਮੋਟੀਆਂ ਚੀਜ਼ਾਂ ਚੋਰੀ ਕਰ ਲੈਂਦੇ ਹਨ ਪਰ ਇਸ ਕਾਰਨ ਕਈ ਵਾਰ ਮਾਪਿਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਚਿਆਂ ਵਿੱਚ ਚੋਰੀ ਕਰਨ ਦੀ ਆਦਤ ਨੂੰ ਕਲੈਪਟੋਮੇਨੀਆ (Kleptomania) ਕਿਹਾ ਜਾਂਦਾ ਹੈ।
ਇਹ ਇੱਕ ਮਾਨਸਿਕ ਡਿਸਆਰਡਰ ਹੈ ਜਿਸ ਵਿੱਚ ਬੱਚੇ ਦਾ ਦਿਮਾਗ ਵਾਰ-ਵਾਰ ਬਿਨਾਂ ਕਿਸੇ ਕਾਰਨ ਦੇ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਚੋਰੀ ਕਰਨ ਤੋਂ ਬਾਅਦ ਬੱਚਾ ਖੁਸ਼ੀ ਮਹਿਸੂਸ ਕਰਦਾ ਹੈ। ਹੈਲਥਲਾਈਨ ਦੀ ਖਬਰ ਮੁਤਾਬਕ ਜੇਕਰ ਤੁਹਾਡੇ ਬੱਚੇ ਨੂੰ ਵੀ ਇਹ ਸਮੱਸਿਆ ਹੈ ਤਾਂ ਆਪਣੇ ਬੱਚੇ ਨੂੰ ਕੁੱਟਣ ਜਾਂ ਝਿੜਕਣ ਦੀ ਥਾਂ ਸਹੀ ਤਰੀਕਾ ਅਪਣਾਓ ਤੇ ਇਸ ਪਿੱਛੇ ਦੇ ਕਾਰਨ ਜਾਣਨ ਦੀ ਕੋਸ਼ਿਸ਼ ਕਰੋ। ਤੁਸੀਂ ਕੁੱਝ ਆਸਾਨ ਟਿਪਸ ਅਪਣਾ ਸਕਦੇ ਹੋ, ਜਿਸ ਨਾਲ ਬੱਚਾ ਇਸ ਆਦਤ ਤੋਂ ਛੁਟਕਾਰਾ ਪਾ ਸਕੇਗਾ।
ਆਖਿਰ ਕੀ ਹੈ ਕਲੈਪਟੋਮੇਨੀਆ ?
ਕਲੈਪਟੋਮੇਨੀਆ ਇੱਕ ਮਾਨਸਿਕ ਡਿਸਆਰਡਰ ਹੈ ਜਾਂ ਇਹ ਇੱਕ ਕਿਸਮ ਦੀ ਬਿਮਾਰੀ ਹੈ। ਜਿਸ ਵਿੱਚ ਬੱਚਿਆਂ ਦਾ ਮਨ ਕਿਸੇ ਤਰ੍ਹਾਂ ਦੇ ਤਣਾਅ ਵਿੱਚ ਆ ਜਾਂਦਾ ਹੈ ਜਾਂ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਹੈ।
ਇਹ ਚੋਰੀ ਬਿਨਾਂ ਕਿਸੇ ਕਾਰਨ, ਬਦਲੇ ਦੀ ਭਾਵਨਾ ਨਾਲ, ਗੁੱਸੇ ਵਿਚ ਆਉਣ ਜਾਂ ਕਿਸੇ ਦੀ ਮਦਦ ਕਰਨ ਦੇ ਮਕਸਦ ਨਾਲ ਕੀਤੀ ਜਾਂਦੀ ਹੈ ਅਤੇ ਚੋਰੀ ਕਰਨ ਤੋਂ ਬਾਅਦ ਉਨ੍ਹਾਂ ਵਿਚ ਖੁਸ਼ੀ ਦੀ ਭਾਵਨਾ ਪੈਦਾ ਹੁੰਦੀ ਹੈ। ਹਾਲਾਂਕਿ ਇਨ੍ਹਾਂ ਦੀ ਚੋਰੀ ਦਾ ਦਾਇਰਾ ਬਹੁਤ ਵੱਡਾ ਨਹੀਂ ਹੈ। ਉਹ ਸਿਰਫ ਉਹ ਚੀਜ਼ਾਂ ਚੋਰੀ ਕਰਦੇ ਹਨ ਜਿਨ੍ਹਾਂ ਦੀ ਬਹੁਤ ਜ਼ਿਆਦਾ ਲੋੜ ਨਹੀਂ ਹੁੰਦੀ।
ਕਲੈਪਟੋਮੇਨੀਆ ਦੇ ਲੱਛਣ
ਬਦਲੇ ਦੇ ਭਾਵਨਾ ਨਾਲ ਚੋਰੀ ਕਰਨਾ।
ਬਿਨਾਂ ਕਿਸੇ ਲੋੜ ਦੇ ਵਾਰ-ਵਾਰ ਚੋਰੀ ਕਰਨਾ।
ਚੋਰੀ ਕਰ ਕੇ ਖੁਸ਼ ਹੋਣਾ।
ਕਿਸੇ ਦੀ ਮਦਦ ਕਰਨ ਲਈ ਬਿਨਾ ਸੋਚੇ ਚੋਰੀ ਕਰਨਾ।
ਚੋਰੀ ਕਰਨ ਤੋਂ ਬਾਅਦ ਫੜੇ ਜਾਣ ਤੋਂ ਸ਼ਰਮ ਅਤੇ ਡਰ ਮਹਿਸੂਸ ਕਰਨਾ।
ਝਿੜਕਣ ਜਾਂ ਕੁੱਟਣ ਨਾਲ ਨਹੀਂ ਹੋਵੇਗਾ ਹੱਲ : ਜਦੋਂ ਵੀ ਤੁਹਾਨੂੰ ਪਤਾ ਲੱਗੇ ਕਿ ਤੁਹਾਡੇ ਬੱਚੇ ਨੇ ਚੋਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਉਸ ਨੂੰ ਝਿੜਕਣ ਜਾਂ ਮਾਰਨ ਦੀ ਬਜਾਏ ਉਸ ਨੂੰ ਸਹੀ-ਗ਼ਲਤ ਵਿੱਚ ਫਰਕ ਕਰਨਾ ਸਿਖਾਓ ਅਤੇ ਸਮਝਾਓ ਕਿ ਚੋਰੀ ਕਰਨਾ ਇੱਕ ਬੁਰੀ ਆਦਤ ਹੈ।
ਆਪਣੇ ਬੱਚੇ ਨਾਲ ਗੱਲ ਕਰੋ ਅਤੇ ਪਤਾ ਕਰੋ ਕਿ ਉਹ ਚੋਰੀ ਕਿਉਂ ਕਰਦਾ ਹੈ। ਜੇ ਉਸ ਨੂੰ ਕਿਸੇ ਚੀਜ਼ ਦੀ ਲੋੜ ਹੈ, ਤਾਂ ਉਹ ਆ ਕੇ ਤੁਹਾਨੂੰ ਦੱਸੇਗਾ। ਤੁਹਾਨੂੰ ਉਸ ਨੂੰ ਪਿਆਰ ਨਾਲ ਇਹ ਸਮਝਾਉਣਾ ਚਾਹੀਦਾ ਹੈ, ਕਿਉਂਕਿ ਬੱਚਿਆਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਕੀ ਸਹੀ ਹੈ ਅਤੇ ਕੀ ਗਲਤ ਹੈ। ਤੁਸੀਂ ਉਸ ਨੂੰ ਸਹੀ-ਗ਼ਲਤ ਬਾਰੇ ਜਾਣਕਾਰੀ ਦਿਓ ਅਤੇ ਉਸ ‘ਤੇ ਗੁੱਸੇ ਹੋਣ ਦੀ ਬਜਾਏ ਉਸ ਨੂੰ ਪਿਆਰ ਨਾਲ ਸਮਝਾਓ।
ਇਲਾਜ ਕੀ ਹੈ : ਕਲੈਪਟੋਮੇਨੀਆ ਵਾਲੇ ਬੱਚਿਆਂ ਦਾ ਇਲਾਜ ਮਨੋ-ਚਿਕਿਤਸਾ ਅਤੇ ਕਾਉਂਸਲਿੰਗ ਰਾਹੀਂ ਸੰਭਵ ਹੈ। ਇਸ ਵਿਚ ਉਸ ਵਿਕਾਰ ਦੀ ਪਛਾਣ ਕੀਤੀ ਜਾਂਦੀ ਹੈ, ਜਿਸ ਕਾਰਨ ਬੱਚਾ ਵਾਰ-ਵਾਰ ਚੋਰੀ ਕਰਦਾ ਹੈ। ਜਿਵੇਂ ਹੀ ਬੱਚਿਆਂ ਵਿੱਚ ਇਸ ਵਿਕਾਰ ਦੀ ਪਛਾਣ ਹੋ ਜਾਂਦੀ ਹੈ, ਮਨੋ-ਚਿਕਿਤਸਾ ਅਤੇ ਕਾਉਂਸਲਿੰਗ ਰਾਹੀਂ ਇਸ ਨੂੰ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ।
ਚੌਲਾਂ ਦੇ ਆਟੇ ਨਾਲ ਵਧਾਓ ਆਪਣੀ ਖੂਬਸੂਰਤੀ, ਚਿਹਰਾ ਬਣੇਗਾ ਗੋਰਾ, ਚਮਕਦਾਰ ਤੇ ਬੇਦਾਗ਼
NEXT STORY