ਮੁੰਬਈ—ਸਮਾਂ ਬਦਲਣ ਦੇ ਨਾਲ ਖੂਬਸੂਰਤੀ ਦੇ ਮਾਇਨੇ ਵੀ ਬਦਲ ਗਏ ਹਨ। ਅੱਜ ਕਲ ਦੀਆਂ ਲੜਕੀਆਂ ਆਪਣੀ ਖੂਬਸੂਰਤੀ ਨੂੰਵਧਾਉਣ ਦੇ ਲਈ ਕਈ ਤਰੀਕੇ ਅਪਣਾਉਦੀਆਂ ਹਨ। ਕੁਝ ਲੜਕੀਆਂ ਸਰਜਰੀ ਦਾ ਸਹਾਰਾ ਵੀ ਲੈਂਦੀਆਂ ਹਨ, ਜਿਸ ਨਾਲ ਉਨ੍ਹਾਂ ਦੀ ਚਮੜੀ ਨੂੰ ਨੁਕਸਾਨ ਪਹੁੰਚਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਲੜਕੀ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਆਪਣੇ ਬੁੱਲਾਂ ਨੂੰ ਸੁੰਦਰ ਬਣਾਉਣ ਦੇ ਚੱਕਰ 'ਚ ਉਨ੍ਹਾਂ ਨੂੰ ਪੂਰੀ ਤਰ੍ਹਾਂ ਖਰਾਬ ਕਰ ਦਿੱਤਾ।
24 ਸਾਲ ਦੀ ਲਿਯੋਨਾ ਓਮੈਲੇ ਗੇ ਬੁੱਲ ਛੋਟੇ ਸਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਐਡ ਦੇਖੀ ਅਤੇ ਆਪਣੇ ਬੁੱਲਾਂ ਨੂੰ ਵੱਡੇ ਅਤੇ ਖੂਬਸੂਰਤ ਬਣਾਉਣ ਦੇ ਲਈ ਕਈ ਦਿਨ ਪੁਹਲਾਂ ਹੀ ਇਸਨੂੰ ਬੁੱਕ ਕਰਾ ਲਿਆ ਸੀ। ਉਨ੍ਹਾਂ ਦੇ ਘਰ ਬਿਊਟੀਸ਼ੀਅਨ ਆਈ ਅਤੇ ਉਸਨੇ ਉਸਦੇ ਬੁੱਲਾਂ 'ਤੇ ਇੰਜ਼ੈਕਸ਼ਨ ਲਗਾ ਦਿੱਤਾ। ਇਜ਼ੈਕਸ਼ਨ ਲਗਾਉਦੇ ਹੀ ਉਸਦੇ ਬੁੱਲਾਂ 'ਚੋਂ ਖੂਨ ਨਿਕਲਣ ਲੱਗ ਗਿਆ ਅਤੇ ਬਹੁਤ ਦਰਦ ਹੋਣ ਲੱਗਾ । ਜਦੋਂ ਲਿਯੋਨਾ ਨੇ ਇਸ ਬਾਰੇ 'ਚ ਬਿਊਟੀਸ਼ੀਅਨ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਇਹ ਆਮ ਗੱਲ ਹੈ।
ਕੁਝ ਘੰਟੇ ਬਾਅਦ ਵੀ ਉਨ੍ਹਾਂ ਦੇ ਬੁੱਲ ਸੂਜੇ ਰਹੇ ਅਤੇ ਦਰਦ ਵੀ ਹੁੰਦਾ ਰਿਹਾ। ਲਿਯੋਨਾ ਦਾ ਕਹਿਣਾ ਹੈ ਕਿ ਹੁਣ ਉਸਦੇ ਬੁੱਲ ਬਿਲਕੁਲ ਬੇਕਾਰ ਲੱਗ ਰਹੇ ਹਨ ਅਤੇ ਦਰਦ ਵੀ ਹੋ ਰਿਹਾ ਹੈ । ਦਰਦ ਦੇ ਕਾਰਨ ਉਸਨੂੰ ਖਾਣ ਪੀਣ 'ਚ ਵੀ ਬਹੁਤ ਪਰੇਸ਼ਾਨੀ ਹੁੰਦੀ ਹੈ। ਇਨਾ ਹੀ ਨਹੀਂ ਉਸਨੂੰ ਬੋਲਣ 'ਚ ਵੀ ਬਹੁਤ ਪਰੇਸ਼ਾਨੀ ਹੁੰਦੀ ਹੈ। ਲਿਯੋਨਾ ਦਾ ਕਹਿਣਾ ਹੈ ਕਿ ਉਸਨੂੰ ਹੁਣ ਇੰਜੈਕਸ਼ਨ ਤੋਂ ਬਹੁਤ ਡਰ ਲੱਗਦਾ ਹੈ। ਉਸ ਨੇ ਕਿਹਾ ਕੇ ਬਿਊਟੀਸ਼ੀਅਨ ਬੁੱਕ ਕਰਾਉਣ ਤੋਂ ਪਹਿਲਾਂ ਉਸਨੇ ਜਾਂਚ ਪੜਤਾਲ ਨਹੀਂ ਕੀਤੀ। ਹੁਣ ਲਿਯੋਨਾ ਡਾਕਟਰ ਦੀ ਸਲਾਹ ਦੇ ਨਾਲ ਸਟੀਰੌਇਡ ਲੈ ਰਹੀ ਹੈ।