ਜਲੰਧਰ— ਜੇਕਰ ਚਿਹਰਾ ਪੂਰਾ ਦਿਨ ਤਾਜਾ ਰਹੇ ਤਾਂ ਕੰਮ ਕਰਨ 'ਚ ਵੀ ਮੰਨ ਲੱਗਾ ਰਹਿੰਦਾ ਹੈ। ਚਿਹਰੇ ਨੂੰ ਤਾਜਾ ਰੱਖਣ ਲਈ ਤੁਹਾਨੂੰ ਬਜ਼ਾਰ ਚੋਂ ਬਹੁਤ ਸਾਰੇ ਸਪਰੇਅ ਮਿਲ ਜਾਣਗੇ। ਪਰ ਤੁਸੀਂ ਚਾਹੋਂ ਤਾਂ ਇਹ ਸਪਰੇਅ ਘਰ 'ਚ ਵੀ ਬਣਾ ਸਕਦੇ ਹੋ। ਜੀ ਹਾਂ, ਬਿਲਕੁਲ ਅਸੀਂ ਗੱਲ ਕਰ ਰਹੇ ਹਾਂ ਖੀਰੇ ਦੀ। ਖੀਰੇ ਨਾਲ ਤੁਸੀਂ ਸਪਰੇਅ ਬਣਾ ਸਕਦੇ ਹੋ ਜੋ ਚਿਹਰੇ ਨੂੰ ਪੂਰਾ ਦਿਨ ਤਾਜਾ ਰੱਖਣ 'ਚ ਕਾਫੀ ਮਦਦਗਾਰ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ।
ਸਮੱਗਰੀ
- 1 ਖੀਰਾ
- 1 ਚਮਚ ਨਿੰਬੂ ਦਾ ਰਸ
- 1 ਚਮਚ ਗੁਲਾਬ ਜਲ
- 1 ਚਮਚ ਐਲੋਵੇਰਾ ਜੈੱਲ
ਵਿਧੀ
1. ਸਭ ਤੋਂ ਪਹਿਲਾਂ ਖੀਰੇ ਨੂੰ ਛਿੱਲ ਕੇ ਉਸ ਦੇ ਛੋਟੇ-ਛੋਟੇ ਟੁਕੜੇ ਕਰ ਲਓ। ਫਿਰ ਇਸ ਨੂੰ ਚੰਗੀ ਤਰ੍ਹਾਂ ਪੀਸ ਲਓ।
2. ਜਦੋਂ ਇਸ ਦਾ ਪੇਸਟ ਬਣ ਜਾਵੇ ਤਾਂ ਇਸ ਨੂੰ ਨਿਚੋੜ ਕੇ ਇਸ ਦਾ ਰਸ ਕੱਢ ਲਓ।
3. ਹੁਣ ਇਸ ਰਸ 'ਚ ਨਿੰਬੂ ਦਾ ਰਸ, 1 ਚਮਚ ਗੁਲਾਬ ਜਲ ਅਤੇ ਐਲੋਵੇਰਾ ਜੈੱਲ ਚੰਗੀ ਤਰ੍ਹਾਂ ਮਿਲਾ ਲਓ।
4. ਤੁਹਾਡੀ ਸਪਰੇਅ ਤਿਆਰ ਹੈ। ਇਸ ਨੂੰ ਕਿਸੇ ਸਪਰੇਅ ਬੋਤਲ 'ਚ ਪਾ ਲਓ।
ਦੁਨੀਆਂ ਦੇ ਸਭ ਤੋਂ ਖਤਰਨਾਕ ਹਵਾਈ ਅੱਡੇ
NEXT STORY