ਜਲੰਧਰ— ਲੈਕਮੇ ਫੈਸ਼ਨ ਵੀਕ ਦੀ ਸਮਾਪਤੀ ਫੈਸ਼ਨ ਡਿਜ਼ਾਈਨਰ ਅਨੀਤਾ ਡੋਂਗਰੇ ਦੇ ਗ੍ਰੈਂਡ ਫਿਨਾਲੇ ਨਾਲ ਹੋਈ, ਜਿਸਦੀ ਸ਼ੋਅਸਟਾਪਰ ਰਹੀ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ। ਕਰੀਨਾ ਕਪੂਰ ਲੈਕਮੇ ਐਬਸੋਲਿਊਟ ਦੀ ਬ੍ਰਾਂਡ ਅੰਬੈਸਡਰ ਵੀ ਹੈ। ਗ੍ਰੈਂਡ ਫਿਨਾਲੇ ਦਾ ਆਯੋਜਨ ਬਾਂਦ੍ਰਾ ਕੋਰਟ ਵਿਚ ਕੀਤਾ ਗਿਆ, ਜਿਸ ਨੂੰ ਕਾਸਟੇਲਾ ਅਗਉਏਡ ਵੀ ਕਹਿੰਦੇ ਹਨ। ਫੈਸ਼ਨ ਸ਼ੋਅ ਦੀ ਡ੍ਰਾਮੈਟਿਕ ਬੈਕਗ੍ਰਾਊਂਡ ਡੈਕੋਰੇਸ਼ਨ ਵੀ ਲੋਕਾਂ ਨੂੰ ਖੂਬ ਅਟ੍ਰੈਕਟ ਕਰ ਰਹੀ ਸੀ। ਅਨੀਤਾ ਦੀ ਗੋਲਡ ਥੀਮ ਕੁਲੈਕਸ਼ਨ ਅਤੇ ਕਰੀਨਾ ਨੂੰ ਦੇਖਣ ਲਈ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਸਿਰਫ ਕਰੀਨਾ ਹੀ ਨਹੀਂ ਸਗੋਂ ਹੋਰ ਵੀ ਕਈ ਬਾਲੀਵੁੱਡ ਹਸਤੀਆਂ ਨੇ ਰੈਂਪ 'ਤੇ ਮਾਡਲਿੰਗ ਕਰਕੇ ਆਪਣਾ ਜਲਵਾ ਦਿਖਾਇਆ।
ਥੋੜਾ ਸਮਾਂ ਪਹਿਲਾਂ ਹੀ ਮਾਂ ਬਣੀ ਬਾਲੀਵੁੱਡ ਦੀ ਸੁਪਰਸਟਾਰ ਕਰੀਨਾ ਲਾਂਗ ਆਫ ਵ੍ਹਾਈਟ ਗਾਊਨ ਨਾਲ ਐਂਬ੍ਰਾਇਡਰੀ ਵਰਕ ਵਾਲੀ ਖੂਬਸੂਰਤ ਗੋਲਡਨ ਜੈਕੇਟ ਪਹਿਨ ਕੇ ਰੈਂਪਵਾਕ ਕਰਦੀ ਨਜ਼ਰ ਆਈ। ਗੋਲਡਨ ਗਲਿਟਰੀ ਮੇਕਅੱਪ ਉਨ੍ਹਾਂ 'ਤੇ ਖੂਬ ਜਚ ਰਿਹਾ ਸੀ। ਹਾਲਾਂਕਿ ਉਸਨੇ ਗਲੇ ਅਤੇ ਕੰਨਾਂ 'ਚ ਕਿਸੇ ਤਰ੍ਹਾਂ ਦੀ ਅਕਸੈੱਸਰੀਜ਼ ਵੀਅਰ ਨਹੀਂ ਕੀਤੀ ਸੀ। ਉਨ੍ਹਾਂ ਦੀ ਰਾਇਲ ਲੁਕ ਨੇ ਲੋਕਾਂ ਦਾ ਦਿਲ ਜਿੱਤ ਲਿਆ। ਅਨੀਤਾ ਦੀ ਕੁਲੈਕਸ਼ਨ 'ਚ ਆਫ ਵ੍ਹਾਈਟ, ਆਈਵਰੀ ਅਤੇ ਗੋਲਡਨ ਕਲਰ 'ਚ ਨੀਡਲ ਵਰਕ ਦੇਖਣ ਨੂੰ ਮਿਲਿਆ ਉਥੇ ਹੀ ਮੈਨਵੀਅਰ ਕੁਲੈਕਸ਼ਨ 'ਚ ਲੜਕਿਆਂ ਨੇ ਸ਼ੇਰਵਾਨੀ, ਕੁੜਤਾ ਪਜ਼ਾਮਾ, ਵੇਸਟ ਕੋਟ ਅਤੇ ਜੈਕੇਟ ਪਹਿਨ ਕੇ ਰੈਂਪਵਾਕ ਕੀਤੀ ਅਤੇ ਲੜਕੀਆਂ ਲਹਿੰਗਾ-ਚੋਲੀ, ਸਾੜ੍ਹੀ ਅਤੇ ਸ਼ਾਰਟ ਡ੍ਰੈਸੇਜ ਆਦਿ 'ਚ ਨਜ਼ਰ ਆਈਆਂ।
ਫੇਮਸ ਟੈਕਸਟਾਈਲ ਫੈਸ਼ਨ ਡਿਜ਼ਾਈਨਰ ਗੌਰਾਂਗ ਸ਼ਾਹ ਦੀ ਕੁਲੈਕਸ਼ਨ ਮੁਸਲਿਨ ਦੀ ਸ਼ੋਅਸਟਾਪਰ ਬਾਲੀਵੁੱਡ ਅਦਾਕਾਰਾ ਤੱਬੂ ਰਹੀ। ਆਫ ਵ੍ਹਾਈਟ ਅਤੇ ਗੋਲਡਨ ਬਾਰਡਰ (ਕਿਨਾਰੀ) ਵਾਲੇ ਅਨਾਰਕਲੀ ਸਟਾਈਲ ਲਹਿੰਗਾ ਪਹਿਨਿਆ, ਜਿਸ ਦੇ ਨਾਲ ਉਨ੍ਹਾਂ ਨੇ ਵ੍ਹਾਈਟ ਅਤੇ ਗੋਲਡਨ ਦੁਪੱਟਾ ਵੀ ਲਿਆ। ਸਟੇਟਮੈਂਟ ਈਅਰਰਿੰਗ, ਲਾਈਟ ਮੇਕਅਪ ਅਤੇ ਲੂਜ਼ ਕਰਲ ਹੇਅਰਸਟਾਈਲ ਉਨ੍ਹਾਂ ਨੂੰ ਖੂਬ ਜਚ ਰਿਹਾ ਸੀ। ਗੌਰਾਂਗ ਦੀ ਕੁਲੈਕਸ਼ਨ 'ਚ ਵ੍ਹਾਈਟ ਸਿਲਕ ਫੈਬ੍ਰਿਕ 'ਤੇ ਗੋਲਡਨ ਐਂਬ੍ਰਾਇਡਰੀ ਵਰਕ, ਜਾਮਦਨੀ, ਖਾਦੀ, ਲਗਜ਼ਰੀ ਗੋਟਾ, ਮੂਗਾ ਸਿਲਕ ਫੈਬ੍ਰਿਕ ਵਿਚ ਅਨਾਰਕਲੀ, ਗਰਾਰਾ, ਲਹਿੰਗਾ, ਸਾੜ੍ਹੀ ਅਤੇ ਸ਼ਰਾਰਾ ਆਊਟਫਿਟਸ ਦੇਖਣ ਨੂੰ ਮਿਲੇ।
ਉਥੇ ਹੀ ਬਾਲੀਵੁੱਡ ਦੀ ਬੋਲਡ ਅਦਾਕਾਰਾ ਮਲਾਇਕਾ ਅਰੋੜਾ ਖਾਨ ਡਿਜ਼ਾਈਨਰ ਦਿਵਿਆ ਰੈੱਡੀ ਦੀ ਕੁਲੈਕਸ਼ਨ ਲਈ ਰੈਂਪਵਾਕ ਕਰਦੀ ਨਜ਼ਰ ਆਈ। ਰੈੱਡ ਕਲਰ ਦੀ ਬ੍ਰਾਲੇਟ ਚੋਲੀ ਨਾਲ ਉਨ੍ਹਾਂ ਨੇ ਮੈਰੀਗੋਲਡ ਯੈਲੋ ਕਲਰ ਪਲੀਟੇਡ ਲਹਿੰਗਾ ਪਹਿਨਿਆ, ਜਿਸਦੇ ਨਾਲ ਉਨ੍ਹਾਂ ਨੇ ਜੋਰਜੈੱਟ ਦਾ ਗਲਿਟਰੀ ਦੁਪੱਟਾ ਲਿਆ ਸੀ। ਚੋਕਰ ਨੈੱਕਲੇਸ ਅਤੇ ਬਿੰਦੀ ਉਸ ਨੂੰ ਪ੍ਰਫੈਕਟ ਲੁਕ ਦੇ ਰਹੇ ਹਨ।
ਮਿਸ ਯੂਨੀਵਰਸ ਰਹਿ ਚੁੱਕੀ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਡਿਜ਼ਾਈਨਰ ਵੰਗਾਪੱਲੀ ਸਾਸ਼ੀ ਦੀ ਸ਼ੋਅਸਟਾਪਰ ਰਹੀ। ਲੈਵੇਂਡਰ ਗਾਊਨ ਵਿਚ ਸੁਸ਼ਮਿਤਾ ਬਿਲਕੁਲ ਸਟਨਿੰਗ ਲੁਕ 'ਚ ਦਿਖਾਈ ਦਿੱਤੀ।
ਡਿਜ਼ਾਈਨਰ ਜਯੰਤੀ ਰੈੱਡੀ ਦੀ ਸ਼ੋਅਸਟਾਪਰ ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਰਹੀ। ਬਲੂ ਕਲਰ ਦੀ ਲਹਿੰਗਾ-ਚੋਲੀ 'ਚ ਦਿਸ਼ਾ ਐਲੀਗੈਂਟ ਲੁਕ 'ਚ ਨਜ਼ਰ ਆਈ।
ਬਾਲੀਵੁੱਡ ਅਦਾਕਾਰਾ ਅਤੇ ਸਿੰਗਰ ਸੋਫੀ ਚੌਧਰੀ ਡਿਜ਼ਾਈਨਰ ਆਭਾ ਚੌਧਰੀ ਦੀ ਸ਼ੋਅਸਟਾਪਰ ਰਹੀ। ਗੋਲਡਨ ਕਲਰ ਦੇ ਸ਼ਿਮਰੀ ਗਾਊਨ ਨਾਲ ਉਨ੍ਹਾਂ ਨੂੰ ਹੈਵੀ ਨੈੱਕਲੇਸ ਖੂਬ ਅਟ੍ਰੈਕਟਿਵ ਲੁਕ ਦੇ ਰਿਹਾ ਸੀ। ਡਿਜ਼ਾਈਨਰ ਕਰਨ ਮਲਹੋਤਰਾ ਦੀ ਵੈਸਟਰਨ ਕੁਲੈਕਸ਼ਨ ਲਈ ਬਾਲੀਵੁੱਡ ਅਦਾਕਾਰਾ ਅਮਾਇਰਾ ਦਸਤੂਰ ਨੇ ਰੈਂਪਵਾਕ ਕੀਤੀ ਅਤੇ ਸ਼ੋਅਸਟਾਪਰ ਵੀ ਰਹੀ। ਪਾਊਡਰ ਬਲੂ ਅਤੇ ਮੈਟੇਲਿਕ ਗ੍ਰੇ ਵਨ ਸ਼ੋਲਡਰ ਗਾਊਨ 'ਚ ਅਮਾਇਰਾ ਨੇ ਦਰਸ਼ਕਾਂ ਨੂੰ ਆਪਣੇ ਵੱਲ ਖੂਬ ਆਕਰਸ਼ਿਤ ਕੀਤਾ। ਡਿਜ਼ਾਈਨਰ ਗੌਰਵ ਖਨਿਜੋ ਦੀ ਮੈਨਵੀਅਰ ਕੁਲੈਕਸ਼ਨ ਲਈ ਅਦਾਕਾਰ ਜਿਮ ਸਰਭ ਨੇ ਰੈਂਪਵਾਕ ਕੀਤੀ। ਉਥੇ ਹੀ ਚੰਦਰਕਾ ਰਾਮਜ਼ ਐਂਡ ਰਾਮਜ਼ ਲਈ ਅਦਾਕਾਰ ਅਮਿਤ ਸਾਧ ਰੈਂਪ 'ਤੇ ਉਤਰੇ।
ਇਸ ਰਾਜੇ ਨੂੰ ਸੀ ਫੋਟੋਗ੍ਰਾਫੀ ਦਾ ਸ਼ੌਕ
NEXT STORY