ਮੁੰਬਈ- ਭਾਰਤੀ ਪਹਿਰਾਵਿਆਂ ’ਚ ਸ਼ਰਾਰਾ ਸੂਟ ਦਾ ਟਰੈਂਡ ਅੱਜਕੱਲ ਮੁਟਿਆਰਾਂ ’ਚ ਖੂਬ ਵੇਖਿਆ ਜਾ ਰਿਹਾ ਹੈ। ਖਾਸ ਕਰ ਕੇ ਕੁੜਤੀ ਸ਼ਰਾਰਾ ਸੂਟ ਨੇ ਆਪਣੀ ਸਟਾਈਲਿਸ਼ ਅਪੀਲ ਅਤੇ ਆਰਾਮਦਾਇਕ ਅਹਿਸਾਸ ਕਾਰਨ ਮੁਟਿਆਰਾਂ ਦੇ ਦਿਲਾਂ ’ਚ ਖਾਸ ਜਗ੍ਹਾ ਬਣਾ ਲਈ ਹੈ। ਕੁੜਤੀ ਸ਼ਰਾਰਾ ਸੂਟ ਹਰ ਮੌਕੇ ’ਤੇ ਮੁਟਿਆਰਾਂ ਨੂੰ ਰਾਇਲ ਅਤੇ ਕਲਾਸੀ ਲੁਕ ਦੇ ਰਹੇ ਹਨ। ਇਹ ਨਾ ਸਿਰਫ ਸਟਾਈਲ ਦਾ ਪ੍ਰਤੀਕ ਹੈ, ਸਗੋਂ ਟ੍ਰੈਡੀਸ਼ਨਲ ਅਤੇ ਮਾਡਰਨ ਫ਼ੈਸ਼ਨ ਦਾ ਅਨੋਖਾ ਸੁਮੇਲ ਹੈ। ਕੁੜਤੀ ਸ਼ਰਾਰਾ ਸੂਟ ’ਚ ਇਕ ਕੁੜਤੀ, ਸ਼ਰਾਰਾ ਅਤੇ ਦੁਪੱਟਾ ਸ਼ਾਮਲ ਹੁੰਦਾ ਹੈ। ਬਾਜ਼ਾਰ ’ਚ ਕਈ ਤਰ੍ਹਾਂ ਦੇ ਸ਼ਰਾਰੇ ਸੂਟ ਉਪਲੱਬਧ ਹਨ, ਜਿਵੇਂ ਕ੍ਰਾਪ ਟਾਪ ਸ਼ਰਾਰਾ ਅਤੇ ਸ਼ਾਰਟ ਕੁੜਤੀ ਸ਼ਰਾਰਾ ਪਰ ਇਨ੍ਹਾਂ ’ਚੋਂ ਕੁੜਤੀ ਸ਼ਰਾਰਾ ਸੂਟ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਇਸ ਦੀ ਕੁੜਤੀ ਫੁਲ ਸਲੀਵਜ਼, ਹਾਫ ਸਲੀਵਜ਼, ਡਿਜ਼ਾਈਨਰ ਸਲੀਵਜ਼ ਜਾਂ ਸਲੀਵਲੈੱਸ ਡਿਜ਼ਾਈਨ ’ਚ ਆਉਂਦੀ ਹੈ ਅਤੇ ਇਸ ਦੀ ਮੀਡੀਅਮ ਲੰਬਾਈ ਇਸ ਨੂੰ ਹੋਰ ਆਕਰਸ਼ਕ ਬਣਾਉਂਦੀ ਹੈ।
ਕੁਝ ਕੁੜਤੀਆਂ ਕੱਟ ਡਿਜ਼ਾਈਨ ’ਚ ਵੀ ਉਪਲੱਬਧ ਹਨ, ਜੋ ਮੁਟਿਆਰਾਂ ਨੂੰ ਰਾਇਲ ਅਤੇ ਐਲੀਗੈਂਟ ਲੁਕ ਦਿੰਦੀਆਂ ਹਨ। ਸ਼ਰਾਰਾ ਦਾ ਡਿਜ਼ਾਈਨ ਵੀ ਇਸ ਨੂੰ ਖਾਸ ਬਣਾਉਂਦਾ ਹੈ। ਇਹ ਉੱਪਰੋਂ ਪਜਾਮੇ ਵਾਂਗ ਫਿਟ ਅਤੇ ਗੋਡਿਆਂ ਤੋਂ ਹੇਠਾਂ ਲਹਿੰਗੇ ਵਾਂਗ ਫਲੇਅਰ ਹੁੰਦਾ ਹੈ।
ਦੁਪੱਟੇ ਦਾ ਸਾਥ ਇਸ ਲੁਕ ਨੂੰ ਹੋਰ ਵੀ ਨਿਖਾਰ ਦਿੰਦਾ ਹੈ। ਇਹੀ ਕਾਰਨ ਹੈ ਕਿ ਮੁਟਿਆਰਾਂ ਇਸ ਨੂੰ ਖਾਸ ਮੌਕਿਆਂ ’ਤੇ ਪਹਿਨਣਾ ਪਸੰਦ ਕਰਦੀਆਂ ਹਨ। ਕੁੜਤੀ ਸ਼ਰਾਰਾ ਸੂਟ ਵੱਖ-ਵੱਖ ਡਿਜ਼ਾਈਨ, ਪੈਟਰਨ ਅਤੇ ਵਰਕ ਦੇ ਨਾਲ ਬਾਜ਼ਾਰ ’ਚ ਉਪਲੱਬਧ ਹਨ। ਇਨ੍ਹਾਂ ’ਚ ਮਿਰਰ ਵਰਕ, ਥ੍ਰੈੱਡ ਵਰਕ, ਜਰੀ ਵਰਕ, ਸਟੋਨ ਵਰਕ, ਲੈਸ ਵਰਕ ਅਤੇ ਗੋਟਾ ਪੱਟੀ ਵਰਕ ਵਰਗੇ ਵੰਨ-ਸੁਵੰਨੇ ਡਿਜ਼ਾਈਨ ਸ਼ਾਮਲ ਹਨ। ਕੁਝ ਮੁਟਿਆਰਾਂ ਕੰਟਰਾਸਟ ਕੁੜਤੀ ਸ਼ਰਾਰਾ ਸੂਟ ਨੂੰ ਪਸੰਦ ਕਰਦੀਆਂ ਹਨ ਤੇ ਕੁਝ ਸੇਮ ਕਲਰ ਦੇ ਸ਼ਰਾਰਾ ਸੂਟ ’ਚ ਸਟਾਈਲਿਸ਼ ਦਿਸਣਾ ਪਸੰਦ ਕਰਦੀਆਂ ਹਨ। ਨਿਊ ਬ੍ਰਾਇਡਲਜ਼ ਲਈ ਵੀ ਸ਼ਰਾਰਾ ਸੂਟ ਦੀ ਮੰਗ ਵਧ ਰਹੀ ਹੈ। ਕੁੜਤੀ ਸ਼ਰਾਰਾ ਸੂਟ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਹਰ ਮੌਕੇ ’ਤੇ ਮੁਟਿਆਰਾਂ ਨੂੰ ਵੱਖ ਅਤੇ ਖੂਬਸੂਰਤ ਲੁਕ ਦਿੰਦਾ ਹੈ।
ਕੁੜਤੀ ਸ਼ਰਾਰਾ ਸੂਟ ਨੂੰ ਹੋਰ ਆਕਰਸ਼ਕ ਬਣਾਉਣ ਲਈ ਮੁਟਿਆਰਾਂ ਵੱਖ-ਵੱਖ ਸਟਾਈਲਿੰਗ ਆਪਸ਼ਨਜ਼ ਚੁਣ ਰਹੀਆਂ ਹਨ, ਜਿਵੇਂ ਹੇਅਰ ਸਟਾਈਲ ’ਚ ਓਪਨ ਹੇਅਰ, ਹੇਅਰ ਬੰਨ ਜਾਂ ਲੰਬੀ ਗੁੱਤ ਇਸ ਲੁਕ ਨੂੰ ਹੋਰ ਨਿਖਾਰਦੀ ਹੈ। ਫੁੱਟਵੀਅਰ ’ਚ ਹਾਈ ਹੀਲਜ਼ ਜਾਂ ਡਿਜ਼ਾਈਨਰ ਜੁੱਤੀਆਂ ਇਸ ਪਹਿਰਾਵੇ ਦੇ ਨਾਲ ਖੂਬ ਜੱਚਦੀਆਂ ਹਨ। ਜਿਊਲਰੀ ’ਚ ਨੈੱਕਲੇਸ, ਝੁਮਕੇ, ਮਾਂਗ ਟਿੱਕਾ ਜਾਂ ਹੋਰ ਹੈਵੀ ਅਤੇ ਲਾਈਟ ਜਿਊਲਰੀ ਇਸ ਲੁਕ ਨੂੰ ਕੰਪਲੀਟ ਕਰਦੀ ਹੈ। ਅਸੈਸਰੀਜ਼ ’ਚ ਮੈਚਿੰਗ ਕਲੱਚ, ਗੋਲਡਨ ਜਾਂ ਸਿਲਵਰ ਬੈਗ ਇਸ ਲੁਕ ਨੂੰ ਹੋਰ ਵੀ ਸਟਾਈਲਿਸ਼ ਬਣਾਉਂਦੇ ਹਨ।
ਬੱਚਿਆਂ ਨੂੰ ‘ਨਾਂਹ’ ਕਹਿਣਾ ਵੀ ਸਿੱਖਣ ਮਾਤਾ-ਪਿਤਾ
NEXT STORY