ਅੱਜਕੱਲ ਫ਼ੈਸ਼ਨ ਦੀ ਦੁਨੀਆ ’ਚ ਮੁਟਿਆਰਾਂ ਆਪਣੇ ਸਟਾਈਲ ਨੂੰ ਲੈ ਕੇ ਬੇਹੱਦ ਜਾਗਰੂਕ ਹੋ ਗਈਆਂ ਹਨ। ਵੈਸਟਰਨ ਡਰੈੱਸਾਂ ’ਚ ਜੀਨਸ ਅਤੇ ਟਾਪ ਤੋਂ ਲੈ ਕੇ ਜੀਨਸ ਅਤੇ ਸ਼ਰਟ ਤੱਕ, ਹਰ ਲੁਕ ’ਚ ਮੁਟਿਆਰਾਂ ਆਪਣੀ ਵੱਖ ਛਾਪ ਛੱਡ ਰਹੀਆਂ ਹਨ ਪਰ ਜੇ ਗੱਲ ਕਰੀਏ ਪ੍ਰਫੈਕਟ ਅਤੇ ਐਵਰਗਰੀਨ ਲੁਕ ਦੀ, ਤਾਂ ਜੀਨਸ ਦੇ ਨਾਲ ਵ੍ਹਾਈਟ ਸ਼ਰਟ ਦਾ ਕੰਬੀਨੇਸ਼ਨ ਮੁਟਿਆਰਾਂ ਨੂੰ ਇਕਦਮ ਖਾਸ ਅਤੇ ਸਟਾਈਲਿਸ਼ ਬਣਾਉਂਦਾ ਹੈ। ਇਹ ਨਾ ਸਿਰਫ ਹਰ ਮੌਕੇ ’ਤੇ ਜੱਚਦਾ ਹੈ, ਸਗੋਂ ਮੁਟਿਆਰਾਂ ਨੂੰ ਆਸਾਨੀ ਨਾਲ ਕੈਜ਼ੂਅਲ ਤੋਂ ਲੈ ਕੇ ਪ੍ਰੋਫੈਸ਼ਨਲ ਲੁਕ ਦਿੰਦਾ ਹੈ।
ਵ੍ਹਾਈਟ ਸ਼ਰਟ ਨੂੰ ਮੁਟਿਆਰਾਂ ਨਾ ਸਿਰਫ ਜੀਨਸ ਦੇ ਨਾਲ, ਸਗੋਂ ਫਾਰਮਲ ਪੈਂਟ, ਪਲਾਜ਼ੋ ਪੈਂਟ, ਫਲੇਅਰ, ਸਕਰਟ ਆਦਿ ਦੇ ਨਾਲ ਵੀ ਪਹਿਨਣਾ ਪਸੰਦ ਕਰਦੀਆਂ ਹਨ ਪਰ ਬਲਿਊ ਅਤੇ ਬਲੈਕ ਜੀਨਸ ਦੇ ਨਾਲ ਵ੍ਹਾਈਟ ਸ਼ਰਟ ਦਾ ਜਾਦੂ ਕੁਝ ਹੋਰ ਹੀ ਹੈ। ਇਹ ਕੰਬੀਨੇਸ਼ਨ ਮੁਟਿਆਰਾਂ ਨੂੰ ਸਟਾਈਲਿਸ਼, ਸੁੰਦਰ ਅਤੇ ਆਤਮਵਿਸ਼ਵਾਸ ਨਾਲ ਭਰ ਦਿੰਦਾ ਹੈ। ਭਾਵੇਂ ਸਕੂਲ-ਕਾਲਜ ਜਾਣ ਵਾਲੀਆਂ ਮੁਟਿਆਰਾਂ ਹੋਣ ਜਾਂ ਆਫਿਸ ਜਾਣ ਵਾਲੀਆਂ ਪ੍ਰੋਫੈਸ਼ਨਲ ਮੁਟਿਆਰਾਂ, ਵ੍ਹਾਈਟ ਸ਼ਰਟ ਉਨ੍ਹਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਆਫਿਸ ਇੰਟਰਵਿਊ, ਮੀਟਿੰਗਜ਼ ਜਾਂ ਕਿਸੇ ਪ੍ਰੋਫੈਸ਼ਨਲ ਮੌਕੇ ’ਤੇ ਵ੍ਹਾਈਟ ਸ਼ਰਟ ਨੂੰ ਤਰਜੀਹ ਦਿੱਤੀ ਜਾਂਦੀ ਹੈ, ਉੱਥੇ ਹੀ, ਕੈਜ਼ੂਅਲ ਆਊਟਿੰਗ, ਪਿਕਨਿਕ ਜਾਂ ਦੋਸਤਾਂ ਨਾਲ ਘੁੰਮਣ ਲਈ ਵੀ ਇਹ ਲੁਕ ਬੇਹੱਦ ਪਸੰਦ ਕੀਤੀ ਜਾਂਦੀ ਹੈ।

ਵ੍ਹਾਈਟ ਸ਼ਰਟ ਅਤੇ ਜੀਨਸ ਦਾ ਇਹ ਕੰਬੀਨੇਸ਼ਨ ਹਰ ਉਮਰ ਅਤੇ ਹਰ ਮੌਕੇ ਲਈ ਪ੍ਰਫੈਕਟ ਹੈ। ਇਹ ਨਾ ਸਿਰਫ ਸਟਾਈਲਿਸ਼ ਹੈ, ਸਗੋਂ ਮੁਟਿਆਰਾਂ ਨੂੰ ਹਰ ਮੌਕੇ ’ਤੇ ਖਾਸ ਫੀਲ ਕਰਵਾਉਂਦਾ ਹੈ। ਕਾਟਨ ਅਤੇ ਸੈਟਿਨ ਵਰਗੇ ਫੈਬਰਿਕ ’ਚ ਉਪਲੱਬਧ ਇਹ ਸ਼ਰਟਜ਼ ਨਾ ਸਿਰਫ ਆਰਾਮਦਾਇਕ ਹੁੰਦੀਆਂ ਹਨ, ਸਗੋਂ ਸਟਾਈਲ ’ਚ ਵੀ ਕੋਈ ਕਮੀ ਨਹੀਂ ਛੱਡਦੀਆਂ। ਪ੍ਰੋਫੈਸ਼ਨਲ ਲੁਕ ਲਈ ਮੁਟਿਆਰਾਂ ਫੁੱਲ ਸਲੀਵਜ਼ ਅਤੇ ਕਾਲਰ ਵਾਲੀ ਵ੍ਹਾਈਟ ਸ਼ਰਟ ਨੂੰ ਬਖੂਬੀ ਕੈਰੀ ਕਰਦੀਆਂ ਹਨ, ਜਦੋਂ ਕਿ ਕੈਜ਼ੂਅਲ ਲੁਕ ਲਈ ਸਲੀਵਜ਼ ਨੂੰ ਫੋਲਡ ਕਰ ਕੇ ਜਾਂ ਸ਼ਰਟ ਨੂੰ ਟਕ-ਇਨ ਕਰ ਕੇ ਸਟਾਈਲਿਸ਼ ਅੰਦਾਜ਼ ਅਪਣਾਉਂਦੀਆਂ ਹਨ। ਕੁਝ ਮੁਟਿਆਰਾਂ ਵ੍ਹਾਈਟ ਸ਼ਰਟ ਨੂੰ ਟੈਂਕ ਟਾਪ ਜਾਂ ਕ੍ਰਾਪ ਟਾਪ ਉੱਤੇ ਸ਼ਰੱਘ ਵਾਂਗ ਵੀ ਪਹਿਨਦੀਆਂ ਹਨ।
ਵ੍ਹਾਈਟ ਸ਼ਰਟ ਅਤੇ ਜੀਨਸ ਦੀ ਲੁਕ ਨੂੰ ਹੋਰ ਆਕਰਸ਼ਕ ਬਣਾਉਣ ਲਈ ਮੁਟਿਆਰਾਂ ਵੱਖ-ਵੱਖ ਤਰ੍ਹਾਂ ਦੀ ਅਸੈਸਰੀਜ਼ ਦਾ ਸਹਾਰਾ ਲੈਂਦੀਆਂ ਹਨ। ਸਨਗਲਾਸਿਜ਼, ਕੈਪ, ਬੈਗ, ਵਾਚ ਅਤੇ ਸਟੇਟਮੈਂਟ ਜਿਊਲਰੀ ਉਨ੍ਹਾਂ ਦੀ ਲੁਕ ਨੂੰ ਹੋਰ ਨਿਖਾਰਦੀਆਂ ਹਨ। ਫੁੱਟਵੀਅਰ ’ਚ ਸਿੰਪਲ ਸੈਂਡਲ, ਪਲੇਟਫਾਰਮ ਹੀਲਜ਼, ਬੈਲੀ, ਫਲੈਟਸ ਜਾਂ ਲਾਂਗ ਬੂਟਸ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਦੇ ਹਨ। ਹੇਅਰਸਟਾਈਲ ’ਚ ਓਪਨ ਹੇਅਰ, ਹਾਈ ਪੋਨੀ, ਸਿੰਪਲ ਪੋਨੀ, ਹਾਫ ਪੋਨੀ ਜਾਂ ਮੈਸੀ ਬੰਨ ਮੁਟਿਆਰਾਂ ਨੂੰ ਚਾਰ ਚੰਨ ਲਾਉਂਦੇ ਹਨ।
ਕੀ ਤੁਸੀਂ ਵੀ ਨਿੰਬੂ ਪਾਣੀ ਨੂੰ ਸਿਹਤ ਲਈ ਮੰਨਦੇ ਹੋ ਫਾਇਦੇਮੰਦ? ਨਾ ਰੱਖੋ ਭੁਲੇਖਾ
NEXT STORY