ਵੈੱਬ ਡੈਸਕ- ਫੈਸ਼ਨ ਦੀ ਦੁਨੀਆ ਵਿਚ ਲਾਂਗ ਡਿਜ਼ਾਈਨਰ ਕੁੜਤੀ ਮੁਟਿਆਰਾਂ ਵਿਚਾਲੇ ਇਕ ਵਾਰ ਫਿਰ ਟਰੈਂਡ 'ਚ ਹੈ। ਭਾਵੇਂ ਇੰਡੀਅਨ ਲੁਕ ਹੋਵੇ ਜਾਂ ਵੈਸਟਰਨ ਸਟਾਈਲ, ਲਾਂਗ ਕੁੜਤੀ ਹਰ ਮੌਕੇ ’ਤੇ ਮੁਟਿਆਰਾਂ ਨੂੰ ਸਟਾਈਲਿਸ਼ ਅਤੇ ਭੀੜ ’ਚੋਂ ਵੱਖਰਾ ਦਿਖਾਉਣ ਵਿਚ ਮਦਦ ਕਰਦੀ ਹੈ। ਖਾਸ ਕਰ ਕੇ ਡਿਜ਼ਾਈਨਰ ਲਾਂਗ ਕੁ਼ੜਤੀ ਆਪਣੀ ਅਨੋਖੀ ਸ਼ੈਲੀ ਅਤੇ ਰਾਇਲ ਲੁਕ ਕਾਰਨ ਮੁਟਿਆਰਾਂ ਦੀ ਪਸੰਦੀਦਾ ਬਣ ਗਈ ਹੈ। ਇਹ ਕੁੜਤੀਆਂ ਫੁੱਲ ਸਲੀਵਸ, ਸਲੀਵਲੈੱਸ, ਕੱਟ ਸਲੀਵਸ, ਨੂਡਲ ਸਟ੍ਰੈਪ, ਆਫ-ਸ਼ੋਲਡਰ ਅਤੇ ਕਈ ਤਰ੍ਹਾਂ ਦੀ ਡਿਜ਼ਾਈਨਰ ਸਲੀਵਸ ਵਿਚ ਮੁਹੱਈਆ ਹਨ। ਇਨ੍ਹਾਂ ਦਾ ਲੰਬਾ ਡਿਜ਼ਾਈਨ ਇਨ੍ਹਾਂ ਖਾਸ ਬਣਾਉਂਦਾ ਹੈ ਜੋ ਹਰ ਬਾਡੀ ਟਾਈਪ ਨੂੰ ਆਕਰਸ਼ਕ ਲੁਕ ਦਿੰਦਾ ਹੈ।
ਸਟ੍ਰੇਟ ਕੱਟ, ਏ-ਲਾਈਨ, ਸਾਈਡ ਕੱਟ ਅਤੇ ਅਨਾਰਕਲੀ ਡਿਜ਼ਾਈਨ ਵਰਗੀਆਂ ਵੱਖ-ਵੱਖ ਸ਼ੈਲੀਆਂ ’ਚ ਮੁਹੱਈਆ ਇਹ ਕੁੜਤੀਆਂ ਹਰ ਮੌਕੇ ਲਈ ਉਪਯੁਕਤ ਹਨ। ਲਾਂਗ ਡਿਜ਼ਾਈਨਰ ਕੁੜਤੀ ਨੂੰ ਮੁਟਿਆਰਾਂ ਆਪਣੇ ਪਸੰਦੀਦਾ ਬਾਟਮਜ਼ ਜਿਵੇਂ ਜੀਨਸ, ਪਲਾਜ਼ੋ, ਫਲੇਅਰਡ ਪੈਂਟਸ, ਲੈਂਗਿੰਗਸ, ਧੋਤੀ ਪੈਂਟਸ ਅਤੇ ਸਲੈਕਸ ਨਾਲ ਪਹਿਨਣਾ ਪਸੰਦ ਕਰਦੀਆਂ ਹਨ। ਇਹ ਕੁੜਤੀਆਂ ਪ੍ਰਿੰਟਿਡ, ਪਲੇਨ ਅਤੇ ਹੈਵੀ ਵਰਕ ਵਾਲੇ ਡਿਜ਼ਾਈਨਾਂ ਵਿਚ ਆਉਂਦੀਆਂ ਹਨ। ਫਲੋਰਲ ਪ੍ਰਿੰਟਿਡ ਕੁੜਤੀਆਂ ਗਰਮੀਆਂ ’ਚ ਤਾਜ਼ਗੀ ਅਤੇ ਸੁੰਦਰਤਾ ਦਾ ਅਹਿਸਾਸ ਦਿੰਦੀਆਂ ਹਨ, ਜਦਕਿ ਪਲੇਨ ਕੁੜਤੀਆਂ ਲੇਸ ਵਰਕ ਜਾਂ ਕੱਢਾਈ ਨਾਲ ਸਟਾਈਲਿਸ਼ ਅਤੇ ਟਰੈਂਡੀ ਲੁਕ ਦਿੰਦੀਆਂ ਹਨ। ਸਲੀਵਸ ਅਤੇ ਨੈੱਕਲਾਈਨ ’ਤੇ ਕੀਤੀ ਗਈ ਕਢਾਈ, ਲੇਸ ਵਰਕ ਅਤੇ ਜਰੀ ਵਰਕ ਇਨ੍ਹਾਂ ਕੁੜਤੀਆਂ ਨੂੰ ਹੋਰ ਵੀ ਆਕਰਸ਼ਕ ਬਣਾਉਂਦੇ ਹਨ।
ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਇਹ ਕੈਜੂਅਲ ਤੋਂ ਲੈ ਕੇ ਫਾਰਮਲ ਅਤੇ ਫੈਸਟੀਵਲ ਲੁਕ ਤੱਕ ਹਰ ਮੌਕੇ ’ਤੇ ਫਿਟ ਬੈਠਦੀ ਹੈ। ਵੈਸਟਰਨ ਲੁਕ ਲਈ ਮੁਟਿਆਰਾਂ ਇਨ੍ਹਾਂ ਜੀਨਸ ਜਾਂ ਸਲੈਵਸ ਨਾਲ ਪੇਅਰ ਕਰਦੀਆਂ ਹਨ ਜਦਕਿ ਇੰਡੀਅਨ ਲੁਕ ਲਈ ਪਲਾਜ਼ੋ, ਧੋਤੀ ਪੈਂਟਸ ਅਤੇ ਹੈਵੀ ਦੁਪੱਟੇ ਨਾਲ ਸਟਾਈਲ ਕਰਦੀਆਂ ਹਨ। ਇਹ ਸੁਮੇਲ ਨਾ ਸਿਰਫ ਲੁਕ ਨੂੰ ਪੂਰਾ ਕਰਦਾ ਹੈ ਸਗੋਂ ਮੁਟਿਆਰਾਂ ਨੂੰ ਰਾਇਲ ਅਤੇ ਖੂਬਸੂਰਤ ਅੰਦਾਜ਼ ਵੀ ਦਿੰਦਾ ਹੈ। ਇਨ੍ਹਾਂ ਨਾਲ ਮੁਟਿਆਰਾਂ ਆਪਣੀ ਲੁਕ ਨੂੰ ਹੋਰ ਨਿਖਾਰਣ ਲਈ ਹੇਅਰ ਸਟਾਈਲ ਅਤੇ ਅਸੈੱਸਰੀਜ਼ ’ਤੇ ਵੀ ਧਿਆਨ ਦਿੰਦੀਆਂ ਹਨ। ਓਪਨ ਹੇਅਰ, ਹਾਫ ਬਨ, ਲੰਬੀ ਗੁੱਤ ਜਾਂ ਮੈਸੀ ਬਨ ਵਰਗੇ ਹੇਅਰ ਸਟਾਈਲ ਇਨ੍ਹਾਂ ਕੁੜਤੀਆਂ ਨਾਲ ਖੂਬ ਜਚਦੇ ਹਨ।
ਅਸੈੱਸਰੀਜ਼ ਵਿਚ ਗਾਗਲਜ਼, ਸਕਾਰਫ, ਬੈਗਸ ਅਤੇ ਮਿਨੀਮਲ ਜਿਊਲਰੀ ਜਿਵੇਂ ਝੁਮਕੇ, ਈਅਰਰਿੰਗਸ, ਬ੍ਰੈੱਸਲੇਟਸ ਅਤੇ ਪਾਇਲ ਦਾ ਰਿਵਾਜ਼ ਦੇਖਿਆ ਜਾ ਰਿਹਾ ਹੈ। ਫੁੱਟਵੀਅਰ ਵਿਚ ਹਾਈ ਹੀਲਸ, ਕੋਲਹਾਪੁਰੀ ਚੱਪਲ, ਜੁੱਤੀਆਂ, ਸੈਂਡਲ ਅਤੇ ਕਈ ਵਾਰ ਸਪੋਰਟਸ ਸ਼ੂਜ ਵੀ ਇਨ੍ਹਾਂ ਕੁੜਤੀਆਂ ਨਾਲ ਸਟਾਈਲ ਕੀਤੇ ਜਾਂਦੇ ਹਨ ਜੋ ਲੁਕ ਨੂੰ ਹੋਰ ਟਰੈਂਡੀ ਬਣਾਉਂਦੇ ਹਨ। ਲਾਂਗ ਡਿਜ਼ਾਈਨਰ ਕੁੜਤੀ ਅੱਜ ਦੀਆਂ ਮੁਟਿਆਰਾਂ ਨੂੰ ਵਾਰਡਰੋਬ ਦਾ ਅਹਿਮ ਹਿੱਸਾ ਬਣ ਚੁੱਕੀ ਹੈ। ਇਹ ਨਾ ਸਿਰਫ ਉਨ੍ਹਾਂ ਦੀ ਖੂਬਸੂਰਤ ਨੂੰ ਵਧਾਉਂਦੀ ਹੈ ਸਗੋਂ ਉਨ੍ਹਾਂ ਦੀ ਨਿੱਜੀ ਸ਼ੈਲੀ ਨੂੰ ਵੀ ਉਭਾਰਦੀ ਹੈ। ਟਰੈਂਡੀ ਡਿਜ਼ਾਈਨਾਂ, ਰੰਗਾਂ ਅਤੇ ਸਟਾਈਲ ਬਦਲਾਂ ਨਾਲ ਇਹ ਕੁੜਤੀਆਂ ਹਰ ਮੁਟਿਆਰ ਨੂੰ ਟਰੈਂਡੀ ਅਤੇ ਮਾਡਰਨ ਲੁਕ ਦਿੰਦੀਆਂ ਹਨ। (ਰੌਸ਼ਨੀ)
ਸ਼ੂਗਰ ਦੇ ਮਰੀਜ਼ਾਂ ਨੂੰ ਭੁੱਲ ਕੇ ਵੀ ਨਹੀਂ ਖਾਣੀਆਂ ਚਾਹੀਦੀਆਂ ਇਹ ਦਾਲਾਂ, ਨਹੀਂ ਤਾਂ ਹੋਵੇਗਾ ਨੁਕਸਾਨ
NEXT STORY