ਜਲੰਧਰ— ਕੇਲਾ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਤੁਸੀਂ ਇਸ ਨੂੰ ਨਾਸ਼ਤੇ 'ਚ ਵੀ ਖਾ ਸਕਦੇ ਹੋ। ਇਸ ਨੂੰ ਨਾਸ਼ਤੇ 'ਚ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਇਸ ਨੂੰ ਸੈਂਡਵਿਚ 'ਚ ਵੀ ਪਾ ਕੇ ਖਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਪੀਨਟ ਬਟਰ ਅਤੇ ਬਨਾਨਾ ਸੈਂਡਵਿਚ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ
- ਕੇਲਾ
- ਬ੍ਰੈੱਡ ਸਲਾਈਸ
- ਪੀਨਟ ਬਟਰ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਕੇਲੇ ਨੂੰ ਲੈ ਕੇ ਇਸ ਦੇ ਟੁੱਕੜੇ ਕਰ ਲਓ।
2. ਹੁਣ ਇਕ ਬ੍ਰੈੱਡ ਸਲਾਈਸ ਲਓ ਅਤੇ ਇਸ 'ਤੇ ਪੀਨਟ ਬਟਰ ਲਗਾ ਕੇ ਕੇਲੇ ਦੇ ਟੁੱਕੜੇ ਰੱਖੋ।
3. ਇਸ ਤੋਂ ਬਾਅਦ ਇਸ ਨੂੰ ਦੂਜੀ ਬ੍ਰੈੱਡ ਸਲਾਈਸ ਨਾਲ ਕਵਰ ਕਰ ਦਿਓ ਅਤੇ ਅੱਧਾ ਕੱਟ ਲਓ।
4. ਪੀਨਟ ਬਟਰ ਅਤੇ ਬਨਾਨਾ ਸੈਂਡਵਿਚ ਤਿਆਰ ਹੈ। ਇਸ ਨੂੰ ਸਰਵ ਕਰੋ।
ਇਸ ਤਰ੍ਹਾਂ ਬਣਾਓ ਮਸਾਲਾ ਮਿਲਕ
NEXT STORY