ਜਲੰਧਰ— ਮਿਠਾਈ ਖਾਣਾ ਹਰੇਕ ਨੂੰ ਪਸੰਦ ਹੁੰਦਾ ਹੈ ਅਤੇ ਅੱਜ-ਕਲ੍ਹ ਅਨੇਕਾਂ ਕਿਸਮਾਂ ਦੀ ਮਿਠਾਈਆਂ ਬਾਜ਼ਾਰ 'ਚ ਆ ਗਈਆਂ ਹਨ। ਇਨ੍ਹਾਂ ਦੇ ਸੁਆਦ ਵੀ ਵੱਖੋ-ਵੱਖ ਹਨ। ਅੱਜ ਅਸੀਂ ਤੁਹਾਨੂੰ ਨਵੇਂ ਤਰੀਕੇ ਦੀ ਮਿਠਾਈ ਬਾਰੇ ਦੱਸਣ ਜਾ ਰਹੇ ਹਾਂ ਜਿਹੜੀ ਕਿ ਬੰਗਾਲ 'ਚ ਬਣਾਈ ਜਾਂਦੀ ਹੈ ਅਤੇ ਕਾਫੀ ਮਸ਼ਹੂਰ ਵੀ ਹੈ। ਇਸ ਨੂੰ ਹਰ ਖਾਸ ਮੌਕੇ 'ਤੇ ਬਣਾਇਆ ਜਾਂਦਾ ਹੈ। ਆਓ ਦੇਖਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ ਜਿਸ ਦਾ ਨਾਂ ਹੈ ਕਾਮੋਲਾ ਭੋਗ
ਬਣਾਉਣ ਲਈ ਸਮੱਗਰੀ
- 2 ਲਿਟਰ ਦੁੱਧ
- 2 ਵੱਡੇ ਚਮਚ ਨਿੰਬੂ ਦਾ ਰਸ
- ਇਕ ਚੋਥਾਈ ਕੱਪ ਸੰਤਰੇ ਦਾ ਜੂਸ
- 4-5 ਬੂੰਦਾ ਪੀਲਾ ਫੂਡ ਕਲਰ
- 2 ਵੱਡੇ ਚਮਚ ਚੀਨੀ ਪੀਸੀ ਹੋਈ
- 2 ਵੱਡੇ ਚਮਚ ਸੂਜੀ
- 1 ਵੱਡਾ ਚਮਚ ਆਟਾ
- ਚਾਸ਼ਨੀ ਲਈ 3 ਕੱਪ ਚੀਨੀ
- 9 ਕੱਪ ਪਾਣੀ
- 1 ਵੱਡਾ ਚਮਚ ਪਿਸਤਾ
ਬਣਾਉਣ ਦੀ ਵਿਧੀ
- ਘੱਟ ਗੈਸ 'ਤੇ ਇੱਕ ਕੜਾਈ 'ਚ ਦੁੱਧ ਗਰਮ ਕਰਨ ਲਈ ਰੱਖੋ
- ਦੁੱਧ ਨੂੰ ਉਬਾਲ ਆਉਣ 'ਤੇ ਗੈਸ ਬੰਦ ਕਰ ਦਿਓ। ਜਦੋਂ ਦੁੱਧ ਠੰਡਾ ਹੋ ਜਾਵੇ ਤਾਂ ਇਸ 'ਚ ਨਿਬੂ ਦਾ ਰਸ ਦਾ ਅਤੇ ਸੰਤਰੇ ਦਾ ਜੂਸ ਮਿਲਾ ਕੇ ਵੱਡੇ ਚਮਚ ਨਾਲ ਹਿਲਾਓ।
- ਜਦੋਂ ਦੁੱਧ ਪੂਰੀ ਤਰ੍ਹਾਂ ਫਟ ਜਾਵੇ ਤਾਂ ਉਸ ਨੂੰ ਇਕ ਸਾਫ ਕੱਪੜੇ 'ਚ ਛਾਣ ਕੇ ਉਪਰ ਠੰਡਾ ਪਾਣੀ ਪਾ ਦਿਓ।
- ਹੁਣ ਇਕ ਕੱਪੜੇ 'ਚ ਬਣ ਕੇ ਚੰਗੀ ਤਰ੍ਹਾਂ ਦਬਾਓ ਤਾਂ ਕਿ ਫੱਟੇ ਹੋਏ ਦੁੱਧ ਦਾ ਪੂਰਾ ਪਾਣੀ ਨਿਕਲ ਜਾਵੇ।
- ਇਸ ਤੋਂ ਬਾਅਦ ਪਨੀਰ ਨੂੰ ਕਿਸੇ ਥਾਲੀ 'ਚ ਪਾ ਦਿਓ।
- ਹੁਣ ਇਸ 'ਚ ਸੂਜੀ, ਆਟਾ, ਚੀਨੀ, ਫੂਡ ਕਲਰ ਮਿਲਾਕੇ ਚੰਗੀ ਤਰ੍ਹਾਂ ਮੈਸ਼ ਕਰਦੇ ਹੋਏ ਆਟੇ ਦੀ ਤਰ੍ਹਾਂ ਗੁਣ ਲਓ।
- ਆਟੇ ਦੇ ਗੋਲੇ ਬਣਾ ਲਓ।
- ਚਾਸ਼ਨੀ ਦੇ ਲਈ ਇਕ ਕੜਾਈ 'ਚ ਘੱਟ ਗੈਸ 'ਤੇ ਚੀਨੀ ਅਤੇ ਪਾਣੀ ਮਿਲਾ ਕੇ ਪਕਾਓ।
- ਚਾਸ਼ਨੀ 'ਚ ਉਬਾਲ ਆਉਣ 'ਤੇ ਤਿਆਰ ਕੀਤੇ ਰੱਸਗੁੱਲੇ ਇਸ 'ਚ ਪਾ ਦਿਓ। ਅਤੇ ਇਸ ਨੂੰ 30 ਤੋਂ 35 ਮਿੰਟ ਤੱਕ ਪਕਣ ਦਿਓ।
- ਥੋੜੀ ਦੇਰ ਬਾਅਦ ਤੁਸੀਂ ਦੇਖੋਗੇ ਕਿ ਰੱਸਗੁਲੇ ਅਕਾਰ 'ਚ ਵੱਡੋ ਹੋ ਜਾਣਗੇ।
- ਕਾਮੋਲਾ ਭੋਗ ਤਿਆਰ ਹੈ। ਪਿਸਤੇ ਨਾਲ ਸਜਾ ਕੇ ਇਸ ਨੂੰ ਗਰਮ ਜਾਂ ਠੰਡਾ ਕਿਸੇ ਵੀ ਤਰ੍ਹਾਂ ਨਾਲ ਸਰਵ ਕਰ ਸਕਦੇ ਹੋ।
ਜਣਨ ਕਿਰਿਆ 'ਚ ਰੁਕਾਵਟ ਹੁੰਦਾ ਹੈ ਚਿਕਨ
NEXT STORY