ਨਵੀਂ ਦਿੱਲੀ— ਪਨੀਰ ਖਾਣ ਦੇ ਸ਼ੌਕੀਨ ਇਸ ਨੂੰ ਵੱਖ-ਵੱਖ ਤਰੀਕੇ ਨਾਲ ਬਣਾਉਂਦੇ ਹਨ। ਅੱਜ ਅਸੀਂ ਤੁਹਾਨੂੰ ਗਾਰਲਿਕ ਪਨੀਰ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਇਹ ਖਾਣ ਵਿਚ ਬਹੁਤ ਹੀ ਸੁਆਦ ਹੁੰਦਾ ਹੈ ਅਤੇ ਇਸ ਨੂੰ ਬਣਾਉਣਾ ਹੋਰ ਵੀ ਆਸਾਨ ਹੁੰਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- 35 ਗ੍ਰਾਮ ਲੱਸਣ
- 5-7 ਸੁੱਖੀ ਲਾਲ ਮਿਰਚ
- 1 ਚਮੱਚ ਖੰਡ
- 1/2 ਚਮੱਚ ਨਮਕ
- 1 ਚਮੱਚ ਵਿਨੇਗਰ
- 30 ਮਿਲੀਲੀਟਰ ਪਾਣੀ
- 1 ਚਮੱਚ ਤੇਲ
- 1 ਜਾਵਿਤਰੀ
- 1/2 ਚਮੱਚ ਜੀਰਾ
- 70 ਗ੍ਰਾਮ ਪਿਆਜ
- 350 ਗ੍ਰਾਮ ਪਨੀਰ
- ਧਨੀਆ (ਗਾਰਨਿਸ਼ ਕਰਨ ਲਈ )
ਬਣਾਉਣ ਦੀ ਵਿਧੀ ਬਾਰੇ
1. ਬਲੈਡਰ ਵਿਚ ਲਸਣ, ਸੁੱਖੀ ਲਾਲ ਮਿਰਚ, ਖੰਡ, ਨਮਕ, ਵਿਨੇਗਰ ਅਤੇ ਪਾਣੀ ਪਾ ਕੇ ਸਾਰਿਆ ਸਮੱਗਰੀਆਂ ਨੂੰ ਚੰਗੀ ਤਰ੍ਹਾਂ ਨਾਲ ਪੀਸ ਲਓ। ਬਾਅਦ ਵਿਚ ਇਸ ਪੇਸਟ ਨੂੰ ਇਕ ਬਾਊਲ ਵਿਚ ਕੱਢ ਲਓ।
2. ਇਕ ਪੈਨ ਵਿਚ ਤੇਲ ਪਾ ਕੇ ਗਰਮ ਕਰੋ। ਫਿਰ ਇਸ ਵਿਚ ਜਾਵਿਤਰੀ, ਜੀਰਾ ਅਤੇ ਪਿਆਜ ਪਾ ਕੇ ਚੰਗੀ ਤਰ੍ਹਾਂ ਨਾਲ ਭੁੰਨ ਲਓ।
3. ਫਿਰ ਇਸ ਵਿਚ ਪੇਸਟ ਨੂੰ ਪਾ ਕੇ ਗਾੜਾ ਹੋਣ 'ਤੇ ਪਕਾਓ। ਬਾਅਦ ਵਿਚ ਪਨੀਰ ਪਾ ਦਿਓ ਅਤੇ 2-3 ਮਿਨਟ ਲਈ ਪਕਾਓ।
4. ਗਾਰਲਿਕ ਪਨੀਰ ਤਿਆਰ ਹੈ ਇਸ ਨੂੰ ਧਨੀਏ ਨਾਲ ਗਾਰਨਿਸ਼ ਕਰਕੇ ਸਰਵ ਕਰੋ।
ਇਸ ਤਰ੍ਹਾਂ ਬਣਾਓ ਸੁਆਦੀ ਚਟਪਟੇ ਆਲੂ (ਵੀਡੀਓ)
NEXT STORY