ਜੰਮੂ : ਭਾਰਤੀ ਪਹਿਰਾਵੇ ਵਿਚ ਮੁਟਿਆਰਾਂ ਅਤੇ ਔਰਤਾਂ ਨੂੰ ਸਭ ਤੋਂ ਵੱਧ ਸੂਟ ਪਸੰਦ ਹੁੰਦੇ ਹਨ। ਅੱਜਕੱਲ ਕਈ ਡਿਜ਼ਾਈਨਾਂ ਦੇ ਸੂਟ ਟਰੈਂਡ ਵਿਚ ਹਨ ਜਿਨ੍ਹਾਂ ਵਿਚੋਂ ਮੁਟਿਆਰਾਂ ਨੂੰ ਪਠਾਨੀ ਸਲਵਾਰ-ਸੂਟ ਬਹੁਤ ਪਸੰਦ ਆ ਰਹੇ ਹਨ। ਇਹੋ ਕਾਰਨ ਹੈ ਕਿ ਕਈ ਮੌਕਿਆਂ ’ਤੇ ਮੁਟਿਆਰਾਂ ਅਤੇ ਔਰਤਾਂ ਨੂੰ ਇਸ ਤਰ੍ਹਾਂ ਦੇ ਸੂਟ ਪਹਿਨੇ ਦੇਖਿਆ ਜਾ ਸਕਦਾ ਹੈ। ਪਠਾਨੀ ਸਲਵਾਰ-ਸੂਟ ਇਕ ਰਵਾਇਤੀ ਅਤੇ ਆਕਰਸ਼ਕ ਸੂਟ ਹਨ ਜੋ ਅੱਜਕੱਲ ਬਹੁਤ ਟਰੈਂਡ ਵਿਚ ਹਨ। ਪਠਾਨੀ ਸਲਵਾਰ-ਸੂਟ ਵਿਚ ਕੁੜਤੀ, ਸਲਵਾਰ ਅਤੇ ਦੁਪੱਟਾ ਸ਼ਾਮਲ ਹੁੰਦਾ ਹੈ। ਇਸਦੀ ਕੁੜਤੀ ਹੋਰ ਸੂਟਾਂ ਵਾਂਗ ਹੀ ਹੁੰਦੀ ਹੈ ਪਰ ਸਲਵਾਰ ਗੋਡਿਆਂ ਤੋਂ ਬਹੁਤ ਖੁੱਲ੍ਹੀ ਅਤੇ ਬਾਟਮ ਤੋਂ ਟਾਈਟ ਹੁੰਦੀ ਹੈ। ਇਹ ਦੇਖਣ ਵਿਚ ਬਹੁਤ ਵੱਖਰੀ ਅਤੇ ਸਟਾਈਲਿਸ਼ ਹੁੰਦੀ ਹੈ।
ਇਸਦਾ ਇਹੋ ਡਿਜ਼ਾਈਨ ਇਸ ਸੂਟ ਨੂੰ ਹੋਰ ਸੂਟਾਂ ਨਾਲੋਂ ਵੱਖ ਬਣਾਉਂਦਾ ਹੈ। ਪਠਾਨੀ ਸਲਵਾਰ-ਸੂਟ ਆਰਾਮਦਾਇਕ ਅਤੇ ਲੂਜ਼ ਫੀਟਿੰਗ ਵਾਲਾ ਹੁੰਦਾ ਹੈ ਜਿਸ ਦੇ ਕਾਰਨ ਮੁਟਿਆਰਾਂ ਅਤੇ ਔਰਤਾਂ ਇਸਨੂੰ ਦਿਨ ਭਰ ਆਸਾਨੀ ਨਾਲ ਪਹਿਨ ਸਕਦੀਆਂ ਹਨ। ਇਹ ਵੱਖ-ਵੱਖ ਡਿਜ਼ਾਈਨਾਂ ਅਤੇ ਪੈਟਰਨ ਵਿਚ ਮੁਹੱਈਆ ਹਨ, ਜਿਵੇਂ ਕਿ ਐਂਬ੍ਰਾਇਡਰੀ, ਪ੍ਰਿੰਟ ਜਾਂ ਪੈਚ ਵਰਕ। ਇਹ ਸੂਟ ਵੱਖ-ਵੱਖ ਕੱਪੜਿਆਂ ਜਿਵੇਂ ਕਿ ਸੂਤੀ, ਰੇਸ਼ਮੀ ਅਤੇ ਜਾਰਜੈੱਟ ਵਿਚ ਆਉਂਦੇ ਹਨ। ਮਾਰਕੀਟ ਵਿਚ ਪਠਾਨੀ ਸਲਵਾਰ-ਸੂਟ ਰਵਾਇਤੀ ਅਤੇ ਆਧੁਨਿਕ ਦੋਹਾਂ ਤਰ੍ਹਾਂ ਦੇ ਡਿਜ਼ਾਈਨਾਂ ਵਿਚ ਮਿਲਦੇ ਹਨ। ਪਠਾਨੀ ਸਲਵਾਰ-ਸੂਟ ਮੁਟਿਆਰਾਂ ਦੀ ਲੁਕ ਨੂੰ ਹੋਰ ਵੀ ਆਕਰਸ਼ਕ ਬਣਾਉਂਦੇ ਹਨ। ਇਸ ਦੇ ਨਾਲ ਮੁਟਿਆਰਾਂ ਨੂੰ ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲਾਂ ਵਿਚ ਦੇਖਿਆ ਜਾ ਸਕਦਾ ਹੈ। ਇਸ ਸੂਟ ਨੂੰ ਮੁਟਿਆਰਾਂ ਅਤੇ ਔਰਤਾਂ ਦਫਤਰ, ਮੀਟਿੰਗ, ਇੰਟਰਵਿਊ, ਸ਼ਾਪਿੰਗ, ਆਊਟਿੰਗ, ਪਿਕਨਿਕ, ਤਿਉਹਾਰਾਂ ਅਤੇ ਵਿਆਹਾਂ ਵਿਚ ਵੀ ਪਹਿਨਣਾ ਪਸੰਦ ਕਰ ਰਹੀਆਂ ਹਨ।
ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਹਨ ਕ੍ਰਾਪ ਟਾਪ
NEXT STORY