ਨਵੀਂ ਦਿੱਲੀ- ਗਰਮੀਆਂ ਵਿੱਚ ਪਸੀਨੇ ਦੀ ਬਦਬੂ ਇੱਕ ਆਮ ਸਮੱਸਿਆ ਹੈ ਜਦੋਂ ਕਿ ਇਕ ਚੰਗੀ ਖੁਸ਼ਬੂ ਸਰੀਰ ਅਤੇ ਦਿਮਾਗ ਨੂੰ ਮਹਿਕਾ ਦਿੰਦੀ ਹੈ। ਗਰਮੀਆਂ ਵਿਚ ਹਰ ਕੋਈ ਪਰਫਿਊਮ ਲਗਾਉਣਾ ਪਸੰਦ ਕਰਦਾ ਹੈ ਤੇ ਤੁਹਾਨੂੰ ਇਸ ਦੀਆਂ ਅਣਗਿਣਤ ਕਿਸਮਾਂ ਮਿਲ ਜਾਂਦੀਆਂ। ਕੁਝ ਲੋਕਾਂ 'ਚ ਪਰਫਿਊਮ ਲਗਾਉਣ ਦਾ ਸ਼ੌਂਕ ਕਿਸੇ ਕ੍ਰੇਜ਼ ਤੋਂ ਘੱਟ ਨਹੀਂ ਹੁੰਦਾ, ਕਿਉਂਕਿ ਉਸ ਕੋਲ ਖੁਸ਼ਬੂ ਹੁੰਦੀ ਹੈ ਤੇ ਉਸ ਵੱਲ ਦੂਜੇ ਲੋਕ ਖਿੱਚੇ ਚਲੇ ਆਉਂਦੇ ਹਨ।
ਗਰਮੀਆਂ 'ਚ ਮੂਡ ਨੂੰ ਖੁਸ਼ਨੁਮਾ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਜ਼ਿਆਦਾਤਰ ਲੋਕ ਦੁਚਿੱਤੀ 'ਚ ਹੁੰਦੇ ਹਨ ਕਿ ਕਿਸ ਤਰ੍ਹਾਂ ਦਾ ਪਰਫਿਊਮ ਲਗਾਉਣਾ ਹੈ ਕਿਉਂਕਿ ਪਸੀਨੇ ਦੀ ਬਦਬੂ ਨੂੰ ਰੋਕਣ ਅਤੇ ਦਿਲ-ਦਿਮਾਗ ਨੂੰ ਸ਼ਾਂਤੀ ਪ੍ਰਾਪਤ ਕਰਨ ਲਈ ਅਜਿਹੇ ਪਰਫਿਊਮ ਦੀ ਜ਼ਰੂਰਤ ਹੁੰਦੀ ਹੈ ਜੋ ਤੁਹਾਡੀ ਚਮੜੀ ਅਤੇ ਸ਼ਖਸੀਅਤ ਦੋਵਾਂ ਲਈ ਉਚਿਤ ਹੈ ਅਤੇ ਤੁਹਾਨੂੰ ਚੰਗਾ ਮਹਿਸੂਸ ਕਰਵਾਏ।
ਧਿਆਨ ਰੱਖੋ ਕਿ ਸਸਤੇ ਅਤੇ ਘਟੀਆ ਪਰਫਿਊਮ ਕਾਰਨ ਚਮੜੀ 'ਤੇ ਐਲਰਜੀ ਅਤੇ ਛਾਲੇ ਹੋ ਸਕਦੇ ਹਨ। ਜੇਕਰ ਤੁਹਾਨੂੰ ਕਿਸੇ ਵੀ ਬ੍ਰਾਂਡ ਦਾ ਪਰਫਿਊਮ ਠੀਕ ਲੱਗਦਾ ਹੈ ਤਾਂ ਉਸ ਨੂੰ ਹੀ ਵਰਤੋ। ਪਰਫਿਊਮ ਵਾਰ-ਵਾਰ ਨਾ ਬਦਲੋ। ਸਰੀਰ ਦੇ ਖੁੱਲੇ ਅੰਗਾਂ 'ਤੇ ਕਦੀ ਵੀ ਪਰਫਿਊਮ ਨਾ ਲਗਾਓ ਕਿਉਂਕਿ ਇਸ ਨਾਲ ਰਿਐਕਸ਼ਨ ਦਾ ਖਤਰਾ ਵੱਧ ਜਾਂਦਾ ਹੈ, ਪਰਫਿਊਮ ਨੂੰ ਖਰੀਦਣ ਤੋਂ ਪਹਿਲਾਂ ਇਸ ਵਿਚ ਐਸਿਡ ਦੀ ਮਾਤਰਾ ਦੀ ਜਾਂਚ ਕਰੋ ਕਿਉਂਕਿ ਐਸਿਡ ਦੀ ਮਾਤਰਾ ਜ਼ਿਆਦਾ ਹੋਣ ਨਾਲ ਖਾਰਸ਼, ਰੈਸ਼ੇਜ਼ ਆਦਿ ਦੀ ਸਮੱਸਿਆ ਹੋ ਸਕਦੀ ਹੈ। ਇਸ ਦੀ ਉਪਯੋਗਤਾ ਦੀ ਜਾਂਚ ਕਰਨ ਲਈ ਇਸ ਨੂੰ ਆਪਣੇ ਗੁੱਟ 'ਤੇ ਦਸ ਮਿੰਟਾਂ ਲਈ ਲਗਾਓ ਅਤੇ ਜੇਕਰ ਉਸ ਹਿੱਸੇ 'ਤੇ ਕੋਈ ਖੁਜਲੀ ਜਾਂ ਕਾਲਾ ਧੱਬਾ ਨਹੀਂ ਹੈ, ਤਾਂ ਇਹ ਤੁਹਾਡੀ ਚਮੜੀ ਲਈ ਢੁਕਵਾਂ ਹੈ। ਹਮੇਸ਼ਾ ਕੁਦਰਤੀ ਖੁਸ਼ਬੂ ਵਾਲਾ ਪਰਫਿਊਮ ਵਧੀਆ ਸਾਬਤ ਹੁੰਦਾ ਹੈ। ਇਹ ਇਕ ਆਮ ਨਿਯਮ ਹੈ ਕਿ ਲੜਕੀਆਂ ਨੂੰ ਹਲਕੇ ਪਰਫਿਊਮ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਮੁੰਡਿਆਂ ਨੂੰ ਸਟ੍ਰਾਂਗ ਪਰਫਿਊਮ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਗੱਲ ਦਾ ਧਿਆਨ ਰੱਖੋ ਕਿ ਪਰਫਿਊਮ ਖਰੀਦਣ ਤੋਂ ਪਹਿਲਾਂ ਸਟੋਰ ਦੇ ਬਾਹਰ ਉਸ ਦੀ ਖੁਸ਼ਬੂ ਦੀ ਜਾਂਚ ਕਰੋ ਕਿਉਂਕਿ ਸਟੋਰ ਦੇ ਅੰਦਰ ਏਅਰ ਕੰਡੀਸ਼ਨਿੰਗ ਪਰਫਿਊਮ ਦੀ ਖੁਸ਼ਬੂ ਨੂੰ ਪ੍ਰਭਾਵਿਤ ਕਰਦੀ ਹੈ।
ਜਿਸ ਤਰ੍ਹਾਂ ਤੁਸੀਂ ਬਦਲਦੇ ਮੌਸਮਾਂ ਵਿਚ ਕੱਪੜੇ, ਗਹਿਣੇ, ਜੁੱਤੀਆਂ ਦੀ ਚੋਣ ਕਰਦੇ ਹਾਂ, ਉਸੇ ਤਰ੍ਹਾਂ ਜੇਕਰ ਤੁਸੀਂ ਹਰ ਮੌਸਮ ਅਤੇ ਮੌਕੇ 'ਤੇ ਤੁਹਾਡੀ ਸ਼ਖਸੀਅਤ ਨਾਲ ਮੇਲ ਖਾਂਦਾ ਪਰਫਿਊਮ ਵਰਤਦੇ ਹੋ, ਤਾਂ ਤੁਸੀਂ ਤਾਜ਼ਾ ਅਤੇ ਖੁਸ਼ ਮਹਿਸੂਸ ਕਰੋਗੇ। ਗਰਮੀਆਂ ਵਿੱਚ ਧੂੜ, ਮਿੱਟੀ, ਗੰਦਗੀ, ਪਸੀਨਾ ਸ਼ਾਮ ਤੱਕ ਪੂਰੇ ਸਰੀਰ ਨੂੰ ਬਦਬੂਦਾਰ ਬਣਾ ਦਿੰਦਾ ਹੈ, ਅਜਿਹੀ ਸਥਿਤੀ ਵਿੱਚ ਤੁਹਾਡੇ ਸਰੀਰ ਦੇ ਕੁਦਰਤੀ ਰਸਾਇਣਾਂ ਨਾਲ ਮੇਲ ਖਾਂਦਾ ਪਰਫਿਊਮ ਤੁਹਾਡੇ ਲਈ ਸਭ ਤੋਂ ਵਧੀਆ ਸਾਬਤ ਹੋਵੇਗਾ। ਪਰਫਿਊਮ ਦੀ ਸਹੀ ਚੋਣ ਤੁਹਾਡੀ ਸ਼ਖਸੀਅਤ ਨਾਲ ਜੁੜਦੀ ਹੈ ਅਤੇ ਤੁਹਾਡੀ ਜੀਵਨ ਸ਼ੈਲੀ ਦਾ ਪ੍ਰਤੀਕ ਬਣ ਜਾਂਦੀ ਹੈ। ਗਰਮੀਆਂ ਵਿੱਚ, ਖੁਸ਼ਬੂ ਤੇਜ਼ੀ ਨਾਲ ਖਤਮ ਹੋ ਜਾਂਦੀ ਹੈ, ਇਸ ਲਈ ਅਜਿਹੀ ਸਥਿਤੀ ਵਿੱਚ, ਫੁੱਲਾਂ ਦੀ ਖੁਸ਼ਬੂ ਵਾਲੇ ਪਰਫਿਊਮ ਤੁਹਾਡੇ ਮੂਡ ਨੂੰ ਉੱਚਾ ਚੁੱਕਣਗੇ ਅਤੇ ਮੌਸਮ ਦੇ ਅਨੁਸਾਰ ਸਭ ਤੋਂ ਵਧੀਆ ਸਾਬਤ ਹੋਣਗੇ, ਅਸੀਂ ਅਕਸਰ ਆਪਣਾ ਜ਼ਿਆਦਾਤਰ ਸਮਾਂ ਪਾਰਟੀਆਂ, ਘੁੰਮਣ-ਫਿਰਨ, ਪਹਾੜਾਂ ਅਤੇ ਸਮੁੰਦਰੀ ਕਿਨਾਰਿਆਂ 'ਤੇ ਬਿਤਾਉਂਦੇਂ ਹੈ ਅਤੇ ਅਸੀਂ ਖਾਣ-ਪੀਣ ਵਿਚ ਜ਼ਿਆਦਾ ਮਗਨ ਰਹਿੰਦੇ ਹਾਂ ਅਤੇ ਸਾਡੇ ਸਰੀਰ ਦੇ ਜ਼ਿਆਦਾਤਰ ਅੰਗ ਨੰਗੇ ਰਹਿੰਦੇ ਹਨ, ਜਿਨ੍ਹਾਂ 'ਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹਨ। ਅਜਿਹੀ ਸਥਿਤੀ ਵਿੱਚ, ਸਹੀ ਪਰਫਿਊਮ ਦੀ ਚੋਣ ਕਰਨਾ ਮੁਸ਼ਕਲ ਹੋ ਜਾਂਦਾ ਹੈ। ਗਰਮੀਆਂ ਵਿੱਚ, ਉੱਚ ਗਾੜ੍ਹੇਪਣ ਵਾਲੇ ਸ਼ੁੱਧ ਪਰਫਿਊਮ ਦੀ ਚੋਣ ਕਰਨੀ ਚਾਹੀਦੀ ਹੈ ਤਾਂ ਜੋ ਇਹ ਗਰਮੀ ਅਤੇ ਨਮੀ ਦਾ ਸਾਮ੍ਹਣਾ ਕਰ ਸਕੇ। ਗਰਮੀਆਂ ਵਿੱਚ ਤੁਹਾਨੂੰ ਅਜਿਹਾ ਪਰਫਿਊਮ ਚੁਣਨਾ ਚਾਹੀਦਾ ਹੈ ਜੋ ਤੁਹਾਡੀ ਸ਼ਖਸੀਅਤ ਨਾਲ ਮੇਲ ਖਾਂਦਾ ਹੋਵੇ ਅਤੇ ਲੰਬੇ ਸਮੇਂ ਤੱਕ ਖੁਸ਼ਬੂ ਪ੍ਰਦਾਨ ਕਰ ਸਕੇ।
ਗਰਮੀਆਂ ਵਿੱਚ ਤਰੋ-ਤਾਜ਼ਾ ਰਹਿਣਾ ਬਹੁਤ ਮੁਸ਼ਕਲ ਹੁੰਦਾ ਹੈ ਅਤੇ ਜ਼ਿਆਦਾਤਰ ਸਮਾਂ ਅਸੀਂ ਠੰਢਕ ਦੀ ਭਾਲ ਵਿੱਚ ਹੁੰਦੇ ਹਾਂ। ਜਿੱਥੇ ਗਰਮੀਆਂ 'ਚ ਪਸੀਨੇ ਦੀ ਬਦਬੂ ਸਾਡਾ ਮੂਡ ਖਰਾਬ ਕਰ ਦਿੰਦੀ ਹੈ, ਉੱਥੇ ਹੀ ਦੂਜੇ ਪਾਸੇ ਇਸ ਨਾਲ ਵਿਅਕਤੀ ਨੂੰ ਬੇਚੈਨੀ ਵੀ ਹੋ ਜਾਂਦੀ ਹੈ ਅਤੇ ਕਈ ਵਾਰ ਪਸੀਨੇ ਦੀ ਬਦਬੂ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਪਸੀਨਾ ਆਉਣਾ ਸਰੀਰ ਦੀ ਇੱਕ ਕੁਦਰਤੀ ਪ੍ਰਕਿਰਿਆ ਹੈ, ਪਰ ਜਦੋਂ ਇਹ ਪਸੀਨਾ ਬੈਕਟੀਰੀਆ ਨਾਲ ਮਿਲ ਜਾਂਦਾ ਹੈ ਤਾਂ ਇਸ ਤੋਂ ਬਦਬੂ ਪੈਦਾ ਹੁੰਦੀ ਹੈ, ਡੀਓਡਰੈਂਟ, ਟੈਲਕਮ ਪਾਊਡਰ ਅਤੇ ਪਰਫਿਊਮ ਦੀ ਸਹੀ ਚੋਣ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਵਿੱਚ ਮਦਦਗਾਰ ਸਾਬਤ ਹੁੰਦੀ ਹੈ।
ਜ਼ਿਆਦਾਤਰ ਡੀਓਡੋਰੈਂਟਸ ਸਰੀਰ ਤੋਂ ਪਸੀਨੇ ਨੂੰ ਰੋਕਣ ਦਾ ਕੰਮ ਕਰਦੇ ਹਨ ਅਤੇ ਅਜਿਹੀ ਸਥਿਤੀ ਵਿੱਚ, ਸਪਰੇਅ ਰੋਲ-ਆਨ ਨਾਲੋਂ ਵਧੇਰੇ ਯੋਗ ਮੰਨਿਆ ਜਾਂਦਾ ਹੈ। ਹਲਕੀ ਖੁਸ਼ਬੂ ਵਾਲੇ ਡੀਓਡੋਰੈਂਟਸ ਗਰਮੀਆਂ ਦੇ ਮੌਸਮ ਵਿੱਚ ਵਧੇਰੇ ਪ੍ਰਭਾਵਸ਼ਾਲੀ ਮੰਨੇ ਜਾਂਦੇ ਹਨ। ਕਿਉਂਕਿ ਤੇਜ਼ ਖੁਸ਼ਬੂ ਵਾਲੇ ਡੀਓਡੋਰੈਂਟਸ ਦੀ ਵਰਤੋਂ ਕਰਨ ਨਾਲ ਚਮੜੀ ਵਿਚ ਜਲਣ ਜਾਂ ਪ੍ਰਤੀਕ੍ਰਿਆ ਹੋ ਸਕਦੀ ਹੈ। ਜ਼ਿਆਦਾਤਰ ਪਰਫਿਊਮ ਦੀ ਨਿਯਮਤ ਵਰਤੋਂ ਕਰਨ ਤੋਂ ਪਹਿਲਾਂ ਇਨ੍ਹਾਂ ਦੀ ਵਰਤੋਂ ਸਰੀਰ ਦੇ ਛੋਟੇ ਹਿੱਸੇ 'ਤੇ ਕਰਨੀ ਚਾਹੀਦੀ ਹੈ ਅਤੇ ਜੇਕਰ ਚਮੜੀ 'ਤੇ ਜਲਨ ਜਾਂ ਝਰਨਾਹਟ ਦੀ ਭਾਵਨਾ ਮਹਿਸੂਸ ਹੁੰਦੀ ਹੈ ਤਾਂ ਅਜਿਹੇ ਪਰਫਿਊਮ ਦੀ ਵਰਤੋਂ ਤੁਰੰਤ ਬੰਦ ਕਰ ਦੇਣੀ ਚਾਹੀਦੀ ਹੈ। ਕੁਝ ਲੋਕ ਟੈਲਕਮ ਪਾਊਡਰ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹਨ। ਹਾਲਾਂਕਿ ਟੈਲਕਮ ਪਾਊਡਰ ਨੂੰ ਸਫਾਈ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਲਾਭਦਾਇਕ ਨਹੀਂ ਮੰਨਿਆ ਜਾਂਦਾ ਹੈ, ਪਰ ਇਹ ਪਸੀਨੇ ਨੂੰ ਤੁਰੰਤ ਸੋਖ ਲੈਂਦਾ ਹੈ ਅਤੇ ਸਰੀਰ ਨੂੰ ਤਾਜ਼ਗੀ ਦੀ ਭਾਵਨਾ ਦਿੰਦਾ ਹੈ। ਗੁਲਾਬ, ਚੰਦਨ ਅਤੇ ਖਸ ਦੇ ਬੀਜਾਂ ਨੂੰ ਕੁਦਰਤੀ ਕੂਲਰ ਮੰਨਿਆ ਜਾਂਦਾ ਹੈ, ਇਸ ਲਈ ਇਨ੍ਹਾਂ ਤੋਂ ਬਣੇ ਪਾਊਡਰ ਜਾਂ ਡੀਓਡੋਰੈਂਟ ਗਰਮੀਆਂ ਵਿੱਚ ਵਧੇਰੇ ਲਾਭਦਾਇਕ ਮੰਨੇ ਜਾਂਦੇ ਹਨ। ਬਾਜ਼ਾਰ ਵਿਚ ਵਿਕਣ ਵਾਲੇ ਜ਼ਿਆਦਾਤਰ ਪਰਫਿਊਮ ਰਸਾਇਣਾਂ ਦੇ ਮਿਸ਼ਰਣ ਨਾਲ ਬਣੇ ਹੁੰਦੇ ਹਨ। ਇਹਨਾਂ ਵਿੱਚ, ਸੁਗੰਧਿਤ ਤੇਲ ਨੂੰ ਸਿੰਥੈਟਿਕ ਤੱਤਾਂ ਨਾਲ ਮਿਲਾਇਆ ਜਾਂਦਾ ਹੈ ਅਤੇ ਇਹ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਸੁਗੰਧਾਂ ਤੋਂ ਬਣਾਏ ਜਾਂਦੇ ਹਨ।
ਸਹੀ ਪਰਫਿਊਮ ਦੀ ਚੋਣ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜਿਸ ਵਿੱਚ ਸਰੀਰਕ ਕੈਮਿਸਟਰੀ ਸਭ ਤੋਂ ਮਹੱਤਵਪੂਰਨ ਹੈ ਕਿਉਂਕਿ ਸ਼ਖਸੀਅਤ ਦੀ ਪਸੰਦ/ਨਾਪਸੰਦ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸ ਲਈ ਪਰਫਿਊਮ ਦੀ ਵਰਤੋਂ ਆਪਣੀ ਚਮੜੀ 'ਤੇ ਟੈਸਟ ਕਰਨ ਤੋਂ ਬਾਅਦ ਹੀ ਕਰਨੀ ਚਾਹੀਦੀ ਹੈ। ਪਰਫਿਊਮ ਦੀ ਸਹੀ ਖੁਸ਼ਬੂ ਚਮੜੀ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਹੀ ਮਹਿਸੂਸ ਕੀਤੀ ਜਾ ਸਕਦੀ ਹੈ। ਪਰਫਿਊਮ ਸੁੰਘਣ ਦਾ ਕੋਈ ਫਾਇਦਾ ਨਹੀਂ ਹੁੰਦਾ, ਸਗੋਂ ਜ਼ਿਆਦਾ ਪਰਫਿਊਮ ਸੁੰਘਣ ਨਾਲ ਤੁਹਾਡੀ ਸੁੰਘਣ ਦੀ ਪ੍ਰਣਾਲੀ ਖਰਾਬ ਹੋ ਜਾਂਦੀ ਹੈ।
ਸਹੀ ਪਰਫਿਊਮ ਦੀ ਚੋਣ ਕਰਨ ਵਿੱਚ ਮੌਸਮ ਜਾਂ ਵਾਤਾਵਰਨ ਅਹਿਮ ਭੂਮਿਕਾ ਨਿਭਾਉਂਦਾ ਹੈ। ਨਮੀ ਭਰੇ ਗਰਮ ਮਾਹੌਲ ਵਿਚ ਹਲਕੇ ਅਤੇ ਤਾਜ਼ੇ ਸੁਗੰਧ ਵਾਲੇ ਪਰਫਿਊਮ ਵਧੀਆ ਨਤੀਜੇ ਦਿੰਦੇ ਹਨ ਕਿਉਂਕਿ ਇਸ ਮੌਸਮ ਵਿੱਚ ਪਰਫਿਊਮ ਦਾ ਪ੍ਰਭਾਵ ਤੀਬਰ ਹੋ ਜਾਂਦਾ ਹੈ। ਤੇਜ਼ ਸੁਗੰਧ ਵਾਲੇ ਪਰਫਿਊਮ ਤੁਹਾਨੂੰ ਬੇਚੈਨ ਕਰ ਸਕਦੇ ਹਨ ਅਤੇ ਕਈ ਵਾਰ ਸਿਰਦਰਦ ਦਾ ਕਾਰਨ ਵੀ ਬਣ ਸਕਦੇ ਹਨ। ਠੰਡੇ ਅਤੇ ਖੁਸ਼ਕ ਵਾਤਾਵਰਣ ਵਿੱਚ ਮਜ਼ਬੂਤ ਸੁਗੰਧਿਤ ਪਰਫਿਊਮ ਕਾਰਗਰ ਸਾਬਤ ਹੁੰਦੇ ਹਨ। ਗਰਮੀਆਂ ਦੇ ਮੌਸਮ ਵਿੱਚ, ਗੁਲਾਬ, ਚੰਦਨ, ਲੈਵੇਂਡਰ ਅਤੇ ਨਿੰਬੂ ਦੀ ਖੁਸ਼ਬੂ ਵਾਲੇ ਪਰਫਿਊਮ ਹਲਕੇ ਅਤੇ ਤਾਜ਼ਗੀ ਮਹਿਸੂਸ ਕਰਦੇ ਹਨ। ਪਰਫਿਊਮ ਦੀ ਚੋਣ ਵਿਚ ਵੀ ਸਮੇਂ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ। ਦਿਨ ਵੇਲੇ ਹਲਕੇ ਪਰਫਿਊਮ ਦੀ ਵਰਤੋਂ ਕਰਨੀ ਚਾਹੀਦੀ ਹੈ।
ਲੇਖਿਕਾ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਸੁੰਦਰਤਾ ਮਾਹਿਰ ਹੈ ਅਤੇ ਹਰਬਲ ਕੁਈਨ ਦੇ ਨਾਂ ਨਾਲ ਮਸ਼ਹੂਰ ਹੈ।
ਮੋਟਾਪਾ-ਭਾਰ ਤੇ ਵਧੇ ਹੋਏ ਪੇਟ ਤੋਂ ਪਰੇਸ਼ਾਨ ਹੋ ਗਏ ਹੋ ? ਬਸ ਇਹ ਕਾਰਗਰ ਦੇਸੀ ਦਵਾਈ ਵਰਤੋ
NEXT STORY