ਮੁੰਬਈ- ਭਾਰਤੀ ਪਹਿਰਾਵੇ ਵਿਚ ਮੁਟਿਆਰਾਂ ਅਤੇ ਔਰਤਾਂ ਨੂੰ ਸਭ ਤੋਂ ਜ਼ਿਆਦਾ ਸੂਟ ਪਹਿਨਣਾ ਪਸੰਦ ਹੁੰਦਾ ਹੈ। ਅੱਜਕੱਲ ਮੁਟਿਆਰਾਂ ਅਤੇ ਔਰਤਾਂ ਨੂੰ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਵਾਲੇ ਸੂਟ ਪਹਿਨੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਸੂਟਾਂ ਵਿਚ ਮੁਟਿਆਰਾਂ ਨੂੰ ਸਿੰਪਲ ਸੂਟ ਤੋਂ ਲੈ ਕੇ ਸ਼ਰਾਰਾ ਸੂਟ, ਪਲਾਜ਼ੋ ਸੂਟ, ਨਾਇਰਾ ਸੂਟ, ਪਟਿਆਲਾ ਸੂਟ ਅਤੇ ਹੋਰ ਕਈ ਤਰ੍ਹਾਂ ਦੇ ਸੂਟ ਪਹਿਨੇ ਦੇਖਿਆ ਜਾ ਸਕਦਾ ਹੈ।
ਕੁਝ ਮੁਟਿਆਰਾਂ ਨੂੰ ਸਲੀਵਲੈਸ ਤਾਂ ਕੁਝ ਨੂੰ ਫੁੱਲ ਸਲੀਵ ਅਤੇ ਕਿਸੇ ਨੂੰ ਸ਼ੋਲਡਰ ਸਟ੍ਰੈਪ ਡਿਜ਼ਾਈਨ ਦੇ ਸੂਟ ਪਸੰਦ ਹੁੰਦੇ ਹਨ। ਅੱਜਕੱਲ ਮੌਸਮ ਵਿਚ ਬਦਲਾਅ ਕਾਰਨ ਮੁਟਿਆਰਾਂ ਸ਼ੋਲਡਰ ਸਟ੍ਰੈਪ ਡਿਜ਼ਾਈਨ ਦੇ ਸੂਟ ਬਹੁਤ ਪਸੰਦ ਕਰ ਰਹੀਆਂ ਹਨ। ਇਹ ਮੁਟਿਆਰਾਂ ਨੂੰ ਬਹੁਤ ਮਾਡਰਨ ਅਤੇ ਸਟਾਈਲਿਸ਼ ਲੁਕ ਦਿੰਦੇ ਹਨ। ਜਿਥੇ ਮੁਟਿਆਰਾਂ ਨੂੰ ਸ਼ਾਪਿੰਗ, ਪਿਕਨਿਕ, ਦਫਤਰ, ਆਊਟਿੰਗ ਦੌਰਾਨ ਸਿੰਪਲ ਸ਼ੋਲਡਰ ਸਟ੍ਰੈਪ ਸੂਟ ਪਹਿਨੇ ਦੇਖਿਆ ਜਾ ਸਕਦਾ ਹੈ ਉਥੇ ਵਿਆਹ ਅਤੇ ਪਾਰਟੀਆਂ ਦੌਰਾਨ ਮੁਟਿਆਰਾਂ ਹੈਵੀ ਐਂਬ੍ਰਾਇਡਰੀ ਵਾਲੇ ਸ਼ੋਲਡਰ ਸਟ੍ਰੈਪ ਸੂਟ ਪਹਿਨਣਾ ਪਸੰਦ ਕਰਦੀਆਂ ਹਨ।
ਸੂਟ ਦੀ ਕੁੜਤੀ ਵਿਚ ਸਲੀਵਸ ਦੀ ਥਾਂ ਸ਼ੋਲਡਰ ਸਟ੍ਰੈਪ ਬਣੀ ਹੁੰਦੀ ਹੈ। ਕੁਝ ਸੂਟਾਂ ਵਿਚ ਸੂਟ ਦੇ ਕੱਪੜੇ ਦੀ ਹੀ ਸਟ੍ਰੈਪ ਬਣਾਈ ਗਈ ਹੁੰਦੀ ਹੈ ਤਾਂ ਕੁਝ ਵਿਚ ਚੈਨ ਦੀ ਵੀ ਵਰਤੋਂ ਕੀਤੀ ਗਈ ਹੁੰਦੀ ਹੈ। ਇਨ੍ਹਾਂ ਸੂਟਾਂ ਦੀ ਸਟ੍ਰੈਪ ਵੱਖਰੇ-ਵੱਖਰੇ ਡਿਜ਼ਾਈਨ ਦੀ ਹੁੰਦੀ ਹੈ। ਕੁਝ ਸੂਟਾਂ ਵਿਚ ਥੋੜ੍ਹੀ ਚੌੜੀ ਸਟ੍ਰੈਪ ਦਿੱਤੀ ਗਈ ਹੁੰਦੀ ਹੈ ਤਾਂ ਕੁਝ ਵਿਚ ਬਹੁਤ ਪਤਲੀ। ਦੂਜੇ ਪਾਸੇ ਸਟ੍ਰੈਪ ’ਤੇ ਸਟੋਨ ਵਰਕ ਜਾਂ ਲੇਸ ਵਰਕ ਕੀਤਾ ਹੁੰਦਾ ਹੈ।
ਬਾਜ਼ਾਰ ਵਿਚ ਕਈ ਤਰ੍ਹਾਂ ਦੇ ਸ਼ੋਲਡਰ ਸਟ੍ਰੈਪ ਵਾਲੇ ਸੂਟ ਮੁਹੱਈਆ ਹਨ। ਦੂਜੇ ਪਾਸੇ ਜ਼ਿਆਦਾਤਰ ਨਵ-ਵਿਆਹੀਆਂ ਨੂੰ ਰੈੱਡ, ਮੈਰੂਨ, ਗੋਲਡਨ, ਮਜੈਂਟਾ ਆਦਿ ਰੰਗ ਦੇ ਸ਼ੋਲਡਰ ਸਟ੍ਰੈਪ ਵਾਲੇ ਸੂਟ ਪਹਿਨੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਸੂਟਾਂ ਨਾਲ ਜਿਊਲਰੀ ਵਿਚ ਮੁਟਿਆਰਾਂ ਨੂੰ ਚੇਨ ਨੈੱਕਲੈੱਸ ਤੇ ਲਾਈਟ ਤੋਂ ਹੈਵੀ ਝੁਮਕੇ ਵੀ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ। ਹੇਅਰ ਸਟਾਈਲ ਵਿਚ ਮੁਟਿਆਰਾਂ ਇਨ੍ਹਾਂ ਸੂਟਾਂ ਨਾਲ ਜ਼ਿਆਦਾਤਰ ਓਪਨ ਹੇਅਰ ਰੱਖਣਾ ਪਸੰਦ ਕਰਦੀਆਂ ਹਨ। ਜੁੱਤੀ ਵਿਚ ਮੁਟਿਆਰਾਂ ਇਨ੍ਹਾਂ ਸੂਟਾਂ ਦੇ ਨਾਲ ਹਰ ਤਰ੍ਹਾਂ ਦੇ ਸੈਂਡਲ ਪਲੇਟਫਾਰਮ ਹੀਲਸ, ਹਾਈ ਹੀਲਸ, ਬੈਲੀ, ਜੁੱਤੀ ਆਦਿ ਨੂੰ ਪਹਿਨਣਾ ਪਸੰਦ ਕਰ ਰਹੀਆਂ ਹਨ।
ਆਖਿਰ ਕਿਉਂ ਫੜਕਦੀਆਂ ਹਨ ਅੱਖਾਂ? ਕੀ ਹੈ ਇਸ ਦੇ ਪਿੱਛੇ ਦਾ ਕਾਰਨ ਤੇ ਬਚਾਅ ਦੇ ਤਰੀਕੇ
NEXT STORY