ਮੁੰਬਈ— ਮੋਟਾਪੇ ਕਾਰਨ ਸਰੀਰ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾਹੈ। ਇਸ ਦਾ ਜ਼ਿਆਦਾ ਅਸਰ ਪੇਟ ਅਤੇ ਗਰਦਨ 'ਤੇ ਪੈਂਦਾ ਹੈ। ਮੋਟਾਪੇ ਕਾਰਨ ਗਰਦਨ ਦੀ ਚਰਬੀ ਵੱਧ ਜਾਂਦੀ ਹੈ, ਜੋ ਦੇਖਣ 'ਚ ਬਿਲਕੁਲ ਚੰਗੀ ਨਹੀਂ ਲੱਗਦੀ। ਇਸ ਸਥਿਤੀ 'ਚ ਕਸਰਤ ਅਤੇ ਖਾਣ-ਪੀਣ 'ਚ ਬਦਲਾਅ ਕਰ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਗਰਦਨ ਦੀ ਚਰਬੀ ਘਟਾਉਣ ਦੇ ਕੁਝ ਤਰੀਕੇ ਦੱਸ ਰਹੇ ਹਾਂ।
1. ਖਾਣ-ਪੀਣ 'ਚ ਸੁਧਾਰ
ਗਰਦਨ ਦੇ ਆਲੇ-ਦੁਆਲੇ ਦੀ ਚਰਬੀ ਨੂੰ ਘਟਾਉਣ ਲਈ ਆਪਣੀ ਖੁਰਾਕ 'ਚ ਹਰੀ ਸਬਜੀਆਂ, ਦੁੱਧ, ਦਹੀਂ, ਸਾਬਤ ਅਨਾਜ ਅਤੇ ਫਲ ਸ਼ਾਮਲ ਕਰੋ।
2. ਝੁੱਕ ਕੇ ਨਾ ਬੈਠੋ
ਬੈਠਦੇ ਸਮੇਂ ਗਰਦਨ ਨੂੰ ਝੁਕਾ ਕੇ ਨਾ ਬੈਠੋ। ਇਸ ਨਾਲ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਚਰਬੀ ਵੱਧਣ ਲੱਗਦੀ ਹੈ।
3. ਜ਼ਿਆਦਾ ਫੈਟ ਵਾਲਾ ਖਾਣਾ
ਸੰਤ੍ਰਿਪਤ ਵਸਾ ਤੋਂ ਸਰੀਰ ਨੂੰ ਕਿਸੇ ਤਰ੍ਹਾਂ ਦਾ ਪੋਸ਼ਣ ਨਹੀਂ ਮਿਲਦਾ ਬਲਕਿ ਸਰੀਰ ਦਾ ਭਾਰ ਵੱਧਦਾ ਹੈ। ਇਸ ਲਈ ਫਾਸਟ ਫੂਡ ਅਤੇ ਪੈਕੇਟ ਵਾਲੀਆਂ ਚੀਜ਼ਾਂ ਖਾਣ ਤੋਂ ਬਚੋ।
4. ਪ੍ਰੋਟੀਨ
ਗਰਦਨ ਦੀ ਚਰਬੀ ਨੂੰ ਦੂਰ ਕਰਨ ਲਈ ਚਿਕਨ ਅਤੇ ਮੱਛੀ ਖਾਓ ਕਿਉਂਕਿ ਇਨ੍ਹਾਂ 'ਚ ਕਾਫੀ ਪ੍ਰੋਟੀਨ ਹੁੰਦਾ ਹੈ, ਜੋ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
5. ਯੋਗ ਕਰੋ
ਬ੍ਰਹਮ ਮੁਦਰਾ ਯੋਗ ਕਰਨ ਨਾਲ ਗਰਦਨ ਦੀ ਚਰਬੀ ਘੱਟ ਹੁੰਦੀ ਹੈ। ਇਸ ਆਸਣ 'ਚ ਗਰਦਨ ਨੂੰ ਚਾਰੇ ਦਿਸ਼ਾਵਾਂ 'ਚ ਘੁਮਾਇਆ ਜਾਂਦਾ ਹੈ। ਇਸ ਦੇ ਇਲਾਵਾ ਗਰਦਨ ਦੇ ਹੋਰ ਵੀ ਕਈ ਕਸਰਤਾਂ ਕਰਨ ਨਾਲ ਫਾਇਦਾ ਹੁੰਦਾ ਹੈ।
6. ਜ਼ਿਆਦਾ ਪਾਣੀ ਪੀਓ
ਰੋਜ਼ਾਨਾ ਘੱਟ ਤੋਂ ਘੱਟ 8-10 ਗਿਲਾਸ ਪਾਣੀ ਪੀਓ। ਜ਼ਿਆਦਾ ਪਾਣੀ ਪੀਣ ਨਾਲ ਭੁੱਖ ਘੱਟ ਲੱਗਦੀ ਹੈ। ਜੋ ਭਾਰ ਘਟਾਉਣ 'ਚ ਫਾਇਦੇਮੰਦ ਹੈ। ਜ਼ਿਆਦਾ ਮਾਤਰਾ 'ਚ ਪਾਣੀ ਪੀਣ ਨਾਲ ਸਕਿਨ ਲਟਕਦੀ ਨਹੀਂ।
ਇਸ ਤਰ੍ਹਾਂ ਬਣਾਓ ਚਾਕਲੇਟ ਦਲੀਆ
NEXT STORY