ਨਵੀਂ ਦਿੱਲੀ— ਘਰ ਨੂੰ ਸਜਾਉਣ ਲਈ ਡੈਕੋਰੇਸ਼ਨ ਪੀਸੇਜ ਦੀ ਖੂਬ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਘਰ 'ਚ ਆਉਣ ਵਾਲੇ ਮਹਿਮਾਨ ਉਸ ਦੀ ਤਾਰੀਫ ਕੀਤੇ ਬਿਨਾ ਨਾ ਰਹਿ ਸਕਣ। ਇੰਨੀ ਜ਼ਿਆਦਾ ਡੈਕੋਰੇਸ਼ਨ ਦੇ ਬਾਵਜੂਦ ਵੀ ਅਸੀਂ ਕੁਝ ਗਲਤੀਆਂ ਕਰ ਬੈਠਦੇ ਹਾਂ ਆਓ ਜਾਣਦੇ ਹਾਂ ਡੈਕੋਰ ਨੂੰ ਲੈ ਕੇ ਕੀਤੀਆਂ ਜਾਣ ਵਾਲੀ ਆਮ ਗਲਤੀਆਂ ਕਿਹੜੀਆਂ ਹਨ ਅਤੇ ਉਨ੍ਹਾਂ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ?
1. ਦੀਵਾਰਾਂ ਨੂੰ ਫੋਟੋਜ਼ ਨਾਲ ਸਜਾ ਲੈਣਾ
ਕੁਝ ਲੋਕ ਜ਼ਰੂਰਤ ਤੋਂ ਜ਼ਿਆਦਾ ਫੋਟੋ ਦੀਵਾਰਾਂ 'ਤੇ ਸਜਾ ਦਿੰਦੇ ਹਨ ਪਰਿਵਾਰ ਦੇ ਨਾਲ ਬਿਤਾਏ ਪਲ ਬਹੁਤ ਖੂਬਸੂਰਤ ਹੁੰਦੇ ਹਨ ਪਰ ਡੈਕੋਰੇਸ਼ਨ ਦੀ ਇਹ ਸਭ ਤੋਂ ਵੱਡੀ ਗਲਤੀ ਹੈ। ਤਸਵੀਰਾਂ ਨੂੰ ਸਲੀਕੇ ਨਾਲ ਲਗਾਉਣ ਨਾਲ ਵੀ ਤੁਹਾਡੀ ਇਹ ਪ੍ਰੇਸ਼ਾਨੀ ਹੱਲ ਹੋ ਜਾਵੇਗੀ। ਤੁਸੀਂ 6-8 ਤਸਵੀਰਾਂ ਨੂੰ ਕੋਲਾਜ਼ ਬਣਾ ਕੇ ਲਗਾ ਸਕਦੇ ਹੋ। ਇਸ ਨਾਲ ਤਸਵੀਰਾਂ ਵੀ ਲੱਗੀਆਂ ਰਹਿਣਗੀਆਂ ਅਤੇ ਦੀਵਾਰਾਂ ਵੀ ਠੀਕ ਦਿੱਸਣਗੀਆਂ। ਫੈਮਿਲੀ ਫੋਟੋਗ੍ਰਾਫ ਟ੍ਰੀ ਵੀ ਬੈਸਟ ਆਪਸ਼ਨ ਹੈ।

2. ਮੈਚਿੰਗ ਰੰਗਾਂ ਦੀ ਵਰਤੋਂ
ਘਰ 'ਚ ਪੇਂਟ ਕਰਵਾ ਰਹੇ ਹੋ ਤਾਂ ਇਕ ਹੀ ਕਮਰੇ ਦੀਆਂ ਦੀਵਾਰਾਂ 'ਤੇ ਵੱਖ-ਵੱਖ ਰੰਗ ਨਾ ਕਰਵਾਓ। ਇਹ ਟ੍ਰੈਂਡ ਹੁਣ ਬਹੁਤ ਪੁਰਾਣਾ ਹੋ ਗਿਆ ਹੈ। ਰੰਗਾਂ ਨੂੰ ਅਟ੍ਰੈਕਟਿਵ ਬਣਾਉਣ ਲਈ ਮੈਚਿੰਗ ਫਰਨੀਚਰ ਅਤੇ ਪਰਦੇ ਲਗਾਏ ਜਾ ਸਕਦੇ ਹਨ। ਇਸ ਦੇ ਨਾਲ ਹੀ ਮੈਚਿੰਗ ਡੈਕੋਰੇਸ਼ਨ ਆਈਟਮ ਲਗਾਏ ਜਾ ਸਕਦੇ ਹਨ।

3. ਐਂਟੀਕ ਨਾਲ ਜ਼ਿਆਦਾ ਪਿਆਰ
ਐਂਟੀਕ ਚੀਜ਼ਾਂ ਦਾ ਡੈਕੋਰੇਸ਼ਨ 'ਚ ਬਹੁਤ ਚੰਗੀ ਤਰ੍ਹਾਂ ਨਾਲ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨਾਲ ਘਰ ਵੀ ਬਹੁਤ ਖੂਬਸੂਰਤ ਦਿੱਸਦਾ ਹੈ ਪਰ ਜ਼ਿੰਦਗੀ ਭਰ ਦੀ ਕਲੈਕਸ਼ਨ ਨੂੰ ਇੰਟੀਰੀਅਰ 'ਚ ਵਰਤੋਂ ਕਰਨ ਨਾਲ ਘਰ ਬਿਖਰਿਆ-ਬਿਖਰਿਆ ਨਜ਼ਰ ਆਉਂਦਾ ਹੈ। ਇਸ ਗਲਤੀ ਨੂੰ ਸੁਧਾਰਨ ਲਈ ਥੀਮ ਨਾਲ ਮੇਲ ਖਾਂਦੇ ਡੈਕੋਰ ਪੀਸੇਜ ਦੀ ਹੀ ਵਰਤੋਂ ਕਰੋ। ਥੋੜ੍ਹੇ ਸਮੇਂ ਬਾਅਦ ਇਨ੍ਹਾਂ ਨੂੰ ਸੰਭਾਲ ਕੇ ਦੂਜੇ ਆਈਟਮਸ ਨਾਲ ਘਰ ਨੂੰ ਸਜਾਓ। ਸਮੇਂ-ਸਮੇਂ 'ਤੇ ਇਨ੍ਹਾਂ ਨੂੰ ਬਦਲ ਵੀ ਸਕਦੇ ਹੋ।

ਘਰ ਨੂੰ ਅਟਰੈਕਟਿਵ ਲੁੱਕ ਦੇਣਗੇ ਘੜੀਆਂ ਦੇ ਇਹ ਨਵੇਂ ਡਿਜ਼ਾਈਨ
NEXT STORY