ਨਵੀਂ ਦਿੱਲੀ— ਆਪਣੇ ਲਈ ਪਾਰਟਨਰ ਦੀ ਚੋਣ ਕਰਨ ਵੇਲੇ ਹਰ ਕਿਸੇ ਦੇ ਮਨ 'ਚ ਇਹ ਸਵਾਲ ਉੱਠਦਾ ਹੈ ਕਿ ਉਸ ਨੇ ਆਪਣੇ ਲਈ ਸਹੀ ਜੀਵਨਸਾਥੀ ਦੀ ਚੋਣ ਕੀਤੀ ਹੈ ਜਾਂ ਨਹੀਂ। ਇਕ ਕੁੜੀ ਦੇ ਮਨ 'ਚ ਅਕਸਰ ਇਹੀ ਸਵਾਲ ਉੱਠਦੇ ਹਨ ਕਿ ਉਹ ਕਿਸ ਤਰ੍ਹਾਂ ਆਪਣੇ ਲਈ ਸਹੀ ਪਾਰਟਨਰ ਦੀ ਪਛਾਣ ਕਰੇ। ਅੱਜ ਅਸੀਂ ਤੁਹਾਡੀ ਇਸ ਸਮੱਸਿਆ ਦਾ ਹੱਲ ਲੱਭਦੇ ਹੋਏ ਤੁਹਾਨੂੰ ਦੱਸਾਂਗੇ ਕਿ ਆਪਣੇ ਲਈ ਪਾਰਟਨਰ ਦੀ ਚੋਣ ਕਰਦੇ ਸਮੇਂ ਕਿਹੜੀਆਂ ਗੱਲਾਂ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਉਹ ਤੁਹਾਡੇ ਲਈ ਪਰਫੈਕਟ ਹੈ।
1. ਤੁਹਾਡੀ ਨਰਾਜ਼ਗੀ ਨੂੰ ਸਮਝਦਾ ਹੋਵੇ
ਕੁੜੀਆਂ ਅਕਸਰ ਛੋਟੀਆਂ-ਛੋਟੀਆਂ ਗੱਲਾਂ 'ਤੇ ਨਰਾਜ਼ ਹੋ ਜਾਂਦੀਆਂ ਹਨ। ਜੇ ਤੁਹਾਡਾ ਪਾਰਟਨਰ ਤੁਹਾਡੀ ਨਰਾਜ਼ਗੀ ਨੂੰ ਸਮਝਦਾ ਹੈ ਅਤੇ ਤੁਹਾਨੂੰ ਮਨਾਉਣ 'ਚ ਮਾਹਰ ਹੈ ਤਾਂ ਤੁਸੀਂ ਸਮਝ ਜਾਓ ਕਿ ਉਹ ਤੁਹਾਡੇ ਲਈ ਪਰਫੈਕਟ ਹੈ। ਆਪਣੀ ਨਰਾਜ਼ਗੀ ਨੂੰ ਜ਼ਿਆਦਾ ਦੇਰ ਬਣਾਏ ਨਹੀਂ ਰੱਖਣਾ ਚਾਹੀਦਾ ਸਗੋਂ ਥੋੜ੍ਹੀ ਸਮਝਦਾਰੀ ਤੋਂ ਵੀ ਕੰਮ ਲੈਣਾ ਚਾਹੀਦਾ ਹੈ।
2. ਉਸ ਕੋਲ ਤੁਹਾਡੇ ਲਈ ਥੋੜ੍ਹਾ ਸਮਾਂ ਹੋਵੇ
ਪ੍ਰੇਮਿਕਾ ਹੋਵੇ ਜਾਂ ਪਤਨੀ, ਪਾਰਟਨਰ ਵਲੋਂ ਸਮਾਂ ਨਾ ਦੇਣ ਦੀ ਸ਼ਿਕਾਇਤ ਦੋਹਾਂ ਨੂੰ ਹੀ ਹੁੰਦੀ ਹੈ। ਇਹ ਗੱਲ ਠੀਕ ਹੈ ਕਿ ਉਹ ਤੁਹਾਡੇ ਕੋਲ ਹਰ ਵੇਲੇ ਨਹੀਂ ਹੋ ਸਕਦਾ ਪਰ ਉਸ ਦਾ ਇਸ ਤਰ੍ਹਾਂ ਕਰਨਾ ਕਿ ਉਹ ਤੁਹਾਡੇ ਕੋਲ ਹੋਣ ਦਾ ਕੋਈ ਮੌਕਾ ਨਹੀਂ ਛੱਡਦਾ ਇਹ ਜਾਹਰ ਕਰਦਾ ਹੈ ਕਿ ਉਹ ਤੁਹਾਡੇ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਹੈ।
3. ਤੁਹਾਡੇ ਸੁਪਨਿਆਂ ਨੂੰ ਸਮਝਦਾ ਹੋਵੇ
ਅੱਜ ਵੀ ਅਜਿਹੇ ਪਤੀ ਘੱਟ ਹੀ ਮਿਲਦੇ ਹਨ ਜਿਹੜੇ ਵਿਆਹ ਪਿੱਛੋਂ ਪਤਨੀ ਨੂੰ ਅਤੇ ਉਸ ਦੇ ਸੁਪਨਿਆਂ ਨੂੰ ਸਮਝਦੇ ਹੋਣ। ਜਿਸ ਨੂੰ ਤੁਸੀਂ ਆਪਣਾ ਜੀਵਨਸਾਥੀ ਚੁਣ ਰਹੇ ਹੋ ਜੇ ਉਹ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਕਦੇ ਵੀ ਧੋਖਾ ਨਾ ਦੇਣਾ।
4. ਕੁਝ ਹੱਦ ਤੱਕ ਇਕ ਤਰ੍ਹਾਂ ਦੀ ਸੋਚ
ਇਹ ਸੱਚ ਹੈ ਕਿ ਦੋ ਲੋਕਾਂ ਦੀ ਸੋਚ ਪੂਰੀ ਤਰ੍ਹਾਂ ਨਹੀਂ ਮਿਲਦੀ। ਫਿਰ ਵੀ ਵਿਆਹੁਤਾ ਜਿੰਦਗੀ 'ਚ ਕੁਝ ਫੈਸਲੇ ਅਜਿਹੇ ਹੁੰਦੇ ਹਨ ਜੋ ਆਪਸੀ ਸਹਿਮਤੀ ਨਾਲ ਲਏ ਜਾਂਦੇ ਹਨ। ਇਨ੍ਹਾਂ ਫੈਸਲਿਆਂ 'ਚ ਫੈਮਿਲੀ ਪਲਾਨਿੰਗ ਤੋਂ ਲੈ ਕੇ ਘਰ ਲੈਣ ਜਾਂ ਕਿਸੇ ਨਵੇਂ ਸ਼ਹਿਰ 'ਚ ਸ਼ਿਫਟ ਹੋਣ ਜਿਹੀਆਂ ਗੱਲਾਂ ਹੋ ਸਕਦੀਆਂ ਹਨ। ਇਨ੍ਹਾਂ ਮਾਮਲਿਆਂ 'ਤੇ ਪਹਿਲਾਂ ਹੀ ਗੱਲਬਾਤ ਕਰ ਲੈਣੀ ਚਾਹੀਦੀ ਹੈ।
5. ਜਿਹੋ ਜਿਹੇ ਹੋ ਉਸੇ ਤਰ੍ਹਾਂ ਦੇ ਹੀ ਰਹਿਣਾ
ਇਹ ਗੱਲ ਬਹੁਤ ਘੱਟ ਲੋਕ ਆਪਣੇ ਪਾਰਟਨਰ ਨੂੰ ਕਹਿ ਪਾਉਂਦੇ ਹਨ। ਭਾਵੇਂ ਤੁਹਾਡੇ 'ਚ ਕਿੰਨੀਆਂ ਹੀ ਕਮੀਆਂ ਹੋਣ ਪਰ ਤੁਹਾਡਾ ਪਾਰਟਨਰ ਤੁਹਾਨੂੰ ਉਨ੍ਹਾਂ ਕਮੀਆਂ ਨਾਲ ਅਪਣਾ ਲੈਂਦਾ ਹੈ ਤਾਂ ਤੁਸੀਂ ਸਮਝ ਜਾਓ ਕਿ ਤੁਸੀਂ ਆਪਣੇ ਲਈ ਸਹੀ ਪਾਰਟਨਰ ਦੀ ਚੋਣ ਕੀਤੀ ਹੈ।
6. ਵਿਆਹ ਉਸ ਲਈ ਸਿਰਫ ਵਿਆਹ ਨਾ ਹੋਵੇ
ਅਕਸਰ ਕੁਝ ਲੋਕ ਇਸ ਲਈ ਵਿਆਹ ਕਰਦੇ ਹਨ ਕਿਉਂਕਿ ਭਾਰਤੀ ਪਰੰਪਰਾ ਮੁਤਾਬਕ ਵਿਆਹ ਕਰਨਾ ਜ਼ਰੂਰੀ ਹੁੰਦਾ ਹੈ। ਜੇਕਰ ਤੁਹਾਡਾ ਪਾਰਟਨਰ ਤੁਹਾਡੇ ਨਾਲ ਸਿਰਫ ਵਿਆਹ ਨਹੀਂ ਕਰਨਾ ਚਾਹੁੰਦਾ ਬਲਕਿ ਪੂਰੀ ਜਿੰਦਗੀ ਤੁਹਾਡੇ ਨਾਲ ਬਿਤਾਉਣੀ ਚਾਹੁੰਦਾ ਹੈ ਤਾਂ ਉਹ ਤੁਹਾਡੇ ਲਈ ਪਰਫੈਕਟ ਹੈ।
7. ਤੁਹਾਡੇ ਨਾਲ ਸਮਾਂ ਬਿਤਾਉਣਾ ਉਸ ਨੂੰ ਚੰਗਾ ਲੱਗਦਾ ਹੈ
ਆਪਣੇ ਪਾਰਟਨਰ ਨਾਲ ਸਮਾਂ ਬਿਤਾਉਣਾ ਤੁਹਾਨੁੰ ਇਕ ਵੱਖਰੀ ਖੁਸ਼ੀ ਦਿੰਦਾ ਹੈ। ਉਹ ਪਲ ਤੁਹਾਡੇ ਲਈ ਖਾਸ ਹੁੰਦੇ ਹਨ। ਜੇ ਤੁਹਾਡੇ ਮਨ 'ਚ ਤੁਹਾਨੂੰ ਲੱਗਦਾ ਹੈ ਕਿ ਮੈਂ ਪੂਰੀ ਜਿੰਦਗੀ ਇਸ ਵਿਅਕਤੀ ਨਾਲ ਕੱਟ ਸਕਦੀ ਹਾਂ ਤਾਂ ਤੁਹਾਨੂੰ ਆਪਣੇ ਮਨ ਦੀ ਗੱਲ ਸੁਣ ਲੈਣੀ ਚਾਹੀਦੀ ਹੈ।
8. ਕਰਦਾ ਹੋਵੇ ਤੁਹਾਡੇ ਪਰਿਵਾਰ ਦਾ ਸਨਮਾਨ
ਜੇਕਰ ਮੁੰਡਾ ਤੁਹਾਡੇ ਮਾਤਾ-ਪਿਤਾ ਦਾ ਆਦਰ ਉਸੇ ਤਰ੍ਹਾਂ ਹੀ ਕਰਦਾ ਹੈ ਜਿਸ ਤਰ੍ਹਾਂ ਦਾ ਉਹ ਆਪਣੇ ਮਾਤਾ-ਪਿਤਾ ਦਾ ਆਦਰ ਕਰਦਾ ਹੈ ਤੁਸੀਂ ਸਮਝ ਸਕਦੇ ਹੋ ਕਿ ਉਹ ਤੁਹਾਡੇ ਲਈ ਪਰਫੈਕਟ ਹੈ।
9. ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਾ
ਬੇਸ਼ੱਕ ਮੁੰਡੇ ਲਈ ਆਪਣੀ ਨੌਕਰੀ 'ਤੇ ਧਿਆਨ ਦੇਣਾ ਜ਼ਰੂਰੀ ਹੈ ਪਰ ਇਸ ਦਾ ਮਤਲਬ ਇਹ ਨਹੀ ਕਿ ਉਹ ਤੁਹਾਡੀ ਪਰਵਾਹ ਨਾ ਕਰੇ। ਜੇ ਤੁਹਾਡਾ ਪਾਰਟਨਰ ਪ੍ਰੋਫੈਸ਼ਨਲ ਲਾਈਫ ਅਤੇ ਲਵ ਲਾਈਫ 'ਚ ਸੰਤੁਲਨ ਰੱਖ ਪਾ ਰਿਹਾ ਹੈ ਤਾਂ ਅਜਿਹੇ ਮੁੰਡੇ ਨੂੰ ਕਦੇ ਵੀ ਨਹੀਂ ਛੱਡਣਾ ਚਾਹੀਦਾ।
10. ਤੁਸੀਂ ਝਗੜਨ ਨਾਲੋਂ ਜ਼ਿਆਦਾ ਪਿਆਰ ਕਰਦੇ ਹੋਵੋ
ਕਹਿੰਦੇ ਹਨ ਕਿ ਝਗੜਨ ਨਾਲ ਪਿਆਰ ਵੱਧਦਾ ਹੈ ਪਰ ਇਹ ਝਗੜਾ ਕੁਝ ਹੱਦ ਤੱਕ ਠੀਕ ਹੈ। ਤੁਹਾਡੇ 'ਚ ਸਿਰਫ ਝਗੜਾ ਹੀ ਹੁੰਦਾ ਹੋਵੇ, ਪਿਆਰ ਨਹੀਂ ਤਾਂ ਇਹ ਬਿਲਕੁਲ ਵੀ ਸਹੀ ਨਹੀਂ ਹੈ। ਤੁਹਾਨੂੰ ਅਜਿਹੇ ਰਿਸ਼ਤੇ ਬਾਰੇ ਫਿਰ ਤੋਂ ਸੋਚ ਲੈਣਾ ਚਾਹੀਦਾ ਹੈ।
ਜਾਣੋ ਕਿਹੜੀਆਂ ਕਮੀਆਂ ਦੇ ਕਾਰਨ ਲੋਕ ਹੁੰਦੇ ਹਨ ਤਣਾਅ ਦਾ ਸ਼ਿਕਾਰ
NEXT STORY