ਜਲੰਧਰ— ਅਕਸਰ ਲੋਕਾਂ ਨੂੰ ਕਬਜ਼, ਗੈਸ ਜਿਹੀਆਂ ਕਈ ਪਰੇਸ਼ਾਨੀਆਂ ਹੋਣਾ ਆਮ ਗੱਲ ਹੈ। ਖਾਣ-ਪੀਣ 'ਚ ਲਾਪਰਵਾਹੀ ਕਾਰਨ ਇਹ ਪਰੇਸ਼ਾਨੀ ਆਮ ਤੌਰ 'ਤੇ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਇਸ ਸਮੱਸਿਆ ਦੇ ਹੱਲ ਬਾਰੇ ਦੱਸ ਰਹੇ ਹਾਂ।
1. ਇਸ ਸਮੱਸਿਆ ਨੂੰ ਸ਼ਹਿਤੂਤ ਖਾਣ ਨਾਲ ਦੂਰ ਕੀਤਾ ਜਾ ਸਕਦਾ ਹੈ।
2. ਸ਼ਹਿਤੂਤ ਦੀ ਤਾਸੀਰ ਠੰਡੀ ਹੁੰਦੀ ਹੈ। ਇਹ ਐਸੀਡਿਟੀ ਅਤੇ ਗੈਸ ਵਰਗੀਆਂ ਮੁਸ਼ਕਲਾਂ ਨਾਲ ਲੜਨ 'ਚ ਬਹੁਤ ਮਦਦਗਾਰ ਹੁੰਦਾ ਹੈ। ਇਸ 'ਚ ਪੋਟਾਸ਼ੀਅਮ, ਵਿਟਾਮਿਨ ਏ ਅਤੇ ਫਾਸਫੋਰਸ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ।
3. ਸ਼ਹਿਤੂਤ ਖਾਣ ਨਾਲ ਪਾਚਨ ਸ਼ਕਤੀ ਠੀਕ ਰਹਿੰਦੀ ਹੈ। ਸਰਦੀ-ਜੁਕਾਮ 'ਚ ਇਹ ਬਹੁਤ ਫਾਇਦੇਮੰਦ ਹੁੰਦਾ ਹੈ।
4. ਸ਼ਹਿਤੂਤ ਖਾਣ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ। ਨਾਲ ਹੀ ਇਹ ਵੱਧਦੀ ਉਮਰ ਦੇ ਲੱਛਣਾਂ ਨੂੰ ਰੋਕਦਾ ਹੈ।
5. ਗਰਮੀਆਂ 'ਚ ਦਿਨ ਵੇਲੇ ਸ਼ਹਿਤੂਤ ਖਾਣ ਨਾਲ ਪਿੱਤ ਅਤੇ ਖੂਨ ਦੀ ਗੜਬੜੀ ਦੂਰ ਹੁੰਦੀ ਹੈ। ਜੇ ਤੁਹਾਡੇ ਗਲੇ 'ਚ ਜਲਨ ਜਾਂ ਸੋਜ ਹੈ ਤਾਂ ਤੁਸੀਂ ਸ਼ਹਿਤੂਤ ਦਾ ਰਸ ਪੀਓ।
6. ਚਿਹਰੇ ਦੀਆਂ ਝੁਰੜੀਆਂ ਨੂੰ ਖਤਮ ਕਰਨਾ ਹੋਵੇ ਤਾਂ ਨਿਯਮਿਤ ਰੂਪ 'ਚ ਸ਼ਹਿਤੂਤ ਖਾਣਾ ਚਾਹੀਦਾ ਹੈ। ਇਸ 'ਚ 79 ਤੋਂ ਜ਼ਿਆਦਾ ਐਂਟੀ ਆਕਸੀਡੈਂਟ ਪਾਏ ਜਾਂਦੇ ਹਨ, ਜੋ ਚਿਹਰੇ 'ਤੇ ਨਿਖਾਰ ਲਿਆਉਂਦੇ ਹਨ।
ਅਜਿਹੀਆਂ ਗਲਤੀਆਂ ਜੋ ਪਹੁੰਚਾ ਸਕਦੀਆਂ ਹਨ ਦਿਮਾਗ ਨੂੰ ਨੁਕਸਾਨ
NEXT STORY