ਮੁੰਬਈ- ਪੱਛਮੀ ਪਹਿਰਾਵੇ ’ਚ ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਟਾਪ ਪਹਿਨੇ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ ਗਰਮੀਆਂ ਦੇ ਮੌਸਮ ਵਿਚ ਮੁਟਿਆਰਾਂ ਨੂੰ ਕਾਟਨ ਦੀ ਟਾਪ ਕੁੜਤੀ ਬਹੁਤ ਪਸੰਦ ਆ ਰਹੀ ਹੈ। ਇਹ ਮੁਟਿਆਰਾਂ ਨੂੰ ਬਹੁਤ ਸਿੰਪਲ ਸੋਬਰ ਲੁਕ ਦਿੰਦੀ ਹੈ। ਇਹ ਟਾਪ ਕੁੜਤੀ ਟਾਪ ਤੋਂ ਕੁਝ ਲੰਬੀ ਜਾਂ ਕੁੜਤੀ ਤੋਂ ਥੋੜ੍ਹੀ ਛੋਟੀ ਹੁੰਦੀ ਹੈ ਜਿਸ ਦੇ ਕਾਰਨ ਇਸਨੂੰ ਟਾਪ ਕੁੜਤੀ ਕਿਹਾ ਜਾਂਦਾ ਹੈ। ਇਹ ਜ਼ਿਆਦਾਤਰ ਕਾਟਨ ਦੇ ਕੱਪੜੇ ਨਾਲ ਬਣੀ ਹੁੰਦੀ ਹੈ। ਇਨ੍ਹਾਂ ’ਤੇ ਤਰ੍ਹਾਂ-ਤਰ੍ਹਾਂ ਦੀ ਕਢਾਈ ਕੀਤੀ ਗਈ ਹੁੰਦੀ ਹੈ ਜੋ ਇਸਨੂੰ ਹੋਰ ਵੀ ਸੁੰਦਰ ਬਣਾਉਂਦੀ ਹੈ। ਇਸ ਤਰ੍ਹਾਂ ਦੀ ਟਾਪ ਕੁੜਤੀ ਨੂੰ ਮੁਟਿਆਰਾਂ ਜੀਨਸ ਨਾਲ ਜ਼ਿਆਦਾ ਪਹਿਨਣਾ ਪਸੰਦ ਕਰ ਰਹੀਆਂ ਹਨ। ਦੂਜੇ ਪਾਸੇ ਕੁਝ ਮੁਟਿਆਰਾਂ ਨੂੰ ਪਲਾਜ਼ੋ ਪੈਂਟ, ਪਲੇਅਰ, ਲਾਂਗ ਸਕਰਟ, ਟ੍ਰਾਊਜ਼ਰ ਆਦਿ ਨਾਲ ਵੀ ਇਸ ਤਰ੍ਹਾਂ ਦੀ ਕੁੜਤੀ ਪਹਿਨੇ ਦੇਖਿਆ ਜਾ ਸਕਦਾ ਹੈ।
ਇਹ ਟਾਪ ਕੁੜਤੀ ਫੁੱਲ ਸਲੀਵਸ ਵਿਚ ਆਉਂਦੀ ਹੈ। ਕੁੜਤੀ ਪਤਲੀ, ਖੁੱਲ੍ਹੀ ਅਤੇ ਹਵਾਦਾਰ ਹੁੰਦੀ ਹੈ ਜਿਸ ਦੇ ਕਾਰਨ ਹੀ ਗਰਮੀਆਂ ਵਿਚ ਮੁਟਿਆਰਾਂ ਨੂੰ ਇਹ ਬਹੁਤ ਰਾਹਤ ਪਹੁੰਚਾਉਂਦੀ ਹੈ। ਇਹ ਬਹੁਤ ਕੰਫਰਟੇਬਲ ਹੁੰਦੀ ਹੈ ਜਿਸ ਦੇ ਕਾਰਨ ਮੁਟਿਆਰਾਂ ਇਸਨੂੰ ਆਸਾਨੀ ਨਾਲ ਦਿਨਭਰ ਪਹਿਨ ਸਕਦੀਆਂ ਹਨ। ਇਸ ਤਰ੍ਹਾਂ ਦੀਆਂ ਟਾਪ ਕੁੜਤੀਆਂ ਵਿਚ ਮੁਟਿਆਰਾਂ ਨੂੰ ਜ਼ਿਆਦਾਤਰ ਵ੍ਹਾਈਟ, ਬਲੈਕ, ਯੈਲੋ, ਲਾਈਟ ਪਿੰਕ, ਰੈੱਡ, ਬਲਿਊ ਆਦਿ ਰੰਗ ਦੀਆਂ ਕੁੜਤੀਆਂ ਜ਼ਿਆਦਾ ਪਸੰਦ ਆ ਰਹੀਆਂ ਹਨ। ਇਨ੍ਹਾਂ ’ਤੇ ਕੀਤੀ ਗਈ ਕਢਾਈ ਇਨ੍ਹਾਂ ਟਾਪ ਕੁੜਤੀਆਂ ਦੀ ਖੂਬਸੂਰਤੀ ਨੂੰ ਹੋਰ ਵਧਾਉਂਦੀ ਹੈ। ਇਹ ਸਕੂਲ ਅਤੇ ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਦਫਤਰ ਜਾਣ ਵਾਲੀਆਂ ਮੁਟਿਆਰਾਂ ਅਤੇ ਔਰਤਾਂ ਦੀ ਵੀ ਪਹਿਲੀ ਪਸੰਦ ਬਣੀ ਹੋਈ ਹੈ।
ੂਦੂਜੇ ਪਾਸੇ ਮਾਰਕੀਟ ਵਿਚ ਇਹ ਟਾਪ ਕੁੜੀਆਂ ਕਈ ਡਿਜ਼ਾਈਨਾਂ ਵਿਚ ਮਿਲ ਜਾਂਦੀਆਂ ਹਨ ਜਿਨ੍ਹਾਂ ਵਿਚ ਮੁਟਿਆਰਾਂ ਨੂੰ ਸਭ ਤੋਂ ਜ਼ਿਆਦਾ ਇਸ ਤਰ੍ਹਾਂ ਦੀਆਂ ਕਾਟਨ ਅਤੇ ਕਢਾਈ ਡਿਜ਼ਾਈਨ ਵਾਲੀਆਂ ਟਾਪ ਕੁੜਤੀਆਂ ਪਸੰਦ ਆ ਰਹੀਆਂ ਹਨ। ਇਸ ਵਿਚ ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੀ ਡਿਜ਼ਾਈਨਰ ਨੈੱਕ ਵਾਲੀਆਂ ਟਾਪ ਕੁੜਤੀਆਂ ਪਹਿਨੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਵਿਚ ਵੀ-ਨੈੱਕ ਤੋਂ ਲੈ ਕੇ ਰਾਊਂਡ ਨੈੱਕ, ਵੋਟ ਨੈੱਕ, ਕਾਲਰ ਨੈੱਕ ਆਦਿ ਡਿਜ਼ਾਈਨ ਦੀਆਂ ਟਾਪ ਕੁੜਤੀਆਂ ਮਿਲ ਜਾਂਦੀਆਂ ਹਨ, ਜਿਨ੍ਹਾਂ ਵਿਚ ਮੁਟਿਆਰਾਂ ਅਤੇ ਔਰਤਾਂ ਆਪਣੀ ਪਸੰਦ ਦੇ ਹਿਸਾਬ ਨਾਲ ਖਰੀਦ ਰਹੀਆਂ ਹਨ। ਇਨ੍ਹਾਂ ਦੇ ਨਾਲ ਮੁਟਿਆਰਾਂ ਖੁੱਲ੍ਹੇ ਵਾਲ ਦੇ ਸਟਾਈਲ ਤੋਂ ਲੈ ਕੇ ਪੋਨੀ, ਹਾਫ ਪੋਨੀ, ਗੁੱਤ ਆਦਿ ਕਰਨਾ ਪਸੰਦ ਕਰ ਰਹੀਆਂ ਹਨ। ਜੁੱਤੀ ਵਿਚ ਮੁਟਿਆਰਾਂ ਇਨ੍ਹਾਂ ਨਾਲ ਫਲੈਟ, ਸੈਂਡਲ, ਜੁੱਤੀ, ਵੈਲੀ ਆਦਿ ਤੋਂ ਲੈ ਕੇ ਸਪੋਰਟਸ ਸ਼ੂਜ ਅਤੇ ਸਨੀਕਰਸ ਪਹਿਨਣਾ ਵੀ ਪਸੰਦ ਕਰ ਰਹੀਆਂ ਹਨ।
ਪੁਰਾਣਾ ਰੇਸ਼ਾ, ਜ਼ੁਕਾਮ, ਸਾਹ ਦੀ ਅਲਰਜੀ, ਦਮਾ-ਅਸਥਮਾ 'ਚ ਵਰਦਾਨ ਸਾਬਿਤ ਹੋ ਰਹੀ ਇਹ ਦੇਸੀ ਦਵਾਈ
NEXT STORY