ਜਲੰਧਰ (ਬਿਊਰੋ) - ਵੈਸਟਰਨ ਡਰੈੱਸ ’ਚ ਮੁਟਿਆਰਾਂ ਨੂੰ ਸਭ ਤੋਂ ਵੱਧ ਜੀਨਸ-ਟਾਪ ਪਹਿਨਣਾ ਪਸੰਦ ਹੁੰਦਾ ਹੈ। ਜ਼ਿਆਦਾਤਰ ਸਕੂਲ, ਕਾਲਜ ਅਤੇ ਦਫਤਰ ਜਾਣ ਵਾਲੀਆਂ ਕੁੜੀਆਂ ਨੂੰ ਜੀਨਸ-ਟਾਪ ਪਹਿਨੇ ਵੇਖਿਆ ਜਾ ਸਕਦਾ ਹੈ। ਜਿੱਥੇ ਪਹਿਲਾਂ ਮੁਟਿਆਰਾਂ ਜੀਨਸ ਦੇ ਨਾਲ ਬੈਲੂਨ ਸ਼ੇਪ, ਟੀ-ਸ਼ਰਟ ਟਾਈਪ, ਸ਼ਰਟ ਟਾਈਪ ਅਤੇ ਸ਼ਾਰਟ ਫ੍ਰਾਕ ਟਾਈਪ ਟਾਪ ਪਹਿਨਣਾ ਪਸੰਦ ਕਰਦੀਆਂ ਸਨ, ਉਥੇ ਹੀ ਅੱਜਕੱਲ ਮੁਟਿਆਰਾਂ ਨੂੰ ਆਫ ਸ਼ੋਲਡਰ ਟਾਪ, ਵਨ ਸ਼ੋਲਡਰ ਟਾਪ, ਰਫਲਡ ਟਾਪ ਅਤੇ ਹੋਰ ਟ੍ਰੈਂਡੀ ਟਾਪ ਪਹਿਨੇ ਵੇਖਿਆ ਜਾ ਸਕਦਾ ਹੈ, ਜੋ ਕਿ ਉਨ੍ਹਾਂ ਨੂੰ ਬਹੁਤ ਆਕਰਸ਼ਕ ਦਿਖ ਦਿੰਦੇ ਹਨ।
ਇਨ੍ਹੀਂ ਦਿਨੀਂ ਬਾਜ਼ਾਰ ’ਚ ਕਈ ਤਰ੍ਹਾਂ ਦੇ ਟ੍ਰੈਂਡੀ ਟਾਪ ਮੁਹੱਈਆ ਹਨ। ਇਨ੍ਹਾਂ ਟਾਪਜ਼ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ’ਚ ਮੁਟਿਆਰਾਂ ਨੂੰ ਬਹੁਤ ਸਾਰੇ ਆਪਸ਼ਨਜ਼ ਮਿਲ ਜਾਂਦੇ ਹਨ। ਹਰ ਮੁਟਿਆਰ ਜੋ ਵੀ ਟ੍ਰੈਂਡੀ ਦਿੱਖ ਪਾਉਣਾ ਚਾਹੁੰਦੀ ਹੈ, ਉਹ ਆਪਣੇ ਅਲਮਾਰੀ ’ਚ ਇਸ ਤਰ੍ਹਾਂ ਦੇ ਟ੍ਰੈਂਡੀ ਟਾਪ ਨੂੰ ਜ਼ਰੂਰ ਸ਼ਾਮਲ ਕਰਦੀ ਹੈ। ਟ੍ਰੈਂਡੀ ਟਾਪ ਦੀ ਖਾਸੀਅਤ ਇਹ ਹੈ ਕਿ ਇਹ ਮੁਟਿਆਰਾਂ ਨੂੰ ਹਰ ਮੌਕੇ ’ਤੇ ਪ੍ਰਫੈਕਟ ਦਿੱਖ ਦਿੰਦੇ ਹਨ। ਇਨ੍ਹਾਂ ਨੂੰ ਮੁਟਿਆਰਾਂ ਸ਼ਾਪਿੰਗ, ਕਾਲਜ, ਪਿਕਨਿਕ, ਆਊਟਿੰਗ, ਆਫਿਸ ਤੋਂ ਲੈ ਕੇ ਪਾਰਟੀਆਂ ਅਤੇ ਵਿਆਹਾਂ ’ਚ ਵੀ ਪਹਿਨ ਰਹੀਆਂ ਹਨ। ਇਹ ਟਾਪਜ਼ ਦੂਜੇ ਟਾਪਜ਼ ਦੇ ਮੁਕਾਬਲੇ ਡਿਜ਼ਾਈਨਰ ਅਤੇ ਥੋੜ੍ਹਾ ਹਟ ਕੇ ਹੁੰਦੇ ਹਨ, ਜੋ ਕਿ ਮੁਟਿਆਰਾਂ ਨੂੰ ਸ਼ਾਹੀ ਦਿੱਖ ਵੀ ਦਿੰਦੇ ਹਨ।
ਉਥੇ ਹੀ ਔਰਤਾਂ ਲਈ ਵੀ ਇਹ ਟਾਪ ਪਹਿਨਣ ’ਚ ਬੇਹੱਦ ਆਰਾਮਦਾਇਕ ਹਨ। ਇਨ੍ਹਾਂ ਟਾਪਜ਼ ਨੂੰ ਮੁਟਿਆਰਾਂ ਜ਼ਿਆਦਾਤਰ ਜੀਨਸ ਅਤੇ ਫਾਰਮਲ ਪੈਂਟ ਦੇ ਨਾਲ ਪਹਿਣ ਰਹੀਆਂ ਹਨ। ਉੱਥੇ ਹੀ, ਕੁਝ ਮੁਟਿਆਰਾਂ ਨੂੰ ਕਾਰਗੋ ਪੈਂਟ ਦੇ ਨਾਲ ਵੀ ਇਸ ਤਰ੍ਹਾਂ ਦੇ ਟਾਪ ਪਹਿਨੇ ਵੇਖਿਆ ਜਾ ਸਕਦਾ ਹੈ। ਇਸ ਤਰ੍ਹਾਂ ਦੇ ਟ੍ਰੈਂਡੀ ਟਾਪ ਮੁਟਿਆਰਾਂ ਨੂੰ ਹਲਕੇ ਰੰਗਾਂ ’ਚ ਜ਼ਿਆਦਾ ਪਸੰਦ ਆ ਰਹੇ ਹਨ, ਜੋ ਕਿ ਗਰਮੀਆਂ ਦੇ ਮੌਸਮ ’ਚ ਉਨ੍ਹਾਂ ਨੂੰ ਕਾਫ਼ੀ ਕੂਲ ਅਤੇ ਕੰਫਰਟੇਬਲ ਦਿੱਖ ਦਿੰਦੇ ਹਨ।
ਲਾਈਫ ਸਟਾਈਲ : ਮੁਟਿਆਰਾਂ ਨੂੰ ਕੂਲ ਲੁੱਕ ਦੇ ਰਹੀਆਂ ਰਿਪਡ ਜੀਨਸ
NEXT STORY