ਮੁੰਬਈ— ਕਪੂਰ ਭੈਣਾਂ ਦੇ ਫੈਸ਼ਨ ਦੀ ਸਾਰੀ ਦੁਨੀਆ ਦੀਵਾਨੀ ਹੈ। ਕਰੀਨਾ ਦੀ ਸਟਾਈਲਿਸ਼ ਕੱਪੜਿਆਂ ਦੀਆਂ ਤਸਵੀਰਾਂ ਤਾਂ ਰੋਜ਼ਾਨਾ ਅੱਪਡੇਟ ਹੁੰਦੀਆਂ ਰਹਿੰਦੀਆਂ ਹਨ ਪਰ ਫੈਸ਼ਨ ਦੇ ਮਾਮਲੇ 'ਚ ਉਸ ਦੀ ਵੱਡੀ ਭੈਣ ਕਰੀਸ਼ਮਾ ਕਿਸੇ ਤੋਂ ਘੱਟ ਨਹੀਂ ਹੈ। ਅੱਜ-ਕਲ੍ਹ ਕਰੀਸ਼ਮਾ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਅਪਲੋਡ ਹੋ ਰਹੀ ਫੋਟੋ 'ਚ ਫੈਸ਼ਨ ਸਵੈਗ ਸਾਫ ਦੇਖਿਆ ਜਾ ਸਕਦਾ ਹੈ। ਅੱਜ-ਕਲ੍ਹ ਕਰੀਸ਼ਮਾ ਲਗਾਤਾਰ ਫੈਸ਼ਨ ਅੱਪਡੇਟ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਕਰੀਸ਼ਮਾ ਦਾ ਜਲਵਾ ਹੁਣ ਵੀ ਪਹਿਲਾਂ ਦੀ ਤਰ੍ਹਾਂ ਕਾਇਮ ਹੈ।
ਹਾਲ 'ਚ ਹੀ ਕਰੀਸ਼ਮਾ ਨੇ ਪਾਇਲ ਖੰਡਵਾਲਾ ਦਾ ਡਿਜ਼ਾਈਨ ਕੀਤੇ ਕੱਪੜੇ ਪਾਏ, ਜਿੰਨ੍ਹਾਂ 'ਚ ਉਹ ਬਹੁਤ ਖੂਬਸੂਰਤ ਲੱਗ ਰਹੀ ਸੀ। ਰੈੱਡ ਰੰਗ ਦੀ ਹਾਈ ਨੈੱਕ ਕੇਪ ਸਲੀਵ ਸਟਾਈਲ ਟੋਪ ਨਾਲ ਵਾਈਡ ਲੈਗਸ ਪੈਂਟ ਡਰੈੱਸ ਉਸ ਨੂੰ ਇਕ ਵੱਖਰੀ ਲੁਕ ਦੇ ਰਹੀ ਸੀ। ਵਾਈਟ ਰੰਗ ਦੀ ਇਸ ਪੈਂਟ ਦੇ ਸੱਜੇ ਪਾਸੇ ਪੱਤੇ ਦੀ ਪੇਟਿੰਗ ਕੀਤੀ ਹੋਈ ਸੀ।
ਮੇਕਅੱਪ ਦੀ ਗੱਲ ਕਰੀਏ ਤਾਂ ਰੈੱਡ ਰੰਗ ਦੀ ਡਾਰਕ ਲਿਪਸਟਿਕ ਅਤੇ ਹਾਫ ਹੇਅਰ ਇਸ ਡਰੈੱਸ ਨਾਲ ਕਰੀਸ਼ਮਾ ਨੂੰ ਬਹੁਤ ਵਧੀਆ ਲੁਕ ਦੇ ਰਹੇ ਸਨ। ਸਟਾਈਲਿਸ਼ ਦਿੱਸਣ ਲਈ ਤੁਸੀਂ ਵੀ ਇਸ ਡਿਜ਼ਾਈਨ ਦੀ ਡਰੈੱਸਾਂ ਨੂੰ ਟ੍ਰਾਈ ਕਰ ਸਕਦੇ ਹੋ।
ਭਿਓਂ ਕੇ ਬਾਦਾਮ ਖਾਣ ਨਾਲ ਹੋਣਗੇ ਇਹ ਲਾਭ
NEXT STORY