ਵੈੱਬ ਡੈਸਕ- ਅੱਜ-ਕੱਲ੍ਹ ਦੇ ਸਮੇਂ ਵਿੱਚ ਜੇਕਰ ਲੋਕਾਂ ਕੋਲ ਕਾਰ ਵੀ ਹੁੰਦੀ ਹੈ ਤਾਂ ਵੀ ਉਹ ਆਪਣੇ ਕੰਮ ਲਈ ਟੈਕਸੀ ਦੀ ਹੀ ਵਰਤੋਂ ਕਰਦੇ ਹਨ। ਪਾਰਕਿੰਗ ਦੀ ਪਰੇਸ਼ਾਨੀ ਤੋਂ ਬਚਣ ਲਈ ਜ਼ਿਆਦਾਤਰ ਲੋਕ ਨਿੱਜੀ ਕਾਰਾਂ ਦੀ ਬਜਾਏ ਕੈਬ ‘ਤੇ ਭਰੋਸਾ ਕਰਦੇ ਹਨ। ਉਂਝ ਵੀ, ਡਿਜੀਟਲ ਦੁਨੀਆ ਵਿੱਚ ਹੁਣ ਕੈਬ ਲੈਣਾ ਆਲੂ ਟਿੱਕੀ ਖਾਣ ਜਿੰਨਾ ਆਸਾਨ ਹੋ ਗਿਆ ਹੈ। ਹਾਲਾਂਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਕੈਬ ਸਾਡੇ ਲਈ ਮੁਸੀਬਤ ਬਣ ਜਾਂਦੀ ਹੈ। ਅਜਿਹੀ ਹੀ ਇੱਕ ਘਟਨਾ ਇਨ੍ਹੀਂ ਦਿਨੀਂ ਲੋਕਾਂ ਵਿੱਚ ਚਰਚਾ ਵਿੱਚ ਹੈ।
ਇਹ ਵੀ ਪੜ੍ਹੋ-ਚਿਹਰੇ 'ਤੇ ਚਾਹੁੰਦੇ ਹੋ ਗੁਲਾਬੀ ਨਿਖਾਰ ਤਾਂ ਇੰਝ ਕਰੋ ਚੁਕੰਦਰ ਦਾ ਇਸਤੇਮਾਲ
ਜਦੋਂ ਵੀ ਅਸੀਂ ਆਪਣੀ ਕੈਬ ਬੁੱਕ ਕਰਦੇ ਹਾਂ, ਸਭ ਤੋਂ ਪਹਿਲਾਂ ਸਾਨੂੰ ਡਰਾਈਵਰ ਦੀ ਡੀਟੇਲ ਆ ਜਾਂਦੀ ਹੈ। ਜਿਸ ਤੋਂ ਬਾਅਦ ਅਸੀਂ ਉਸ ਨਾਲ ਗੱਲ ਕਰਦੇ ਹਾਂ ਅਤੇ ਉਸ ਨੂੰ ਆਪਣੀ ਲੋਕੇਸ਼ਨ ਅਤੇ ਪੈਮੇਂਟ ਬਾਰੇ ਦੱਸਦੇ ਹਾਂ। ਜਿਸ ਤੋਂ ਬਾਅਦ ਡਰਾਈਵਰ ਸਾਡੇ ਕੋਲ ਆਉਂਦਾ ਹੈ। ਹਾਲਾਂਕਿ ਇਨ੍ਹੀਂ ਦਿਨੀਂ ਜੋ ਖ਼ਬਰ ਸਾਹਮਣੇ ਆਈ ਹੈ। ਇਸ ਵਿੱਚ ਡਰਾਈਵਰ ਨੇ ਅਜਿਹੀ ਗੱਲ ਕਹੀ ਕਿ ਗਾਹਕ ਨੂੰ ਆਪਣੀ ਯਾਤਰਾ ਕੈਂਸਲ ਕਰਨੀ ਪਈ।
ਇਹ ਵੀ ਪੜ੍ਹੋ-ਢਿੱਡ 'ਚ ਕੈਂਸਰ ਹੋਣ 'ਤੇ ਦਿਖਾਈ ਦਿੰਦੇ ਨੇ ਇਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰ ਅੰਦਾਜ਼
ਯਾਤਰੀ ਨੇ ਕੈਬ ਡਰਾਈਵਰ ਨਾਲ ਆਪਣਾ ਡਰਾਉਣਾ ਅਨੁਭਵ ਸ਼ੇਅਰ ਕੀਤਾ ਅਤੇ ਲਿਖਿਆ ਕਿ ਮੈਂ ਆਪਣੇ ਲੋਕੇਸ਼ਨ ‘ਤੇ ਹਾਂ, ਮੈਂ ਆਨੰਦ ਵਿਹਾਰ ਟਰਮੀਨਲ ਜਾਣਾ ਹੈ, ਕਿਰਪਾ ਕਰਕੇ ਆ ਜਾਓ। ਜਿਸ ‘ਤੇ ਡਰਾਈਵਰ ਨੇ ਅਜਿਹਾ ਜਵਾਬ ਲਿਖਿਆ ਕਿ ਯਾਤਰੀ ਨੂੰ ਡਰ ਦੇ ਮਾਰੇ ਆਪਣੀ ਕੈਬ ਕੈਂਸਲ ਕਰਨੀ ਪਈ। ਅਸਲ ‘ਚ ਡਰਾਈਵਰ ਨੇ ਜਵਾਬ ‘ਚ ਲਿਖਿਆ ਹੈ ਕਿ ਮੈਂ ਖੁਸ਼ੀ-ਖੁਸ਼ੀ ਤੁਹਾਨੂੰ ਕਿਡਨੈਪ ਕਰਨ ਆਵਾਂਗਾ।
ਇਹ ਵੀ ਪੜ੍ਹੋ- ਸਰਦੀਆਂ 'ਚ ਜ਼ਰੂਰ ਖਾਓ 'ਪਪੀਤਾ', ਕੈਂਸਰ ਸਣੇ ਸਰੀਰ ਦੇ ਕਈ ਰੋਗ ਹੋਣਗੇ ਦੂਰ
ਇਸ ਚੈਟ ਦਾ ਸਕਰੀਨ ਸ਼ਾਟ ਲੈਂਦੇ ਹੋਏ ਯਾਤਰੀ ਨੇ ਲਿਖਿਆ ਕਿ ਮੈਂ ਅਸਲ ਵਿੱਚ ਕੰਬ ਰਿਹਾ ਹਾਂ। ਇੱਕ ਘੰਟੇ ਵਿੱਚ ਮੇਰੀ ਟ੍ਰੇਨ ਹੈ। ਰੱਬ ਜਾਣਦਾ ਹੈ ਕਿ ਮੈਂ ਸਮੇਂ ਸਿਰ ਸਟੇਸ਼ਨ ‘ਤੇ ਪਹੁੰਚ ਸਕਾਂਗਾ ਜਾਂ ਨਹੀਂ। ਇਹ ਪੋਸਟ ਇੰਟਰਨੈੱਟ ‘ਤੇ ਆਉਂਦੇ ਹੀ ਵਾਇਰਲ ਹੋ ਗਈ ਅਤੇ ਲੋਕ ਇਸ ‘ਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਰਦੀਆਂ 'ਚ ਫਟੀਆਂ ਅੱਡੀਆਂ ਤੋਂ ਨਿਜ਼ਾਤ ਪਾਉਣ ਲਈ ਅਪਣਾਓ ਇਹ ਕਾਰਗਰ ਘਰੇਲੂ ਨੁਸਖ਼ੇ
NEXT STORY