ਮੁੰਬਈ—ਭਾਰਤ 'ਚ ਵਿਆਹ ਨੂੰ ਪਵਿੱਤਰ ਬੰਧਨ ਮੰਨਿਆ ਜਾਂਦਾ ਹੈ ਅਤੇ ਇੱਥੇ ਰਹਿਣ ਵਾਲੇ ਵਿਆਹ ਨੂੰ ਪਵਿੱਤਰ ਬੰਧਨ ਮੰਨਿਆ ਜਾਂਦਾ ਹੈ ਅਤੇ ਇੱਥੇ ਰਹਿਣ ਵਾਲੇ ਸਾਰੇ ਇਸ ਨੂੰ ਨਿਭਾਉਂਣ ਦੇ ਲਈ ਹੀ ਸਮਾਜਿਕ ਤੌਰ 'ਤੇ ਮੰਨਿਆ ਜਾਂਦਾ ਹੈ ਚਾਹੇ ਵਿਆਹ ਦੀ ਕਾਮਯਾਬੀ ਕਈ ਗੱਲਾਂ 'ਤੇ ਨਿਰਭਰ ਕਰਦੀ ਹੈ ਪਰ ਸਚਾਈ ਇਹ ਹੈ ਕਿ ਅੱਜ ਵੀ ਜ਼ਿਆਦਾਕਰ ਔਰਤਾਂ ਆਪਣੇ ਨਾਕਾਮ, ਅਸਫਲ ਵਿਆਹ ਨੂੰ ਉਮਰ ਭਰ ਝੱਲ ਦੀ ਹੈ ਪਰ ਕੀ ਉਹ ਇਸ ਤਰ੍ਹਾਂ ਦੇ ਵਿਆਹ 'ਚ ਬਣੀ ਰਹਿੰਦੀ ਹੈ ? ਕਿਉਂ ਕੋਈ ਫੈਸਲਾ ਲੈ ਕੇ ਅਲੱਗ ਹੋਣ ਦੀ ਹਿਮਤ ਨਹੀਂ ਕਰ ਪਾਉਂਦੀ ?
ਇਨ੍ਹਾਂ ਸਭ ਦੇ ਪਿੱਛੇ ਕਈ ਕਾਰਨ ਹਨ ਜਿਨ੍ਹਾਂ ਚੋਂ ਕੁਝ ਇਸ ਪ੍ਰਕਾਰ ਹਨ..
1. ਜ਼ਿਆਦਾਤਰ ਲੜਕੀਆਂ ਨੂੰ ਘਰਾਂ 'ਚ ਇਹ ਸਿਖਾਇਆ ਜਾਂਦਾ ਹੈ ਕਿ ਉਸ ਨੂੰ ਪਰਾਏ ਘਰ ਜਾਣਾ ਹੈ ,ਉਸ ਨੂੰ ਸ਼ਾਤ ਰਹਿਣਾ ਹੈ, ਗੁੱਸਾ ਨਹੀਂ ਕਰਨਾ ਆਦਿ । ਜਿਸ ਨਾਲ ਉਹ ਦੌਨੋ ਘਰਾਂ ਚੋਂ ਇੱਕ ਘਰ ਨੂੰ ਵੀ ਪੂਰੀ ਤਰ੍ਹਾਂ ਆਪਣਾ ਨਹੀਂ ਸਮਝ ਪਾਉਂਦੀ ਉਹ ਅਡਜੱਸਟ ਹੀ ਕਰਦੀ ਰਹਿੰਦੀ ਹੈ।
2.ਸਾਡਾ ਸਮਾਜ ਤਲਾਕਸ਼ੁਦਾ ਔਰਤਾਂ ਨੂੰ ਸਨਮਾਨ ਦੀ ਨਜ਼ਰ ਨਾਲ ਨਹੀਂ ਦੇਖਦਾ ਇਸ ਲਈ ਸਭ ਕੁਝ ਸਹਿੰਦੇ ਹੋਏ ਇੱਕ ਵਿਆਹ ਨੂੰ ਬਣਾਈ ਰੱਖਣ ਦੇ ਲਈ ਇੱਕ ਔਰਤ ਅਖੀਰ ਤੱਕ ਆਪਣਾ ਸਭ ਕੁਝ ਦੇਣ ਨੂੰ ਤਿਆਰ ਰਹਿੰਦੀ ਹੈ।
3. ਕਿਸੇ ਵੀ ਨਾਕਾਮ ਵਿਆਹ 'ਚ ਬਣੇ ਰਹਿਣ ਦੀ ਸਭ ਤੋਂ ਵੱਡੀ ਵਜ੍ਹਾਂ ਬੱਚੇ ਹੁੰਦੇ ਹਨ। ਬੱਚਿਆ ਨੂੰ ਦੌਨਾਂ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਪਤੀ ਤੋਂ ਅਲੱਗ ਹੋ ਕੇ ਉਨ੍ਹਾਂ ਦਾ ਕੀ ਭਵਿੱਖ ਹੋਵੇਗਾ ਇਹ ਸੋਚਕਰ ਜ਼ਿਆਦਾਤਰ ਔਰਤਾਂ ਇਸ ਤਰ੍ਹਾਂ ਦੇ ਵਿਆਹ ਨੂੰ ਨਿਭਾਉਂਦੀ ਹੈ।
4. ਲੜਕੀਆਂ ਬਹੁਤ ਹੀ ਜਜ਼ਬਾਤੀ ਹੁੰਦੀਆ ਹਨ ਉਹ ਆਪਣੇ ਮਾਤਾ-ਪਿਤਾ ਨੂੰ ਬੁਢਾਪੇ 'ਚ ਦੁੱਖ ਦੇ ਕੇ ਪਰੇਸ਼ਾਨ ਨਹੀਂ ਕਰਨਾ ਚਾਹੁੰਦੀਆਂ ਚਾਹੇ ਉਹ ਆਪਣੀ ਸਾਰੀ ਜਿੰਦਗੀ ਇੱਕ ਨਾਕਾਮ ਵਿਆਹ ਨੂੰ ਦੇ ਦੇਣ।
5. ਲੜਕੀਆਂ ਚਾਹੇ ਖੁਦ ਕਿੰਨੀਆਂ ਵੀ ਦੁਖੀ ਕਿਉਂ ਨਾ ਹੋਣ ਪਰ ਸਭ ਤੋਂ ਪਹਿਲਾਂ ਉਹ ਆਪਣੇ ਭੈਣਾ-ਭਰਾਵਾਂ ਦੇ ਬਾਰੇ 'ਚ ਸੋਚਦੀਆਂ ਹਨ ਕਿ ਉਨ੍ਹਾਂ ਨਾਲ ਕੋਣ ਵਿਆਹ ਕਰੇਗਾ, ਉਨ੍ਹਾਂ ਨੂੰ ਸਮਾਜ 'ਚ ਕਿੰਨੀਆਂ ਗੱਲਾਂ ਸੁਣਨੀਆਂ ਪੈਣਗੀਆਂ ਇਹ ਸਭ ਗੱਲਾਂ ਇਕ ਲੜਕੀ ਨੂੰ ਰਿਸ਼ਤਾ ਨਿਭਾਉਣ ਲਈ ਮਜ਼ਬੂਰ ਕਰਦੀਆਂ ਹਨ।
ਵਿਆਹ 'ਚ ਲਾੜੀ-ਲਾੜੇ ਨੂੰ ਦੇਖਕੇ ਲੋਕ ਨਹੀਂ ਰੋਕ ਪਾਏ ਹਾਸਾ
NEXT STORY