ਵੈੱਬ ਡੈਸਕ- ਅੱਜ ਦੇ ਫੈਸ਼ਨ ਦੇ ਦੌਰ ’ਚ ਮੁਟਿਆਰਾਂ ਅਤੇ ਔਰਤਾਂ ਆਪਣੀ ਲੁਕ ਨੂੰ ਸਟਾਈਲਿਸ਼ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੀ ਅਸੈੱਸਰੀਜ਼ ਦਾ ਸਹਾਰਾ ਲੈਂਦੀਆਂ ਹਨ। ਭਾਵੇਂ ਇੰਡੀਅਨ ਲੁਕ ਹੋਵੇ ਜਾਂ ਵੈਸਟਰਨ, ਅਸੈੱਸਰੀਜ਼ ਨਾ ਸਿਰਫ ਆਊਟਫਿਟ ਨੂੰ ਕੰਪਲੀਟ ਕਰਦੀਆਂ ਹਨ ਸਗੋਂ ਮੁਟਿਆਰਾਂ ਨੂੰ ਸੁੰਦਰ, ਆਕਰਸ਼ਕ ਅਤੇ ਟਰੈਂਡੀ ਬਣਾਉਂਦੀਆਂ ਹਨ। ਅੱਜਕੱਲ ਬਾਜ਼ਾਰ ਵਿਚ ਮੁਹੱਈਆ ਡਿਜ਼ਾਈਨਰ ਅਤੇ ਟਰੈਂਡੀ ਅਸੈੱਸਰੀਜ਼ ਮੁਟਿਆਰਾਂ ਦੀ ਪਹਿਲੀ ਪਸੰਦ ਬਣੀਆਂ ਹੋਈਆਂ ਹਨ। ਇਹ ਅਸੈੱਸਰੀਜ਼ ਉਨ੍ਹਾਂ ਦੀ ਲੁਕ ਨੂੰ ਚਾਰ ਚੰਦ ਲਗਾਉਂਦੀ ਹੈ ਅਤੇ ਹਰ ਮੌਕੇ ’ਤੇ ਉਨ੍ਹਾਂ ਵੱਖਰਾ ਦਿਖਾਉਂਦੀ ਹੈ।
ਅਸੈੱਸਰੀਜ਼ ਦੀ ਦੁਨੀਆ ਵਿਚ ਜਿਊਲਰੀ ਤੋਂ ਲੈ ਕੇ ਸਨਗਲਾਸਿਜ਼, ਵਾਚ, ਸਟਾਲ, ਬੈਗ, ਹੇਅਰ ਅਸੈੱਸਰੀਜ਼ ਤੱਕ ਹਰ ਚੀਜ਼ ਮੁਟਿਆਰਾਂ ਨੂੰ ਪਸੰਦ ਆਉਂਦੀ ਹੈ। ਇੰਡੀਅਨ ਡਰੈੱਸ ਜਿਵੇਂ ਸਾੜ੍ਹੀ, ਲਹਿੰਗਾ ਅਤੇ ਸਲਵਾਰ-ਸੂਟ ਵਿਚ ਬ੍ਰੈਸਲੇਟ, ਚੇਨ, ਕਲਚ, ਝੁਮਕੇ ਅਤੇ ਨੈੱਕਨੈੱਸ ਵਰਗੀ ਜਿਊਲਰੀ ਟਾਈਪ ਅਸੈੱਸਰੀਜ਼ ਮੁਟਿਆਰਾਂ ਨੂੰ ਰਾਇਲ ਲੁਕ ਦਿੰਦੀ ਹੈ। ਉਥੇ ਵੈਸਟਰਨ ਆਊਟਫਿਟ ਜਿਵੇਂ ਜੀਨਸ-ਟਾਪ, ਡਰੈੱਸ, ਮਿਡੀ ਜਾਂ ਮੈਕਸੀ ਵਿਚ ਲਾਂਗ ਈਅਰਰਿੰਗਸ, ਸਟਡਸ, ਕੈਂਡੀ ਵਾਚ ਅਤੇ ਚੇਨ ਨੈੱਕਲੈੱਸ ਟਰੈਂਡ ਕਰ ਰਹੀਆਂ ਹਨ।
ਇਹ ਅਸੈੱਸਰੀਜ਼ ਲੁਕ ਨੂੰ ਮਾਡਰਨ ਅਤੇ ਟਰੈਂਡੀ ਬਣਾਉਂਦੀਆਂ ਹਨ। ਸਨਗਲਾਸਿਜ਼ ਇਕ ਅਜਿਹੀ ਅਸੈੱਸਰੀ ਹੈ ਜੋ ਇੰਡੀਅਨ ਅਤੇ ਵੈਸਟਰਨ ਦੋਵੇਂ ਲੁਕ ਵਿਚ ਫਿਟ ਬੈਠਦੀ ਹੈ। ਪਹਿਲਾਂ ਉਸਨੂੰ ਕੈਜੂਅਲ ਆਊਟਫਿਟ ਜਿਵੇਂ ਜੀਨਸ-ਟਾਪ ਜਾਂ ਪਾਰਟੀ ਵੀਅਰ ਨਾਲ ਸਟਾਈਲ ਕੀਤਾ ਜਾਂਦਾ ਸੀ, ਪਰ ਹੁਣ ਬ੍ਰਾਈਡਲ ਲੁਕ ਵਿਚ ਵੀ ਇਸਦਾ ਕ੍ਰੇਜ਼ ਵਧ ਗਿਆ ਹੈ। ਕਈ ਲਾੜੀਆਂ ਲਹਿੰਗਾ-ਚੋਲੀ ਨਾਲ ਡਿਜ਼ਾਈਨਰ ਸਨਗਲਾਸਿਜ਼ ਪਹਿਨਕੇ ਪੋਜ਼ ਦਿੰਦੀਆਂ ਨਜ਼ਰ ਆਉਂਦੀਆਂ ਹਨ। ਇਸ ਨਾਲ ਉਨ੍ਹਾਂ ਦੀ ਲੁਕ ਡਿਫਰੈਂਟ, ਸਪੈਸ਼ਲ ਅਤੇ ਅਟ੍ਰੈਕਟਿਵ ਬਣਦੀ ਹੈ।
ਵਿਆਹ ਦੇ ਫੋਟੋਸ਼ੂਟ ਵਿਚ ਸਨਗਲਾਸਿਜ਼ ਬ੍ਰਾਈਡ ਨੂੰ ਗਲੈਮਰਸ ਟੱਚ ਦਿੰਦੇ ਹਨ। ਹੇਅਰ ਅਸੈੱਸਰੀਜ਼ ਵੀ ਟਰੈਂਡ ਦਾ ਅਹਿਮ ਹਿੱਸਾ ਹਨ। ਮੁਟਿਆਰਾਂ ਹੇਅਰ ਸਟਾਈਲ ਮੁਤਾਬਕ ਇਨ੍ਹਾਂ ਨੂੰ ਸਟਾਈਲ ਕਰਦੀਆਂ ਹਨ। ਇੰਡੀਅਨ ਲੁਕ ਵਿਚ ਡਾਇਮੰਡ, ਮਿਰਰ, ਮੋਤੀ ਵਾਲੀ ਹੇਅਰ ਪਿਨ, ਕਲਿੱਪਸ, ਕਲਚਰਸ ਆਦਿ ਪਸੰਦ ਕੀਤੀਆਂ ਜਾਂਦੀਆਂ ਹਨ। ਇਹ ਰਵਾਇਤੀ ਹੇਅਰਡੂ ਨੂੰ ਰਿਚ ਲੁਕ ਦਿੰਦੀਆਂ ਹਨ। ਵੈਸਟਰਨ ਸਟਾਈਲ ਵਿਚ ਚਮਕਦਾਰ, ਮੋਤੀ ਜਾਂ ਚੇਨ ਵਾਲੀ ਹੇਅਰ ਪਿਨ ਕਿਊਟ ਤੇ ਪਲੇਅਫੁੱਲ ਵਾਈਬ ਦਿੰਦੀਆਂ ਹਨ।
ਕਈ ਮੁਟਿਆਰਾਂ ਚੇਨ ਐਕਸਟੈਨਸ਼ਨ ਨਾਲ ਹੇਅਰ ਸਟਾਈਲ ਬਣਾਉਂਦੀਆਂ ਹਨ ਜੋ ਪਾਰਟੀ ਜਾਂ ਕੈਜੂਅਲ ਆਊਟਿੰਗ ਲਈ ਪਰਫੈਕਟ ਹੈ। ਬੈਗ ਅਤੇ ਕਲਚ ਵਿਚ ਗੋਲਡਨ, ਸਿਲਵਰ ਚੇਨ ਡਿਜ਼ਾਈਨ ਵਾਲੇ ਸ਼ਿਮਰੀ ਪਰਸ ਅਤੇ ਕਲਚ ਮੁਟਿਆਰਾਂ ਨੂੰ ਬਹੁਤ ਪਸੰਦ ਆ ਰਹੇ ਹਨ। ਇਨ੍ਹਾਂ ਨੂੰ ਹੈਂਡਬੈਗ ਦੇ ਰੂਪ ਵਿਚ ਕੈਰੀ ਕੀਤਾ ਜਾਂਦਾ ਹੈ ਜੋ ਆਊਟਫਿਟ ਨੂੰ ਐਲੀਗੈਂਟ ਬਣਾਉਂਦਾ ਹੈ। ਮਾਰਕੀਟ ਵਿਚ ਕਈ ਤਰ੍ਹਾਂ ਦੀ ਅਸੈੱਸਰੀਜ਼ ਮੁਹੱਈਆ ਹਨ। ਮੁਟਿਆਰਾਂ ਇਨ੍ਹਾਂ ਨੂੰ ਬੜੇ ਸ਼ੌਕ ਨਾਲ ਖਰੀਦ ਹੇ ਹਨ ਅਤੇ ਹਰ ਮੌਕੇ ’ਤੇ ਟਰੈਂਡੀ ਲੁਕ ਕ੍ਰਿਏਟ ਕਰ ਰਹੀਆਂ ਹਨ।
ਟਰੈਂਡੀ ਅਸੈੱਸਰੀਜ਼ ਨਾ ਸਿਰਫ ਮੁਟਿਆਰਾਂ ਨੂੰ ਸਟਾਈਲਿਸ ਬਣਾਉਂਦੀ ਹੈ, ਸਗੋਂ ਉਨ੍ਹਾਂ ਦਾ ਕਾਂਫੀਡੈਂਸ ਵੀ ਵਧਾਉਂਦੀਆਂ ਹਨ। ਇੰਡੀਅਨ ਫਿਊਜਨ ਤੋਂ ਵੈਸਟਰਨ ਗਲੈਮ ਤੱਕ, ਇਹ ਅਸੈੱਸਰੀਜ਼ ਹਰ ਲੁਕ ਨੂੰ ਪਰਫੈਕਟ ਬਣਾਉਂਦੀਆਂ ਹਨ। ਅੱਜ ਦੀ ਮੁਟਿਆਰਾਂ ਅਸੈੱਸਰੀਜ਼ ਨੂੰ ਸਮਾਰਟਲੀ ਮਿਕਸ-ਮੈਚ ਕਰ ਕੇ ਯੂਨੀਕ ਸਟਾਈਲ ਸਟੇਟਮੈਂਟ ਕ੍ਰਿਏਟ ਕਰ ਰਹੀਆਂ ਹਨ। ਇਸ ਨਾਲ ਉਨ੍ਹਾਂ ਦੀ ਲੁਕ ਹਮੇਸ਼ਾ ਫਰੈੱਸ਼ ਅਤੇ ਆਕਰਸ਼ਕ ਰਹਿੰਦੀ ਹੈ।
ਫੈਟੀ ਲਿਵਰ ਤੋਂ ਨਿਜਾਤ ਦਿਵਾਏਗੀ Black Coffee! ਜਾਣੋ ਸੇਵਨ ਕਰਨ ਦਾ ਸਹੀ ਤਰੀਕਾ
NEXT STORY