ਵੈੱਬ ਡੈਸਕ- ਅੱਜ ਦੇ ਸਮੇਂ ਵਿਚ ਮੁਟਿਆਰਾਂ ਹਰ ਮੌਕੇ ’ਤੇ ਅਲੱਗ ਅਤੇ ਖੂਬਸੂਰਤ ਦਿਖਣਾ ਪਸੰਦ ਕਰਦੀਆਂ ਹਨ। ਇਹੋ ਕਾਰਨ ਹੈ ਕਿ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੀ ਡਿਜ਼ਾਈਨਰ ਡ੍ਰੈਸਿਜ ਵਿਚ ਦੇਖਿਆ ਜਾ ਸਕਦਾ ਹੈ। ਖਾਸ ਕਰ ਕੇ ਡਿਜ਼ਾਈਨਰ ਸਲੀਵਸ ਵਾਲੇ ਡ੍ਰੈਸਿਜ਼ ਜ਼ਿਆਦਾਤਰ ਮੁਟਿਆਰਾਂ ਦੀ ਪਸੰਦ ਬਣੇ ਹੋਏ ਹਨ। ਇਨ੍ਹਾਂ ਵਿਚ ਨੈੱਟ ਸਲੀਵਸ ਵਾਲੇ ਡ੍ਰੈਸਿਜ ਬਹੁਤ ਟਰੈਂਡ ਵਿਚ ਹਨ। ਇਹ ਡ੍ਰੈਸਿਜ ਮੁਟਿਆਰਾਂ ਨੂੰ ਹਰ ਮੌਕੇ ’ਤੇ ਦੂਜਿਆਂ ਨਾਲੋਂ ਸੁੰਦਰ ਅਤੇ ਸਟਾਈਲਿਸ਼ ਲੁਕ ਦਿੰਦੇ ਹਨ।
ਇਹ ਡ੍ਰੈਸਿਜ ਨਾ ਸਿਰਫ ਸਟਾਈਲਿਸ਼ ਲੁਕ ਦਿੰਦੇ ਹਨ ਸਗੋਂ ਆਰਾਮਦਾਇਕ ਅਤੇ ਬਹੁਪੱਖੀ ਵੀ ਹਨ। ਭਾਵੇਂ ਡੇਲੀ ਵੀਅਰ ਹੋਵੇ, ਪਾਰਟੀ ਵੀਅਰ ਜਾਂ ਫੈਸਟੀਵਲ ਲੁਕ ਨੈੱਟ ਸਲੀਵਸ ਹਰ ਥਾਂ ਫਿਟ ਬੈਠਦੇ ਹਨ। ਇਹੋ ਕਾਰਨ ਹੈ ਕਿ ਸੂਟ, ਅਨਾਰਕਲੀ, ਲਹਿੰਗਾ-ਚੋਲੀ, ਗਾਊਨ, ਫਰਾਕ-ਸੂਟ ਤੋਂ ਲੈ ਕੇ ਬਲਾਊਜ਼ ਤੱਕ ਵਿਚ ਨੈੱਟ ਸਲੀਵਸ ਦਾ ਕ੍ਰੇਜ਼ ਤੇਜ਼ੀ ਨਾਲ ਵਧ ਰਿਹਾ ਹੈ। ਨੈੱਟ ਸਲੀਵਸ ਡਰੈੱਸ ਦੀ ਖੂਸਸੂਰਤੀ ਨੂੰ ਕਈ ਗੁਣਾ ਵਧਾ ਦਿੰੰਦੀਆਂ ਹਨ। ਇਨ੍ਹਾਂ ਦਾ ਹਲਕਾ, ਪਾਰਦਰਸ਼ੀ ਅਤੇ ਏਅਰੀ ਫੈਬਰਿਕ ਗਰਮੀਆਂ ਵਿਚ ਖਾਸ ਤੌਰ ’ਤੇ ਸਕੂਨ ਦਿੰਦਾ ਹੈ।
ਸਲੀਵਲੈੱਸ ਡਰੈੱਸ ਦੇ ਮੁਕਾਬਲੇ ਵਿਚ ਨੈੱਟ ਸਲੀਵਸ ਜ਼ਿਆਦਾ ਕਵਰੇਜ਼ ਅਤੇ ਸਟਾਈਲ ਦੋਨੋਂ ਦਿੰਦੇ ਹਨ। ਇਹੋ ਕਾਰਨ ਹੈ ਕਿ ਅੱਜਕੱਲ ਜ਼ਿਆਦਾਤਰ ਮੁਟਿਆਰਾਂ ਬਿਨਾਂ ਸਲੀਵਸ ਵਾਲੀ ਡਰੈੱਸ ਦੀ ਥਾਂ ਨੈੱਟ ਸਲੀਵਸ ਵਾਲੇ ਆਊਟਫਿਟ ਨੂੰ ਚੁਣ ਰਹੀਆਂ ਹਨ। ਨੈੱਟ ਸਲੀਵਸ ਵਿਚ ਵਿਭਿੰਨਤਾ ਵੀ ਕਮਾਲ ਦੀ ਹੈ ਚੂੜੀਦਾਰ, ਬੇਲ, ਅੰਬ੍ਰੇਲਾ, ਬੈਲੂਨ, ਫਰਿੱਲ, ਲੇਅਰਡ ਵਰਗੇ ਡਿਜ਼ਾਈਨ ਹਰ ਲੁਕ ਨੂੰ ਯੂਨੀਕ ਬਣਾਉਂਦੇ ਹਨ। ਨੈੱਟ ਫੈਬਰਿਕ ਦੀਆਂ ਕਿਸਮਾਂ ਵੀ ਲੁਕ ਨੂੰ ਹੋਰ ਆਕਰਸ਼ਕ ਬਣਾਉਂਦੀਆਂ ਹਨ।
ਸਿੰਪਲ ਪਲੇਨ ਨੈੱਟ ਮਿਨੀਮਲਿਸਟ ਸਟਾਈਲ ਲਈ ਪਰਫੈਕਟ ਹੈ, ਜਦਕਿ ਜਾਅਲੀਦਾਰ ਨੈੱਟ ਡਰੈੱਸ ਟ੍ਰੈਡੀਸ਼ਨਲ ਟਚ ਦਿੰਦੇ ਹਨ। ਐਂਬ੍ਰਾਇਡਰੀ ਅਤੇ ਸੀਕਵੈਂਸ ਵਾਲੀ ਡਿਜ਼ਾਈਨਰ ਨੈੱਟ ਲਗਜ਼ਰੀ ਲੁਕ ਲਈ ਬੈਸਟ ਹੈ। ਫਰਿੱਲ ਅਤੇ ਲੇਅਰਡ ਨੈੱਟ ਵਾਲੀ ਡ੍ਰੈਸਿਜ ਵੀ ਮੁਟਿਆਰਾਂ ਦੀ ਪਸੰਦ ਬਣੀ ਹੋਈ ਹੈ। ਇਹ ਸਲੀਵਸ ਡਰੈੱਸ ਨਾਲ ਵੱਖਰੇ ਤੌਰ ’ਤੇ ਅਟੈਚ ਵੀ ਕੀਤੀ ਜਾ ਸਕਦੀ ਹੈ ਜਿਸ ਨਾਲ ਇਕ ਹੀ ਡਰੈੱਸ ਨੂੰ ਕਈ ਲੁਕ ਮਿਲ ਜਾਂਦੇ ਹਨ। ਮੁਟਿਆਰਾਂ ਨੈੱਟ ਸਲੀਵਸ ਨੂੰ ਕਈ ਮੌਕਿਆਂ ’ਤੇ ਪਹਿਨਣਾ ਪਸੰਦ ਕਰ ਰਹੀਆਂ ਹਨ।
ਸ਼ਾਪਿੰਗ, ਆਊਟਿੰਗ, ਪਿਕਨਿਕ, ਕਾਲਜ ਪਾਰਟੀ ਤੋਂ ਲੈ ਕੇ ਮਹਿੰਦੀ, ਮੰਗਣੀ, ਸੰਗੀਤ, ਰਿਸੈਪਸ਼ਨ ਤੱਕ ਹਰ ਥਾਂ ਇਹ ਡ੍ਰੈਸਿਜ ਛਾਈ ਰਹਿੰਦੀ ਹੈ। ਇੰਡੀਅਨ ਵੀਅਰ ਵਿਚ ਖਾਸ ਕਰ ਕੇ ਅਨਾਰਕਲੀ ਸੂਟ, ਲਹਿੰਗਾ-ਚੋਲੀ, ਬਲਾਊਜ ਅਤੇ ਗਾਊਨ ਵਿਚ ਨੈੱਟ ਸਲੀਵਸ ਦਾ ਜਾਦੂ ਸਿਰ ਚੜ੍ਹਕੇ ਬੋਲਦਾ ਹੈ। ਵੈਸਟਰਨ ਵੀਅਰ ਵਿਚ ਵੀ ਨੈੱਟ ਸਲੀਵਸ ਵਾਲੇ ਟਾਪ ਅਤੇ ਮੈਕਸੀ ਡ੍ਰੈਸਿਜ ਟਰੈਂਡ ਵਿਚ ਹਨ। ਸਟਾਈਲਿਸ਼ ਕਵਿਚ ਮਿਨੀਮਲ ਜਿਊਲਰੀ ਜਿਵੇਂ ਝੁਮਕੇ, ਡੈਲੀਕੇਟ ਚੇਨ, ਬ੍ਰੈਸਲੈੱਟ ਅਤੇ ਰਿੰਗਸ ਨਾਲ ਨੈੱਟ ਸਲੀਵਸ ਦਾ ਸੁਮੇਲ ਪਰਫੈਕਟ ਲੱਗਦਾ ਹੈ।
ਅਸੈੱਸਰੀਜ਼ ਵਿਚ ਸਮਾਲ ਬਾਗ, ਕਲਚ ਅਤੇ ਸਟਾਈਲਿਸ਼ ਵਾਚ ਲੁਕ ਨੂੰ ਕੰਪਲੀਟ ਕਰਦੀ ਹੈ। ਹੇਅਰ ਸਟਾਈਲ ਵਿਚ ਓਪਨ ਹੇਅਰ, ਲੂਜ਼ ਵੈਵਸ, ਗੁੱਤ ਅਤੇ ਮੈਸੀ ਬਨ ਟਰੈੱਡ ਵਕਰ ਰਹੇ ਹਨ। ਫੁੱਟਵੀਅਰ ਵਿਚ ਜੁੱਤੀ, ਕੋਲਹਾਪੁਰੀ, ਹਾਈ ਹੀਲਸ, ਪਲੇਟਫਾਰਮ ਸੈਂਡਲ ਅਤੇ ਬੇਲੀ ਮੁਟਿਆਰਾਂ ਦੀ ਟਾਪ ਚੁਆਇਸ ਬਣੀਆਂ ਹੋਈਆਂ ਹਨ। ਅੱਜਕੱਲ ਨੈੱਟ ਸਲੀਵਸ ਵਾਲੀ ਡ੍ਰੈਸਿਜ ਸਿਰਫ ਇਕ ਫੈਸ਼ਨ ਟਰੈਂਡ ਨਹੀਂ, ਸਗੋਂ ਇਕ ਸਟਾਈਲ ਸਟੇਟਮੈਂਟ ਬਣ ਚੁੱਕੀ ਹੈ। ਇਹ ਡ੍ਰੈਸਿਜ ਮੁਟਿਆਰਾਂ ਨੂੰ ਕੰਫਰਟ, ਸਟਾਈਲ ਅਤੇ ਕਾਂਫੀਡੈਂਸ ਤਿੰਨੋਂ ਇਕੱਠੇ ਦਿੰਦੀ ਹੈ।
Viral ਹੋ ਰਿਹਾ ਸੁਹਾਗਰਾਤ ਦਾ ਕਮਰਾ! ਸਜਾਵਟ ਦੀਆਂ ਚੀਜ਼ਾਂ ਦੇਖ ਲੋਕ ਬੋਲੇ-ਵਿਆਹ ਤੋਂ ਬਾਅਦ ਪਹਿਲਾਂ...
NEXT STORY