ਜਲੰਧਰ— ਅੱਜਕਲ ਦੇ ਮੌਸਮ 'ਚ ਚਟਪਟਾ ਖਾਣ ਦਾ ਜਦੋਂ ਵੀ ਮੰਨ ਕਰਦਾ ਹੈ ਤਾਂ ਚਾਟ ਦਾ ਖਿਆਲ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਉਂਦਾ ਹੈ। ਅੱਜ ਅਸੀਂ ਤੁਹਾਡੇ ਲਈ ਦਹੀਂ ਵੜੇ ਦੀ ਰੈਸਿਪੀ ਲੈ ਕੇ ਆਏ ਹਾਂ ਜਿਸ ਨੂੰ ਤੁਸੀਂ ਬਹੁਤ ਆਸਾਨੀ ਨਾਲ ਆਪਣੇ ਘਰ 'ਚ ਹੀ ਬਣਾ ਸਕਦੇ ਹੋ। ਆਓ ਜਾਣਦੇ ਹਾਂ ਦਹੀ ਵੜਾ ਚਾਟ ਬਣਾਉਣ ਦਾ ਤਰੀਕਾ।
ਬਣਾਉਣ ਦੀ ਸਮੱਗਰੀ
- ਧੋਤੀ ਮਾਂਹ ਦੀ ਦਾਲ 250 ਗ੍ਰਾਮ
- ਦਹੀਂ 1 ਕਿ. ਗ੍ਰਾਮ
- ਨਮਕ ਸੁਆਦ ਅਨੁਸਾਰ
- ਹਿੰਗ 1-2 ਚੁੱਟਕੀ
- ਕਾਜੂ 1 ਚਮਚ ਛੋਟੇ-ਛੋਟੇ ਟੁਕੜੇ ਕੀਤੇ ਹੋਏ
- ਕਿਸ਼ਮਿਸ਼ 1 ਚਮਚ
- ਭੁੰਨਿਆ ਹੋਇਆ ਜ਼ੀਰਾ 1 ਚਮਚ
- ਲਾਲ ਮਿਰਚ ਪਾਊਡਰ 1 ਛੋਟਾ ਚਮਚ
- ਤੇਲ ਤਲਣ ਲਈ
ਬਣਾਉਣ ਦੀ ਵਿਧੀ
1. ਦਾਲ ਨੂੰ ਧੋ ਕੇ ਦੋ ਘੰਟਿਆਂ ਲਈ ਭਿਓ ਦਿਓ ਅਤੇ ਉਸ ਦਾ ਪਾਣੀ ਕੱਢ ਕੇ ਮੋਟੀ-ਮੋਟੀ ਪੀਸ ਲਓ।
2. ਹੁਣ ਪੀਸੀ ਹੋਈ ਦਾਲ 'ਚ ਹਿੰਗ ਮਿਲਾ ਦਿਓ ਅਤੇ ਉਸ 'ਚ ਇਕ-ਚੌਥਾਈ ਚਮਚ ਨਮਕ ਮਿਲਾ ਕੇ ਚੰਗੀ ਤਰ੍ਹਾਂ ਦਾਲ ਫੁੱਲਣ ਤਕ ਫੈਂਟ ਲਓ।
3. ਇਕ ਕੜਾਈ 'ਚ ਤੇਲ ਗਰਮ ਕਰੋ ਅਤੇ ਦਾਲ ਦੇ ਗੋਲ ਵੜੇ ਬਣਾ ਕੇ ਉਸ 'ਚ 2 ਕਾਜੂ ਦੇ ਟੁਕੜੇ ਅਤੇ ਇਕ ਕਿਸ਼ਮਿਸ਼ ਪਾਓ। ਫਿਰ ਉਸ ਨੂੰ ਕੜਾਈ 'ਚ ਤਲਣ ਲਈ ਪਾ ਦਿਓ।
4. ਸਾਰੇ ਵੜੇ ਇਸੇ ਤਰ੍ਹਾਂ ਬ੍ਰਾਊਨ ਹੋਣ ਤੱਕ ਤਲ ਕੇ ਇਕ ਪਲੇਟ 'ਚ ਕੱਢ ਲਓ।
5. ਹੁਣ ਇਕ ਲੀਟਰ ਕੋਸੇ-ਕੋਸੇ ਪਾਣੀ 'ਚ ਅੱਧਾ ਚਮਚ ਨਮਕ ਪਾ ਕੇ ਸਾਰੇ ਵੜੇ ਖਾਣ ਤੋਂ ਪਹਿਲਾਂ ਉਸ 'ਚ ਭਿਓ ਦਿਓ ਅਤੇ ਪਰੋਸਣ ਤੋਂ ਪਹਿਲਾਂ ਇਨ੍ਹਾਂ ਦਾ ਪਾਣੀ ਚੰਗੀ ਤਰ੍ਹਾਂ ਨਿਚੋੜ ਕੇ ਕੱਢ ਲਓ।
6. ਹੁਣ ਦਹੀਂ ਨੂੰ ਮੈਸ਼ ਕਰਕੇ ਉਸ 'ਚ ਅੱਧਾ ਚਮਚ ਨਮਕ ਅਤੇ 2 ਛੋਟੇ ਚਮਚ ਖੰਡ ਮਿਲਾ ਦਿਓ ਅਤੇ ਦਹੀਂ ਨੂੰ ਵੜਿਆਂ ਉਪਰ ਪਾ ਦਿਓ ਅਤੇ ਫਿਰ ਭੁੰਨਿਆ ਹੋਇਆ ਜ਼ੀਰਾ, ਲਾਲ ਮਿਰਚ ਅਤੇ ਹਰਾ ਧਨੀਆਂ ਪਾ ਕੇ ਪਰੋਸੋ।
ਜਿਹੜੇ ਬੱਚੇ ਦਹੀਂ ਨਹੀਂ ਖਾਂਦੇ ਉਨ੍ਹਾਂ ਨੂੰ ਭੱਲੇ ਅਤੇ ਚਟਨੀ 'ਚ ਦਹੀਂ ਮਿਲਾ ਕੇ ਖਵਾ ਸਕਦੇ ਹੋ।
ਵੈਸੇ ਤਾਂ ਇਹ ਬਹੁਤ ਹੀ ਪੌਸ਼ਟਿਕ ਅਤੇ ਸਵਾਦੀ ਹੁੰਦਾ ਹੈ, ਜੇਕਰ ਤੁਸੀਂ ਇਸ ਨੂੰ ਹੋਰ ਸਵਾਦੀ ਅਤੇ ਕਰਾਰਾ ਬਣਾਉਣਾ ਚਾਹੁੰਦੇ ਹੋ ਤਾਂ ਇਸ 'ਚ ਪਾਪੜੀ ਮਿਲਾ ਕੇ ਵੀ ਖਾ ਸਕਦੇ ਹੋ। ਇਨ੍ਹਾਂ ਭੱਲਿਆਂ ਨਾਲ ਹੀ ਪਾਪੜੀ ਅਤੇ ਚਟਨੀ ਪਾ ਕੇ ਘਰ ਆਏ ਮਹਿਮਾਨਾਂ ਨੂੰ ਅਤੇ ਬੱਚਿਆਂ ਨੂੰ ਖੁਸ਼ ਕਰ ਸਕਦੇ ਹੋ।
ਕੋਸੇ ਪਾਣੀ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
NEXT STORY