ਖੰਨਾ (ਸੁਖਵਿੰਦਰ ਕੌਰ)-ਸਥਾਨਕ ਲਲਹੇਡ਼ੀ ਰੋਡ ਖੰਨਾ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰੋਂ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਤ ਮਾਤਾ ਗੁਜਰ ਕੌਰ ਜੀ, ਚਾਰੇ ਸਾਹਿਬਜ਼ਾਦਿਆਂ ਅਤੇ ਪੋਹ ਮਹੀਨੇ ਦੇ ਸਮੁੱਚੇ ਸ਼ਹੀਦਾਂ ਦੀ ਯਾਦ ’ਚ ਲਲਹੇਡ਼ੀ ਰੋਡ ਦੇ ਦੁਕਾਨਦਾਰਾਂ, ਸ਼ਰਧਾਲੂਆਂ ਵਲੋਂ ਦੁੱਧ ਅਤੇ ਬਰੈੱਡ ਦੇ ਲੰਗਰ ਸਵੇਰ ਤੋਂ ਦੇਰ ਸ਼ਾਮ ਤੱਕ ਅਤੁੱਟ ਵਰਤਾਏ ਗਏ, ਜਿੱਥੇ ਭਾਰੀ ਗਿਣਤੀ ’ਚ ਲੋਕਾਂ, ਰਾਹਗੀਰਾਂ ਨੇ ਦੁੱਧ-ਬਰੈੱਡ ਦਾ ਲੰਗਰ ਛਕਿਆ। ਇਸ ਮੌਕੇ ਸ਼ਰਨਜੀਤ ਸਿੰਘ ਬੇਦੀ, ਗੁਰਮੁੱਖ ਸਿੰਘ ਹੈਪੀ, ਏਕਮਜੋਤ ਸਿੰਘ ਬੇਦੀ, ਓਮਕਾਰ ਸਿੰਘ ਸੱਤੂ, ਤੇਜਿੰਦਰ ਸਿੰਘ ਆਰਟਿਸਟ, ਮੈਡਮ ਬੀਬਾ ਰੁਪਿੰਦਰ ਕੌਰ ਸਿੱਧੂ, ਜੁਗਿੰਦਰ ਸਿੰਘ, ਬਲਬੀਰ ਸਿੰਘ ਗੁੱਡੂ, ਬੰਟੀ, ਕੁਲਦੀਪ ਸਿੰਘ, ਜਗਮੀਤ ਸਿੰਘ, ਪੰਕਜ ਬੌਬੀ, ਕਾਕੂ ਆਦਿ ਹਾਜ਼ਰ ਸਨ।
ਸੱਤਿਆ ਭਾਰਤੀ ਸਕੂਲ ਗੋਸਲ ਵਿਖੇ ਕ੍ਰਿਸਮਸ ਡੇਅ ਮਨਾਇਆ
NEXT STORY