ਜਲੰਧਰ (ਬਿਊਰੋ) - ਗਰਮੀਆਂ ਦੇ ਮੌਸਮ ’ਚ ਲੋਕ ਠੰਡੀਆਂ ਚੀਜ਼ਾਂ ਦਾ ਸੇਵਨ ਕਰਨਾ ਜ਼ਿਆਦਾ ਪਸੰਦ ਕਰਦੇ ਹਨ। ਆਈਸਕ੍ਰੀਮ, ਕੋਲਡ ਡ੍ਰਿੰਕ ਤੋਂ ਇਲਾਵਾ ਕਈ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਦੇ ਸੇਵਨ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ। ਇਨ੍ਹਾਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਨਾ ਨੁਕਸਾਨਦਾਇਕ ਵੀ ਹੁੰਦਾ ਹੈ। ਤੁਸੀਂ ਇਨ੍ਹਾਂ ਦੀ ਚੀਜ਼ਾਂ ਥਾਂ ਗਰਮੀਆਂ 'ਚ ਗੰਨੇ ਦਾ ਜੂਸ ਵੀ ਪੀ ਸਕਦੇ ਹੋ। ਸਰੀਰ ਨੂੰ ਠੰਡਕ ਦੇਣ ਦੇ ਨਾਲ-ਨਾਲ ਗੰਨੇ ਦਾ ਜੂਸ ਕਈ ਬੀਮਾਰੀਆਂ ਨੂੰ ਵੀ ਦੂਰ ਕਰਦਾ ਹੈ। ਇਕ ਗਿਲਾਸ ਗੰਨੇ ਦੇ ਜੂਸ 'ਚ 111 ਕੈਲੋਰੀ, 27 ਗ੍ਰਾਮ ਕਾਰਬੋਹਾਈਡ੍ਰੇਟਸ, 0.27 ਗ੍ਰਾਮ ਪ੍ਰੋਟੀਨ ਅਤੇ 13 ਗ੍ਰਾਮ ਡਾਈਟਰੀ ਫਾਈਬਰ ਹੁੰਦਾ ਹੈ। ਇਸ ਲਈ ਇਹ ਤੇਜ਼ੀ ਨਾਲ ਭਾਰ ਘਟਾਉਂਦਾ ਹੈ। ਗੰਨੇ 'ਚ ਸਹੀ ਮਾਤਰਾ 'ਚ ਮੈਗਨੀਸ਼ੀਅਮ, ਕੈਲਸ਼ੀਅਮ, ਫਾਸਫੋਰਸ, ਲੋਹਾ, ਜਸਤਾ ਅਤੇ ਪੋਟਾਸ਼ੀਅਮ ਅਤੇ ਵਿਟਾਮਿਨਸ ਏ, ਬੀ-ਕੰਪਲੈਕਸ ਵੀ ਪਾਏ ਜਾਂਦੇ ਹਨ।
1. ਦਿਲ ਦੀਆਂ ਬੀਮਾਰੀਆਂ
ਗੰਨੇ ਦਾ ਜੂਸ ਪੀਣ ਨਾਲ ਸਰੀਰ ਦਾ ਕੋਲੈਸਟ੍ਰਾਲ ਘੱਟ ਹੁੰਦਾ ਹੈ ਅਤੇ ਦਿਲ ਦੀਆਂ ਕੋਸ਼ਿਕਾਵਾਂ 'ਚ ਫੈਟ ਨੂੰ ਜੰਮਣ ਨਹੀਂ ਦਿੰਦਾ। ਇਸ ਨਾਲ ਦਿਲ ਦੀਆਂ ਬੀਮਾਰੀਆਂ ਅਤੇ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ।
2. ਲੀਵਰ ਕਰੇ ਸਾਫ
ਲੀਵਰ 'ਚ ਇਨਫੈਕਸ਼ਨ ਹੋਣ 'ਤੇ ਗੰਨੇ ਦਾ ਜੂਸ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਨੂੰ ਪੀਣ ਨਾਲ ਲੀਵਰ ਸੁਰੱਖਿਅਤ ਰਹਿੰਦਾ ਹੈ ਅਤੇ ਇਨਫੈਕਸ਼ਨ 'ਚ ਬਹੁਤ ਜਲਦੀ ਆਰਾਮ ਮਿਲਦਾ ਹੈ। ਇਸ ਦੇ ਨਾਲ ਹੀ ਇਸ 'ਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਲੀਵਰ ਸਾਫ ਹੋ ਜਾਂਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips : ਡਿਲਿਵਰੀ ਤੋਂ ਬਾਅਦ ਵਧੇ ਹੋਏ ਢਿੱਡ ਨੂੰ ਘਟਾਉਣ ਲਈ ਮੇਥੀ ਦੇ ਪਾਣੀ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ
3. ਭਾਰ ਘਟਾਉਣ 'ਚ ਮਦਦਗਾਰ
ਇਸ ਦਾ ਸੇਵਨ ਸਰੀਰ 'ਚੋਂ ਸਾਰੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ, ਜਿਸ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ। ਇਸ ਦੇ ਇਲਾਵਾ ਇਸ ਦਾ ਜੂਸ 'ਚ ਘੁਲਣਸ਼ੀਲ ਫਾਈਬਰ ਹੋਣ ਕਰਕੇ ਭਾਰ ਸੰਤੁਲਿਤ ਰਹਿੰਦਾ ਹੈ।
4. ਕੈਂਸਰ ਤੋਂ ਬਚਾਅ
ਇਸ 'ਚ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ ਅਤੇ ਮੈਗਨੀਸ਼ੀਅਮ ਦੀ ਮਾਤਰਾ ਇਸ ਦੇ ਸਵਾਦ ਨੂੰ ਖਾਰਾ ਕਰਦੀ ਹੈ, ਜਿਸ ਨਾਲ ਤੁਸੀਂ ਕੈਂਸਰ ਤੋਂ ਬਚੇ ਰਹਿੰਦੇ ਹੋ। ਇਹ ਸਰੀਰ ਨੂੰ ਪ੍ਰੋਸਟੇਟ ਅਤੇ ਬ੍ਰੈਸਟ ਕੈਂਸਰ ਨਾਲ ਲੜਨ 'ਚ ਮਦਦ ਕਰਦਾ ਹੈ।
ਪੜ੍ਹੋ ਇਹ ਵੀ ਖ਼ਬਰ - ਸਾਵਧਾਨ! ਜੇਕਰ ਤੁਹਾਡੀ ਜਨਾਨੀ ਝੂਠੇ ਭਾਂਡੇ ਰੱਖਣ ਸਣੇ ਕਰਦੀ ਹੈ ਇਹ ਕੰਮ, ਤਾਂ ਤੁਸੀਂ ਹੋ ਜਾਵੋਗੇ ‘ਕੰਗਾਲ’
5. ਸ਼ੂਗਰ
ਭਾਵੇਂ ਗੰਨੇ ਦਾ ਜੂਸ ਮਿੱਠਾ ਹੁੰਦਾ ਹੈ ਪਰ ਇਸ 'ਚ ਕੁਦਰਤੀ ਸ਼ੂਗਰ ਹੁੰਦੀ ਹੈ। ਨਾਲ ਹੀ ਗਲਾਈਸੀਮਿਕ ਇੰਡੈਕਸ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਜੋ ਡਾਇਬੀਟੀਜ਼ ਦੇ ਰੋਗੀ ਲਈ ਫਾਇਦੇਮੰਦ ਹੁੰਦਾ ਹੈ।
6. ਮਜ਼ਬੂਤ ਹੱਡੀਆਂ
ਗੰਨੇ 'ਚ ਕੈਲਸ਼ੀਅਮ, ਪੋਟਾਸ਼ੀਅਮ ਅਤੇ ਆਇਰਨ ਹੁੰਦਾ ਹੈ, ਜੋ ਸਰੀਰ ਦੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਗੰਨੇ ਦੇ ਜੂਸ ਦੇ ਰੋਜ਼ਾਨਾ ਸੇਵਨ ਨਾਲ ਜੋੜਾਂ 'ਚ ਹੋਣ ਵਾਲੀ ਦਰਦ ਦੂਰ ਹੁੰਦੀ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ਗਰਭਪਾਤ ਤੋਂ ਬਾਅਦ ਮਾਨਸਿਕ ਤਣਾਅ 'ਚੋਂ ਪਰੇਸ਼ਾਨ ਜਨਾਨੀਆਂ ਇੰਝ ਰੱਖਣ ਆਪਣਾ ਖ਼ਾਸ ਧਿਆਨ
7. ਚਮੜੀ 'ਚ ਨਿਖਾਰ
ਅਲਫਾ ਹਾਈਡ੍ਰਾਕਸੀ ਐਸਿਡ ਨਾਲ ਭਰਪੂਰ ਹੋਣ ਦੇ ਕਾਰਨ ਗੰਨੇ ਦਾ ਜੂਸ ਸਕਿਨ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਦਾ ਹੈ। ਇਸ ਦੇ ਰੋਜ਼ਾਨਾ ਸੇਵਨ ਨਾਲ ਚਿਹਰੇ ਦੇ ਦਾਗ-ਧੱਬੇ, ਵਰਗੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਇਹ ਝੂਰੀਆਂ ਘੱਟ ਕਰਨ ਅਤੇ ਚਿਹਰੇ 'ਤੇ ਚਮਕ ਲਿਆਉਣ 'ਚ ਮਦਦਗਾਰ ਹੈ।
8. ਪਾਚਣ ਕਿਰਿਆ ਕਰੇ ਮਜ਼ਬੂਤ
ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਗੰਨੇ ਦਾ ਜੂਸ ਪੀਣਾ ਤੁਹਾਡੇ ਲਈ ਫਾਇਦੇਮੰਦ ਹੋਵੇਗਾ। ਇਸ ਨੂੰ ਪੀਣ ਨਾਲ ਪੁਰਾਣੀ ਤੋਂ ਪੁਰਾਣੀ ਕਬਜ਼ ਤੋਂ ਰਾਹਤ ਮਿਲ ਸਕਦੀ ਹੈ। ਗੰਨੇ ਦੇ ਜੂਸ 'ਚ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਪਾਚਣਤੰਤਰ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੇ ਹਨ।
ਪੜ੍ਹੋ ਇਹ ਵੀ ਖ਼ਬਰ - Health Tips: ਸਵੇਰ ਦੀ ਸੈਰ ਕਰਨ ਵਾਲੇ ਲੋਕ ‘ਨਿੰਮ ਦੀ ਦਾਤਨ’ ਸਣੇ ਕਰਨ ਇਹ ਕੰਮ, ਸਰੀਰ ਨੂੰ ਹੋਣਗੇ ਕਈ ਫ਼ਾਇਦੇ
ਜੀਵਨ ਦੇ ਕਲੇਸ਼ ਅਤੇ ਸੰਕਟ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਅਪਣਾਓ ਇਹ Vastu Tips
NEXT STORY