ਜਲੰਧਰ (ਬਿਊਰੋ) - ਦਿਨ ਦੀ ਸ਼ੁਰੂਆਤ ਜੇਕਰ ਚੰਗੀ ਹੋਵੋ ਤਾਂ ਪੂਰਾ ਦਿਨ ਚੰਗਾ ਗੁਜਰਦਾ ਹੈ। ਇਸ ਲਈ ਸਵੇਰ ਦੀ ਸੈਰ ਕਰਨਾ ਸਰੀਰ ਲਈ ਬਹੁਤ ਚੰਗੀ ਹੈ। ਬਹੁਤ ਸਾਰੇ ਲੋਕਾਂ ਨੂੰ ਸਵੇਰ ਦੀ ਸੈਰ ਕਰਨ ਦੀ ਆਦਤ ਹੈ, ਜਿਸ ਨਾਲ ਉਹ ਆਪਣੇ ਆਪ ਨੂੰ ਫਿੱਟ ਰੱਖਦੇ ਹਨ। ਸਵੇਰੇ ਦੌੜਣ ਨਾਲ ਸਰੀਰ 'ਚ ਖੂਨ ਦਾ ਸੰਚਾਰ ਠੀਕ ਢੰਗ ਨਾਲ ਹੁੰਦਾ ਹੈ ਅਤੇ ਤੁਸੀਂ ਸਾਰਾ ਦਿਨ ਤਾਜਾ ਮਹਿਸੂਸ ਕਰਦੇ ਹੋ। ਜੇਕਰ ਅਸੀਂ ਸਵੇਰ ਦੀ ਸੈਰ ਦੇ ਨਾਲ ਕੁਝ ਹੋਰ ਵਾਧੂ ਐਕਟੀਵਿਟਿਜ਼ ਕਰ ਲਈਏ ਤਾਂ ਸਿਹਤ ਨੂੰ ਦੁਗਣਾ ਫ਼ਾਇਦਾ ਹੋ ਸਕਦਾ ਹੈ। ਇਨ੍ਹਾਂ ਐਕਟੀਵਿਟਿਜ਼ ਦਾ ਸਰੀਰ ‘ਤੇ ਸਕਾਰਾਤਮਕ ਅਸਰ ਪੈਂਦਾ ਹੈ, ਜਿਸ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਸਰੀਰ ਬੀਮਾਰੀਆਂ ਤੋਂ ਮੁਕਤ ਹੋ ਜਾਂਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਸਵੇਰ ਦੀ ਸੈਰ ਕਰਨ ਸਮੇਂ ਕਿਹੜੇ ਕੰਮ ਕਰਨ ਨਾਲ ਤੁਹਾਨੂੰ ਦੁਗਣੇ ਫ਼ਾਇਦੇ ਹੋਣਗੇ, ਦੇ ਬਾਰੇ ਦੱਸਾਂਗੇ....
ਨਿੰਮ ਦੀ ਦਾਤਨ
ਪੁਰਾਣੇ ਸਮੇਂ ‘ਚ ਲੋਕ ਹਰ ਰੋਜ਼ ਨਿੰਮ ਦੀ ਦਾਤਨ ਕਰਦੇ ਸਨ, ਜਿਸ ਕਰਕੇ ਉਨ੍ਹਾਂ ਦੇ ਦੰਦ ਮਜ਼ਬੂਤ ਹੁੰਦੇ ਸਨ। ਰੋਜ਼ ਸਵੇਰ ਦੀ ਸੈਰ ਕਰਦੇ ਸਮੇਂ ਨਿੰਮ ਦੀ ਦਾਤਨ ਨੂੰ ਪੰਜ ਜਾਂ ਫਿਰ ਦੱਸ ਮਿੰਟ ਤੱਕ ਦੰਦਾਂ ‘ਤੇ ਕਰੋ। ਇਸ ਤਰ੍ਹਾਂ ਕਰਨ ਨਾਲ ਦੰਦਾਂ ਦੇ ਬੈਕਟੀਰੀਆ ਖ਼ਤਮ ਹੁੰਦੇ ਨੇ। ਇਸ ਤੋਂ ਇਲਾਵਾ ਮੂੰਹ ਦੀ ਬਦਬੂ ਵੀ ਦੂਰ ਹੁੰਦੀ ਹੈ ।
ਪੜ੍ਹੋ ਇਹ ਵੀ ਖ਼ਬਰ - Health Tips: ਸਵੇਰ ਦੀ ਸੈਰ ਕਰਨ ਵਾਲੇ ਲੋਕ ‘ਨਿੰਮ ਦੀ ਦਾਤਨ’ ਸਣੇ ਕਰਨ ਇਹ ਕੰਮ, ਸਰੀਰ ਨੂੰ ਹੋਣਗੇ ਕਈ ਫ਼ਾਇਦੇ
ਸਟਰੇਚਿੰਗ
ਸਵੇਰ ਦੀ ਸੈਰ ਸ਼ੁਰੂ ਕਰਨ ਤੋਂ ਪਹਿਲਾਂ ਜੇ ਪੰਜ ਤੋਂ ਦੱਸ ਮਿੰਟ ਪੂਰੇ ਸਰੀਰ ਨੂੰ ਸਟਰੇਚਿੰਗ ਜ਼ਰੂਰ ਕਰੋ। ਇਸ ਨਾਲ ਸਰੀਰ ਦੀਆਂ ਮਾਸ਼ਪੇਸ਼ੀਆਂ ਖੁੱਲ੍ਹ ਜਾਂਦੀਆਂ ਨੇ। ਇਸ ਤੋਂ ਇਲਾਵਾ ਮਾਨਸਿਕ ਤਣਾਅ ਵੀ ਦੂਰ ਹੁੰਦਾ ਹੈ ।
ਸਾਹ ਵਾਲੀ ਕਸਰਤ
ਬਹੁਤ ਸਾਰੇ ਲੋਕ ਸਾਹ ਦੇ ਨਾਲ ਜੁੜੀਆਂ ਬੀਮਾਰੀਆਂ ਤੋਂ ਪੀੜਤ ਹਨ। ਸਵੇਰ ਦੀ ਸੈਰ ਕਰਦੇ ਸਮੇਂ ਹੌਲੀ-ਹੌਲੀ ਡੂੰਘੇ ਸਾਹ ਅੰਦਰ ਲਓ ਅਤੇ ਬਾਹਰ ਛੱਡੋ ਤਾਂ ਇਸ ਤਰ੍ਹਾਂ ਕਰਨ ਦੇ ਨਾਲ ਸਰੀਰ ‘ਚ ਆਕਸੀਜਨ ਦਾ ਪੱਧਰ ਸੰਤੁਲਿਤ ਹੁੰਦਾ ਹੈ। ਇਹ ਕਸਰਤ ਪੰਜ ਮਿੰਟ ਤੱਕ ਕਰੋ। ਇਸ ਨਾਲ ਮਾਨਸਿਕ ਤਣਾਅ ਵੀ ਦੂਰ ਹੁੰਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ਦਿਲ ਦੀ ਧੜਕਣ ਵਧਣ ਤੇ ਘਟਣ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਮਿਸ਼ਰੀ ਸਣੇ ਅਪਣਾਉਣ ਇਹ ਨੁਸਖ਼ੇ
ਸੂਰਜ ਨਮਸਕਾਰ
ਸਵੇਰ ਦੀ ਸੈਰ ਕਰਦੇ ਸਮੇਂ ਕੁਝ ਸਮੇਂ ਲਈ ਕਿਸੇ ਥਾਂ ‘ਤੇ ਰੁਕ ਕੇ ਪੰਜ ਤੋਂ ਦੱਸ ਮਿੰਟ ਤੱਕ ਸੂਰਜ ਨਮਸਕਾਰ ਕਰੋ। ਇਸ ਨਾਲ ਪਾਚਨ ਪ੍ਰਕਿਰਿਆ ਸੁਧਰੇਗੀ। ਢਿੱਡ ਦੀ ਚਰਬੀ ਘਟੇਗੀ, ਸਰੀਰ ਤੋਂ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਨੇ ਅਤੇ ਨਾਲ ਹੀ ਚਿਹਰੇ ਦੀ ਚਮਕ ਵੱਧਦੀ ਹੈ।
ਯੋਗਾ ਕਰੋ
ਯੋਗਾ ਸਰੀਰ ਦੇ ਲਈ ਬਹੁਤ ਲਾਭਦਾਇਕ ਹੈ। ਇਸ ਲਈ ਰੋਜ਼ ਸਵੇਰ ਦੀ ਸੈਰ ਦੇ ਨਾਲ ਜੇ ਪੰਜ ਤੋਂ ਦੱਸ ਮਿੰਟ ਯੋਗਾ ਕੀਤਾ ਜਾਵੇ ਤਾਂ ਸਰੀਰ ਨੂੰ ਲਾਭ ਮਿਲਦਾ ਹੈ। ਯੋਗਾ ਕਰਨ ਦੇ ਨਾਲ ਮਾਨਸਿਕ ਤਣਾਅ ਤੇ ਸਰੀਰਕ ਥਕਾਵਟ ਦੂਰ ਹੁੰਦੀ ਹੈ। ਯੋਗਾ ਕਰਨ ਦੇ ਨਾਲ ਸਰੀਰ ‘ਚ ਸਕਰਾਤਮਕ ਊਰਜਾ ਆਉਂਦੀ ਹੈ ਤੇ ਨਾਂਹਪੱਖੀ ਵਿਚਾਰ ਦੂਰ ਹੁੰਦੇ ਹਨ ।
ਪੜ੍ਹੋ ਇਹ ਵੀ ਖ਼ਬਰ - Health Tips: ਜੋੜਾਂ ਤੇ ਮਾਸਪੇਸ਼ੀਆਂ ’ਚ ਹੋਣ ਵਾਲੇ ਦਰਦ ਤੋਂ ਨਿਜ਼ਾਤ ਪਾਉਣ ਲਈ ਦਾਲਾਂ ਸਣੇ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ
Health Tips: ਦਿਲ ਦੀ ਧੜਕਣ ਵਧਣ ਤੇ ਘਟਣ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਮਿਸ਼ਰੀ ਸਣੇ ਅਪਣਾਉਣ ਇਹ ਨੁਸਖ਼ੇ
NEXT STORY