ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) - ਸਰਹੱਦੀ ਕਸਬਾ ਬਮਿਆਲ ਦੇ ਅਧੀਨ ਆਉਂਦੇ ਪਿੰਡ ਸਿੰਬਲ ਕੁੱਲੀਆਂ ਦੇ ਖੇਤਾਂ ਵਿਚੋਂ ਇਕ ਪਾਕਿਸਤਾਨੀ ਸ਼ੱਕੀ ਜਹਾਜ਼ ਦੀ ਸ਼ੇਪ ਵਾਲਾ ਇਕ ਗੁਬਾਰਾ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਭਾਰਤ ਸਰਹੱਦ ਤੇ ਤਾਇਨਾਤ ਬੀਐੱਸਐੱਫ਼ ਦੀ ਬਾਲਟੀਆਨ 121 ਦੀ ਪੋਸਟ ਬਮਿਆਲ ਫਾਰਵਰਡ ਦੇ ਅਧੀਨ ਅੰਤਰਰਾਸ਼ਟਰੀ ਸਰਹੱਦ ਤੋਂ ਕਰੀਬ 1 ਕਿਲੋਮੀਟਰ ਦੂਰੀ 'ਤੇ ਸਥਿਤ ਪਿੰਡ ਸਕੋਲ ਕੁੱਲੀਆਂ ਦੇ ਖੇਤਾਂ 'ਚ ਇਹ ਗੁਬਾਰਾ ਬਰਾਮਦ ਹੋਇਆ ਹੈ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਦੋ ਘਰਾਂ 'ਚ ਵਿਛਾਏ ਸੱਥਰ, ਗੁਰਦੁਆਰਾ ਟਾਹਲਾ ਸਾਹਿਬ ਮੱਥਾ ਟੇਕਣ ਜਾ ਰਹੀਆਂ ਦੋ ਔਰਤਾਂ ਦੀ ਮੌਤ
ਭਰੋਸੇਯੋਗ ਸੂਤਰਾਂ ਮੁਤਾਬਕ ਜਿਸ ਕਿਸਾਨ ਦੇ ਖੇਤਾਂ ਵਿੱਚ ਇਹ ਗੁਬਾਰਾ ਮਿਲਿਆ ਉਹ ਕਿਸਾਨ ਜਦੋਂ ਖੇਤਾਂ ਵੱਲ ਚੱਕਰ ਮਾਰਨ ਗਿਆ ਤਾਂ ਉਸ ਨੂੰ ਇਕ ਗੁਬਾਰਾ ਵੇਖਣ ਨੂੰ ਮਿਲਿਆ। ਇਸ ਦੀ ਸੂਚਨਾ ਤੁਰੰਤ ਬਾਰਡਰ 'ਤੇ ਗਸ਼ਤ ਕਰ ਰਹੇ ਬੀ. ਐੱਸ. ਐੱਫ਼. ਦੇ ਜਵਾਨਾਂ ਨੂੰ ਦਿੱਤੀ ਗਈ, ਜਿਸ ਨੂੰ ਬੀ. ਐੱਸ. ਐੱਫ਼. ਵੱਲੋਂ ਤੁਰੰਤ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ । ਉਨ੍ਹਾਂ ਦੱਸਿਆ ਕਿ ਇਸ ਗੁਬਾਰੇ 'ਤੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ ਲਿਖਿਆ ਹੋਇਆ ਹੈ, ਜਿਸ ਤੋਂ ਬਾਅਦ ਡੀ.ਐੱਸ.ਪੀ ਸੁਖਰਾਜ ਸਿੰਘ ਢਿੱਲੋਂ ਵੱਲੋਂ ਪੁਲਸ ਫੋਰਸ ਸਮੇਤ ਪਹੁੰਚੇ ਗਏ। ਜਿਨ੍ਹਾਂ ਵੱਲੋਂ ਬੀ. ਐੱਸ. ਐੱਫ਼. ਨਾਲ ਮਿਲ ਕੇ ਪੂਰੇ ਇਲਾਕੇ ਅੰਦਰ ਸਰਚ ਅਭਿਆਨ ਚਲਾਇਆ ਗਿਆ ਪਰ ਕਿਸੇ ਤਰ੍ਹਾਂ ਦੀ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ।
ਇਹ ਵੀ ਪੜ੍ਹੋ- ਕੁੜੀ ਦੀ ਫਾਹੇ ਨਾਲ ਲਟਕਦੀ ਮਿਲੀ ਲਾਸ਼, ਪਿਓ ਨੇ ਕਿਹਾ ਮੇਰੀ ਪਤਨੀ ਨੇ ਭਾਬੀਆਂ ਨਾਲ ਮਿਲ ਕੀਤਾ ਕਤਲ
ਬੀ. ਐੱਸ. ਐੱਫ਼. ਵੱਲੋਂ ਜਾਂਚ ਪੜਤਾਲ ਉਪਰੰਤ ਇਹ ਗੁਬਾਰਾ ਪੁਲਸ ਚੌਂਕੀ ਬਮਿਆਲ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮਾਂ ਪਹਿਲਾਂ ਦੀਨਾਨਗਰ ਪੁਲਸ ਵੱਲੋਂ ਇਸੇ ਪਿੰਡ ਦੇ ਰਹਿਣ ਵਾਲੇ ਮਾਂ-ਪੁੱਤਰ ਕੋਲੋਂ ਹੈਰੋਇਨ ਦੀ ਵੱਡੀ ਖੇਪ ਵੀ ਫੜੀ, ਜਿਸ ਕਾਰਨ ਇਹ ਪਿੰਡ ਕਾਫ਼ੀ ਚਰਚਾ ਵਿਚ ਆਇਆ ਸੀ ਬਾਕੀ ਪੁਲਸ ਵੱਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਰਟੀ ਦੇ ਪਰਿਵਾਰ 'ਚ ਲਗਾਤਾਰ ਹੋਰ ਰਹੇ ਵਾਧੇ ਕਾਰਨ ਵਿਰੋਧੀ ਪਾਰਟੀਆਂ ਸੋਚਣ ਲਈ ਮਜ਼ਬੂਰ: ਕੈਬਨਿਟ ਮੰਤਰੀ ਭੁੱਲਰ
NEXT STORY