ਗੁਰਦਾਸਪੁਰ (ਹਰਮਨ, ਜ. ਬ.): ਪੁਲਸ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਕੱਤੋਵਾਲ ਵਿਖੇ ਇਕ ਮੁੰਡੇ ਵਲੋਂ ਕੁੜੀ ਨੂੰ ਛੇੜਨ ਤੋਂ ਰੋਕਣ ਗਈ ਕੁੜੀ ਦੀ ਤਾਈ ਨੂੰ ਇੱਟ ਮਾਰ ਕੇ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਕਤ ਜਨਾਨੀ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਨਸ਼ੇ ਕਾਰਨ ਘਰ 'ਚ ਪਏ ਕੀਰਨੇ, ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਨੌਜਵਾਨ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕ੍ਰਿਸ਼ਨਾ ਦੇਵਾ ਪਤਨੀ ਰਵੀ ਭੂਸ਼ਣ ਵਾਸੀ ਕੱਤੋਵਾਲ ਨੇ ਦੱਸਿਆ ਕਿ ਉਸ ਦੀ ਦਰਾਣੀ ਦੀ 16 ਸਾਲਾਂ ਦੀ ਕੁੜੀ ਹੈ, ਜਿਸ ਨੂੰ ਪਿੰਡ ਦਾ ਇਕ ਮੁੰਡਾ ਪ੍ਰੇਸ਼ਾਨ ਕਰਦਾ ਸੀ। ਇਸ ਸਬੰਧੀ ਜਦੋਂ ਉਹ ਕੁੜੀ ਦੀ ਮਾਤਾ ਦੇ ਨਾਲ ਉਕਤ ਮੁੰਡੇ ਦੇ ਘਰ ਸ਼ਿਕਾਇਤ ਲੈ ਕੇ ਗਈ ਤਾਂ ਮੁੰਡੇ ਨੇ ਉਨ੍ਹਾਂ ਦੋਵਾਂ ਨਾਲ ਬਦਸਲੂਕੀ ਸ਼ੁਰੂ ਕਰ ਦਿੱਤੀ ਅਤੇ ਹੱਥੋ ਪਾਈ ਵੀ ਕੀਤੀ। ਇਸ ਦੌਰਾਨ ਮੁੰਡੇ ਨੇ ਉਸ ਦੇ ਸਿਰ 'ਚ ਇੱਟ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ, ਜਿਸ ਕਾਰਣ ਉਹ ਸਿਵਲ ਹਸਪਤਾਲ ਜ਼ੇਰੇ ਇਲਾਜ ਹੈ। ਉਸ ਨੇ ਪੁਰਾਣਾ ਸ਼ਾਲਾ ਪੁਲਸ ਕੋਲੋਂ ਮੰਗ ਕੀਤੀ ਹੈ ਕਿ ਦੋਸ਼ੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਦੁਨੀਆ ਨੂੰ ਅਲਵਿਦਾ ਆਖ ਗਈ ਨਵ-ਵਿਆਹੁਤਾ, ਪਿਤਾ ਨੇ ਕੀਤਾ ਹੈਰਾਨੀਜਨਕ ਖ਼ੁਲਾਸਾ
ਹੁਣ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਖੁੱਲਣਗੇ ਸੇਵਾ ਕੇਂਦਰ
NEXT STORY